ਚੰਡੀਗੜ੍ਹ: ਸੂਬੇ 'ਚ ਇਸ ਸਮੇਂ ਕਾਨੂੰਨ ਨਾਲ ਖਿਲਵਾੜ ਹੋ ਰਿਹਾ ਹੈ। ਆਏ ਦਿਨ ਜ਼ੁਲਮ ਦੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਬਾਰੇ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ। ਬੀਤੇ ਦਿਨੀਂ ਇੱਕ ਨੌਂ ਸਾਲ ਦੀ ਬੱਚੀ ਨਾਲ ਹੋਏ ਜ਼ਬਰ ਜਨਾਹ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ।

ਮੁਲਜ਼ਮਾਂ ਖਿਲਾਫ ਹੁਣ ਕਾਰਵਾਈ ਕਰਨ ਦੀ ਧਮਕੀ ਸੋਸ਼ਲ ਮੀਡੀਆ 'ਤੇ ਵਿੱਕੀ ਗੌਂਡਰ ਗਰੁੱਪ ਨੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇਸ ਹੈਵਾਨੀਅਤ 'ਚ ਸ਼ਾਮਲ ਲੋਕਾਂ ਦਾ ਪਤਾ ਜੇਕਰ ਗੌਂਡਰ ਗਰੁੱਪ ਨੂੰ ਲੱਗਿਆ ਤਾਂ ਉਹ ਉਨ੍ਹਾਂ ਨੂੰ ਨਹੀਂ ਛੱਡਣਗੇ।