ਮਹਾਰਾਸ਼ਟਰ: ਵੀਰ ਸਾਵਰਕਰ ਦੇ ਪੋਤੇ ਰਣਜੀਤ ਸਾਵਰਕਰ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਸਨੂੰ ਮੁੰਬਈ ਦੇ ਮਾਹੀਮ ਰਹੀਜਾ ਫੋਰਟੀਜ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਸ ਦਾ ਇਲਾਜ ਚੱਲ ਰਿਹਾ ਹੈ। ਰਣਜੀਤ ਸਾਵਰਕਰ ਦੀ ਸਿਹਤ ਸ਼ੁੱਕਰਵਾਰ ਦੇਰ ਸ਼ਾਮ ਅਚਾਨਕ ਖ਼ਰਾਬ ਹੋ ਗਈ। ਅਚਾਨਕ ਸਿਹਤ ਦਾ ਮੁੱਖ ਕਾਰਨ / ਮੱਧ ਪ੍ਰਦੇਸ਼ 'ਚ ਕਾਂਗਰਸ ਦੁਆਰਾ ਵਿਨਾਇਕ ਸਾਵਰਕਰ 'ਤੇ ਆਧਾਰਿਤ ਕਿਤਾਬ 'ਵੀਰ ਸਾਵਰਕਰ, ਕਿੰਨੇ ਵੀਰ?' ਦੀ ਵੰਡ ਨੂੰ ਕਿਹਾ ਜਾ ਰਿਹਾ ਹੈ। ਜਿਸ 'ਚ ਸਾਵਰਕਰ ਬਾਰੇ ਲਿੱਖੇ ਤੱਥਾਂ 'ਤੇ ਵਿਵਾਦ ਚੱਲ ਰਿਹਾ ਹੈ।


ਕਿਤਾਬ ਵਿੱਚ ਸਾਵਰਕਰ ਬਾਰੇ ਲਿਖੇ ਤੱਥਾਂ ਤੋਂ ਰਣਜੀਤ ਬਹੁਤ ਨਾਰਾਜ਼ ਹੈ ਅਤੇ ਕਿਤਾਬ ‘ਤੇ ਤੁਰੰਤ ਪਾਬੰਦੀ ਦੀ ਮੰਗ ਕਰ ਰਹੇ ਹਨ। ਰਣਜੀਤ ਇਸ ਮੰਗ ਨੂੰ ਲੈ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਧਵ ਠਾਕਰੇ ਨੂੰ ਮਿਲਣ ਆਏ ਸੀ। ਧਵ ਠਾਕਰੇ, ਰਣਜੀਤ ਸਾਵਰਕਰ ਨੂੰ ਮਿਲੇ ਬਗੈਰ ਮੰਤਰਾਲਾ ਤੋਂ ਚਲੇ ਗਏ। ਜਿਸਨੂੰ ਰਣਜੀਤ ਨੇ ਆਪਣੀ ਬੇਜ਼ੱਤੀ ਮਹਿਸੂਸ ਕੀਤਾ।

ਜ਼ਿਕਰਯੋਗ ਹੈ ਕਿ ਰਣਜੀਤ ਆਪਣੇ ਉੱਘੇ ਦਾਦਾ ਵੀਰ ਸਾਵਰਕਰ ਲੈ ਕੇ ਕੀਤੀ ਜਾ ਰਹੀ ਰਾਜਨੀਤੀ ਤੋਂ ਬਹੁਤ ਦੁਖੀ ਹਨ ਅਤੇ ਉਸਦੀ ਮਾਨਸਿਕਤਾ 'ਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਉਸਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।