ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਚੀਨ 'ਚ ਹੁਣ ਤਕ 106 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 1300 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਹੁਬੇਈ ਪ੍ਰਾਂਤ ' ਸਿਹਤ ਕਮਿਸ਼ਨ ਨੇ ਕਿਹਾ ਕਿ ਵਾਇਰਸ ਨਾਲ 24 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,291 ਹੋਰ ਲੋਕ ਸੰਕਰਮਿਤ ਹੋਏ ਹਨ। ਹੁਣ ਤੱਕ 4000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਚੀਨ ਤੋਂ ਬਾਅਦ ਹੁਣ ਦੇਸ਼ ਅਮਰੀਕਾ, ਹਾਂਗ ਕਾਂਗ, ਮਕਾਓ, ਤਾਈਵਾਨ ਅਤੇ ਭਾਰਤ ਤੋਂ ਬਾਅਦ ਹੁਣ ਸ੍ਰੀਲੰਕਾ 'ਚ ਵੀ ਕੋਰਨ ਵਾਇਰਸ ਦੇ ਸ਼ੱਕੀ ਮਿਲੇ ਹਨ।


ਸੋਮਵਾਰ ਨੂੰ ਚੀਨੀ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਨਵੇਂ ਕੋਰੋਨੋ ਵਾਇਰਸ ਦੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਸਿਹਤ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਏਜੰਸੀਆਂ ਨੂੰ ਬਿਮਾਰੀ ਦੀ ਰੋਕਥਾਮ ਅਤੇ ਨਿਯੰਤਰਣ ਦੀ ਗੰਭੀਰ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਨਾਗਰਿਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਅਤੇ ਸਿਹਤ ਨੂੰ ਪਹਿਲ ਦੇਣੀ ਚਾਹੀਦੀ ਹੈ।

ਚੀਨੀ ਸਟੇਟ ਕੌਂਸਲ ਨੇ ਕਿਹਾ ਕਿ ਨਿਊ ਕੋਰੋਨਾ ਵਾਇਰਸ ਨਮੂਨੀਆ ਦੇ ਮਹਾਂਮਾਰੀ ਨੂੰ ਰੋਕਣ ਲਈ ਬਸੰਤ ਦੇ ਤਿਉਹਾਰ ਦੀ ਛੁੱਟੀ 2 ਫਰਵਰੀ ਤੱਕ ਵਧਾ ਦਿੱਤੀ ਗਈ ਹੈ। ਛੁੱਟੀਆਂ ਕਾਲਜਾਂ, ਮਿਡਲ, ਪ੍ਰਾਇਮਰੀ ਸਕੂਲ ਅਤੇ ਕਿੰਡਰਗਾਰਟਨ ਸਕੂਲਾਂ 'ਚ ਵੀ ਵਧਾ ਦਿੱਤੀਆਂ ਗਈਆਂ ਹਨ।

ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ, ਟ੍ਰੈਡੋਸ ਅਡਾਨੋਮ ਘੇਬਰੇਯੁਸ, ਚੀਨ ਦਾ ਦੌਰਾ ਕਰ ਰਹੇ ਹਨ। ਉਹ ਚੀਨੀ ਅਧਿਕਾਰੀਆਂ ਅਤੇ ਮਾਹਰਾਂ ਨਾਲ ਮਹਾਂਮਾਰੀ ਰੋਕਥਾਮ ਬਾਰੇ ਵੀ ਵਿਚਾਰ ਵਟਾਂਦਰੇ ਕਰਨਗੇ। ਇਸਦੇ ਨਾਲ, ਡਬਲਯੂਐਚਓ ਦੀ ਟੀਮ ਜ਼ਮੀਨੀ ਰਿਪੋਰਟਿੰਗ ਵੀ ਕਰੇਗੀ ਅਤੇ ਰੋਕਥਾਮ ਲਈ ਚੀਨ ਨਾਲ ਸਹਿਯੋਗ ਬਾਰੇ ਵਿਚਾਰ ਵਟਾਂਦਰੇ ਕਰੇਗੀ।