ਪਾਕਿਸਤਾਨ 'ਚ ਖਾਲਿਸਤਾਨੀ ਹੈਪੀ ਪੀਐਚਡੀ ਦਾ ਗੋਲੀਆਂ ਮਾਰ ਕੇ ਕਤਲ
ਏਬੀਪੀ ਸਾਂਝਾ | 28 Jan 2020 09:30 AM (IST)
ਪਾਕਿਸਤਾਨ ਦੇ ਲਾਹੌਰ 'ਚ ਖਾਲਿਸਤਾਨੀ ਆਗੂ ਹਰਮੀਤ ਸਿੰਘ ਹੈਪੀ ਪੀਐਚਡੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਹੌਰ ਦੇ ਇੱਕ ਲੌਕਲ ਗੈਂਗ ਨੇ ਡਰੱਗਸ ਮਨੀ ਡਿਸਪਿਊਟ ਦੇ ਚਲਦਿਆਂ ਹੈਪੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਹੈਪੀ ਦੀ ਹੱਤਿਆ ਡੇਰਾ ਚਹਿਲ ਸਾਹਿਬ ਗੁਰਦੁਆਰੇ ਦੇ ਨਜ਼ਦੀਕ ਕੀਤੀ ਗਈ।

ਨਵੀਂ ਦਿੱਲੀ: ਪਾਕਿਸਤਾਨ ਦੇ ਲਾਹੌਰ 'ਚ ਖਾਲਿਸਤਾਨੀ ਆਗੂ ਹਰਮੀਤ ਸਿੰਘ 'ਹੈਪੀ ਪੀਐਚਡੀ' ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਹੌਰ ਦੇ ਇੱਕ ਲੌਕਲ ਗੈਂਗ ਨੇ ਡਰੱਗਸ ਮਨੀ ਡਿਸਪਿਊਟ ਦੇ ਚਲਦਿਆਂ ਹੈਪੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਹੈਪੀ ਦੀ ਹੱਤਿਆ ਡੇਰਾ ਚਹਿਲ ਸਾਹਿਬ ਗੁਰਦੁਆਰੇ ਦੇ ਨਜ਼ਦੀਕ ਕੀਤੀ ਗਈ। ਖਾਲਿਸਤਾਨੀ ਲਿਬ੍ਰੈਸ਼ਨ ਫੋਰਸ ਨਾਲ ਸੰਬੰਧਿਤ ਹੈਪੀ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਬੰਬ ਧਮਾਕੇ ਦਾ ਮਾਸਟਰ ਮਾਇੰਡ ਸੀ। ਕੁੱਝ ਆਰਐਸਐਸ ਆਗੂਆਂ ਦੇ ਕਤਲ ਦੀ ਸਾਜਿਸ਼ 'ਚ ਵੀ ਹੈਪੀ ਦਾ ਨਾਂ ਸ਼ਾਮਿਲ ਸੀ। ਹੈਪੀ ਪਹਿਲਾਂ ਹਾਂਗਕਾਂਗ ਤੋਂ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਤੇ ਹੁਣ ਇਸਦਾ ਬੇਸ ਲਾਹੌਰ ਸੀ। ਜਾਣਕਾਰੀ ਮੁਤਾਬਕ ਆਈਐਸਆਈ ਹੈਪੀ ਨੂੰ ਨਾਰਕੋ ਟੈਰਰੀਜ਼ਮ ਲਈ ਇਸਤੇਮਾਲ ਕਰਦਾ ਸੀ। ਹੈਪੀ ਪਾਕਿਸਤਾਨ ਤੋਂ ਭਾਰਤ 'ਚ ਹੱਥਿਆਰਾਂ ਤੇ ਨਸ਼ੇ ਦੀ ਤਸਕਰੀ ਵੀ ਕਰਦਾ ਸੀ।