ਫ਼ਰੀਦਕੋਟ: ਮਾਡਰਨ ਜ਼ੇਲ੍ਹ ਫ਼ਰੀਦਕੋਟ ਤੋਂ ਨਸ਼ਾ ਤਸਕਰੀ ਦੇ ਕੇਸ 'ਚ ਬੰਦ ਇੱਕ ਕੈਦੀ ਦਾ ਵੀਡੀਓ ਵਾਇਰਲ ਹੋਇਆ ਹੈ। ਕੈਦੀ ਨੇ ਵੀਡੀਓ ਬਣਾਉਂਦੇ ਹੋਏ ਜੇਲ੍ਹ ਮੈਨੇਜਮੈਂਟ 'ਤੇ ਆਪਣੀ ਪਤਨੀ ਤੋਂ ਫਿਰੌਤੀ ਦੀ ਮੰਗ ਕਰਨ, ਤਸੀਹੇ ਦੇਣ ਅਤੇ ਹਜ਼ਾਰਾਂ ਰੁਪਏ ਫਿਰੌਤੀ ਮੰਗਣ ਦੇ ਇਲਜ਼ਾਮ ਲਗਾਏ ਹਨ। ਵੀਡੀਓ 'ਚ ਕੈਦੀ ਨੇ ਜੇਲ੍ਹ ਅਧਿਕਾਰੀਆਂ ਨਾਲ ਮਿਲੀਭੁਗਤ 'ਚ ਤਿੰਨ ਸਧਾਰਣ ਫੋਨ, ਸਮਾਰਟ ਫੋਨ, ਬਲਿਊਟੁੱਥ ਹੈੱਡਫੋਨ ਅਤੇ ਚਾਰਜਰ ਦਿਖਾ ਕੇ ਬੈਰਕਾਂ 'ਚ ਕੀਤੇ ਜਾ ਰਹੇ ਇਸ ਕੰਮ ਦਾਸਬੂਤ ਦਿੱਤਾ ਹੈ।
ਕੈਦੀ ਨੇ ਦੋਸ਼ ਲਾਇਆ ਹੈ ਕਿ ਇੱਥੇ ਸਹੂਲਤਾਂ ਲਈ ਰੇਟ ਤੈਅ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਫ਼ਰੀਦਕੋਟ ਜੇਲ੍ਹ ਮੈਨੇਜਮੈਂਟ ਨੇ ਕੈਦੀ ਵਿਸ਼ਾਲ ਕੁਮਾਰ ਤੋਂ ਦੋ ਫੋਨ ਬਰਾਮਦ ਕੀਤੇ ਅਤੇ ਉਸਨੂੰ ਕਪੂਰਥਲਾ ਜੇਲ੍ਹ 'ਚ ਸ਼ਿਫਟ ਕਰ ਦਿੱਤਾ। ਸੰਗਰੂਰ ਜੇਲ੍ਹ 'ਚ ਕਿਰਾਏ 'ਤੇ ਬੈਰਕਾਂ ਦੇ ਖੁਲਾਸੇ ਅਤੇ ਪਟਿਆਲਾ ਜੇਲ੍ਹ ਸੁਪਰਡੈਂਟ ਦੇ ਗੈਂਗਸਟਰਾਂ ਨਾਲ ਮਿਲਕੇ ਕੈਦੀਆਂ ਦੀਆਂ ਅਸ਼ਲੀਲ ਵੀਡੀਓ ਬਣਾ ਫਿਰੌਤੀ ਦੀਆਂ ਘਟਨਾਵਾਂ ਸਾਹਮਣੇ ਆਉਣ ਦਾ ਇਹ ਤੀਜਾ ਵੱਡਾ ਕੇਸ ਹੈ, ਜਿਸ ਨੇ ਜੇਲ੍ਹ ਵਿਭਾਗ ਦੀ ਪੋਲ ਖੋਲ੍ਹ ਦਿੱਤੀ ਹੈ।
