ਪਣਜੀ: ਗੋਆ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜੀਐਮਸੀਐਚ ਵਿੱਚ ਆਕਸੀਜਨ ਦੀ ਘਾਟ ਕਾਰਨ ਮਰੀਜ਼ਾਂ ਦੀ ਮੌਤ ਹੋਈ। ਸਰਕਾਰ ਨੇ ਕਿਹਾ ਕਿ ਆਕਸੀਜਨ ਦੀ ਘਾਟ ਅਤੇ ਮੌਤ ਦੋਵਾਂ ਨੂੰ ਜੋੜਿਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ, ਰਾਜ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਘੋਸ਼ਣਾ ਕੀਤੀ ਕਿ ਗੋਆ ਦੇ ਸਾਰੇ ਨਿਜੀ ਹਸਪਤਾਲਾਂ ਵਿੱਚ ਕੋਰੋਨਾ ਦਾ ਇਲਾਜ ਮੁਫਤ ਕੀਤਾ ਜਾਵੇਗਾ।


 


ਗੋਆ ਸਰਕਾਰ ਨੇ 17 ਮਈ ਤੋਂ ਕੋਰੋਨਾਵਾਇਰਸ ਨਾਲ ਸੰਕਰਮਿਤ ਰਾਜ ਦੇ ਸਾਰੇ 21 ਨਿਜੀ ਹਸਪਤਾਲਾਂ ਦੇ ਮਰੀਜ਼ਾਂ ਦੀ ਭਰਤੀ ਦਾ ਅਧਿਕਾਰ ਆਪਣੇ ਹੱਥ ਵਿੱਚ ਲੈਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਹ ਕਦਮ ਵੱਖ-ਵੱਖ ਨਿਯਮਾਂ ਦੀ ਉਲੰਘਣਾ ਦੇ ਮੱਦੇਨਜ਼ਰ ਚੁੱਕਿਆ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਇਸ ਕਦਮ ਨਾਲ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ) ਵਰਗੇ ਹਸਪਤਾਲਾਂ ’ਤੇ ਬੋਝ ਘੱਟ ਹੋਵੇਗਾ।


 


ਪਿਛਲੇ ਚਾਰ ਦਿਨਾਂ ਵਿੱਚ, ਜੀਐਮਸੀਐਚ ਵਿਖੇ ਇਲਾਜ ਅਧੀਨ 75 ਸੰਕਰਮਿਤ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਨੇ ਪ੍ਰਸ਼ਾਸਨ ਲਈ ਚੇਤਾਵਨੀ ਦੀ ਘੰਟੀ ਵਜਾਈ ਹੈ। ਰਾਜ ਸਰਕਾਰ ਦੇ ਫੈਸਲੇ ਦਾ ਕਾਰਨ ਦੱਸਦੇ ਹੋਏ ਸਾਵੰਤ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਕੋਵਿਡ -19 ਦੇ ਮਰੀਜ਼ਾਂ ਲਈ ਆਪਣੇ ਕੁਲ ਬੈੱਡ ਦਾ 50 ਪ੍ਰਤੀਸ਼ਤ ਰਾਖਵਾਂ ਨਹੀਂ ਕਰ ਰਹੇ ਹਨ।


 


ਮੁੱਖ ਮੰਤਰੀ ਨੇ ਕਿਹਾ, “ਸਾਨੂੰ ਬਹੁਤ ਸਾਰੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਪ੍ਰਾਈਵੇਟ ਹਸਪਤਾਲਾਂ ਨੇ ਮਰੀਜ਼ਾਂ ਨੂੰ ਡੀਡੀਐੱਸਐੱਸਵਾਈ ਸਕੀਮ (ਰਾਜ ਸਰਕਾਰ ਦੀ ਮੈਡੀਕਲ ਬੀਮਾ ਯੋਜਨਾ) ਅਧੀਨ ਇਲਾਜ ਮੁਹੱਈਆ ਨਹੀਂ ਕਰਵਾਇਆ।” ਉਨ੍ਹਾਂ ਕਿਹਾ ਮਰੀਜ਼ਾਂ ਟਾਮ ਵਧੇਰੇ ਫੀਸਾਂ ਵਸੂਲੀਆਂ ਗਈਆਂ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਇਨ੍ਹਾਂ ਹਸਪਤਾਲਾਂ ਤੋਂ ਮਰੀਜ਼ਾਂ ਦੀ ਭਰਤੀ ਦਾ ਅਧਿਕਾਰ ਲਵੇਗੀ ਜਦਕਿ ਉਨ੍ਹਾਂ ਦਾ ਪ੍ਰਬੰਧਨ ਉਨ੍ਹਾਂ ਕੋਲ ਰਹੇਗਾ।


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904