ਕੈਦੀ ਦਾ ਇਲਜ਼ਾਮ ਹੈ ਕਿ ਫਰੀਦਕੋਟ ਜੇਲ੍ਹ 'ਚ ਇੱਕ ਡਿਪਟੀ ਪੱਧਰੀ ਅਧਿਕਾਰੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸਨੂੰ ਢਾਈ ਲੱਖ ਰੁਪਏ ਨਾ ਦੇਣ ‘ਤੇ ਡਰੱਗ ਡੀ ਐਡਿਕਸ਼ਨ ਬੈਰਕ ਨੰਬਰ 5 'ਚ ਕੈਦ ਕਰ ਦਿੱਤਾ। ਪ੍ਰੇਸ਼ਾਨੀ ਤੋਂ ਬਚਣ ਲਈ ਪਤਨੀ ਬਲਜੀਤ ਕੌਰ ਨੇ ਉਸ ਅਧਿਕਾਰੀ ਨੂੰ 60 ਹਜ਼ਾਰ ਰੁਪਏ ਦਿੱਤੇ। ਉਸ ਕੋਲ ਇਸਦਾ ਸਬੂਤ ਵੀ ਹੈ। 28 ਦਸੰਬਰ ਨੂੰ ਜੇਲ੍ਹ ਅਧਿਕਾਰੀਆਂ ਨੇ ਉਸਦੀ ਪਤਨੀ ਤੋਂ ਕੈਦ ਨਾਲ ਮੁਲਾਕਾਤ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਕੈਦੀ ਨੇ ਵੀਡੀਓ 'ਚ ਕਿਹਾ ਕਿ ਜੇਲ੍ਹ ਅਧਿਕਾਰੀ 20 ਹਜ਼ਾਰ ਰੁਪਏ 'ਚ ਛੋਟੇ ਸਮਾਰਟਫੋਨ ਅਤੇ 5 ਹਜ਼ਾਰ ਰੁਪਏ 'ਚ ਛੋਟੇ ਫੋਨ ਮੁਹੱਈਆ ਕਰਵਾਉਂਦੇ ਹਨ। ਡਿਪਟੀ ਸੁਪਰਡੈਂਟ ਨੇ ਮੈਨੂੰ ਫੋਨ ਦਿੱਤਾ ਜਿਸ 'ਤੇ ਮੈਂ ਲਾਈਵ ਜਾ ਰਿਹਾ ਹਾਂ। 300 ਰੁਪਏ ਦਾ ਚਾਰਜਰ ਜੇਲ੍ਹ 'ਚ 3 ਹਜ਼ਾਰ ਰੁਪਏ 'ਚ ਦਿੱਤਾ ਜਾਂਦਾ ਹੈ।
ਫ਼ਰੀਦਕੋਟ ਦੀ ਮਾਡਰਨ ਜ਼ੇਲ੍ਹ ਇੱਕ ਵਾਰ ਫਿਰ ਸੁਰਖੀਆਂ 'ਚ, ਕੈਦੀ ਨੇ ਜ਼ੇਲ੍ਹ ਚੋਂ ਵੀਡੀਓ ਬਣਾ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
ਏਬੀਪੀ ਸਾਂਝਾ
Updated at:
24 Jan 2020 11:56 AM (IST)
ਮਾਡਰਨ ਜ਼ੇਲ੍ਹ ਫ਼ਰੀਦਕੋਟ ਤੋਂ ਨਸ਼ਾ ਤਸਕਰੀ ਦੇ ਕੇਸ 'ਚ ਬੰਦ ਇੱਕ ਕੈਦੀ ਦਾ ਵੀਡੀਓ ਵਾਇਰਲ ਹੋਇਆ ਹੈ। ਕੈਦੀ ਨੇ ਵੀਡੀਓ ਬਣਾਉਂਦੇ ਹੋਏ ਜੇਲ੍ਹ ਮੈਨੇਜਮੈਂਟ 'ਤੇ ਆਪਣੀ ਪਤਨੀ ਤੋਂ ਫਿਰੌਤੀ ਦੀ ਮੰਗ ਕਰਨ, ਤਸੀਹੇ ਦੇਣ ਅਤੇ ਹਜ਼ਾਰਾਂ ਰੁਪਏ ਫਿਰੌਤੀ ਮੰਗਣ ਦੇ ਇਲਜ਼ਾਮ ਲਗਾਏ ਹਨ।
- - - - - - - - - Advertisement - - - - - - - - -