ਭਾਰਤੀ ਜੰਗਲਾਤ ਸੇਵਾ ਦੇ ਅਧਿਕਾਰੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਾਂਝੀ ਕੀਤੀ ਹੈ। ਟਵਿੱਟਰ ਯੂਜ਼ਰ ਡਾ. ਅਬਦੁੱਲ ਕਿਯੂਮ ਵੱਲੋਂ ਸਾਂਝੇ ਕੀਤੇ ਵੀਡੀਓ ਵਿੱਚ ਸੱਪ ਤੇ ਨੇਵਲੇ ਦੀ ਲੜਾਈ ਸਨਸਨੀ ਪੈਦਾ ਕਰ ਰਹੀ ਹੈ। ਵੀਡੀਓ ਵਿੱਚ ਸੱਪ ਤੇ ਨੇਵਲਾ ਸੜਕ 'ਤੇ ਇੱਕ-ਦੂਜੇ ਨਾਲ ਲੜ ਰਹੇ ਹਨ। ਇਸ ਦੌਰਾਨ ਸੜਕ ਕਿਨਾਰੇ ਹੋਏ ਲੜਾਈ ਦੇ ਖਤਰਨਾਕ ਦ੍ਰਿਸ਼ ਨੂੰ ਵੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ।

ਨੇਵਲੇ ਨੂੰ ਜ਼ਬਰਦਸਤ ਤਰੀਕੇ ਨਾਲ ਸੱਪ 'ਤੇ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਸੱਪ ਹਮਲੇ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਕੁਝ ਪਲਾਂ ਬਾਅਦ ਨੇਵਲਾ ਚਲਾ ਜਾਂਦਾ ਹੈ ਤੇ ਸੜਕ ਦੇ ਇੱਕ ਸਿਰੇ 'ਤੇ ਖਲੋਤਾ ਸੱਪ ਨੂੰ ਵੇਖਦਾ ਹੈ। ਜਦੋਂ ਸੱਪ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਸੇ ਵੇਲੇ ਨੇਵਲਾ ਇਕ ਵਾਰ ਫਿਰ ਹਮਲਾ ਕਰ ਦਿੰਦਾ ਹੈ। ਸੱਪ ਆਪਣੀ ਜਾਨ ਬਚਾਉਣ ਲਈ ਆਪਣੇ ਆਪ ਨੂੰ ਟਿਊਬ ਵਿੱਚ ਛੁਪਾਉਂਦਾ ਹੈ।



Delhi Rains: ਦਿੱਲੀ 'ਚ ਵਰ੍ਹਿਆ ਕੜਾਕੇਦਾਰ ਮੀਂਹ, ਕਿਸੇ ਦੀਆਂ ਮੌਜਾਂ ਤੇ ਕਿਸੇ ਲਈ ਸਿਆਪਾ

ਨੇਵਲਾ ਸੱਪ ਨੂੰ ਮੂੰਹ 'ਚ ਦਬੋਚ ਕੇ ਉਸ ਦੀ ਜਾਨ ਲੈ ਲੈਂਦਾ ਹੈ। ਟਵਿੱਟਰ 'ਤੇ ਅਧਿਕਾਰੀ ਨੇ ਕੈਪਸ਼ਨਦਿੰਦਿਆਂ ਲਿਖਿਆ, "ਸਚਮੁਚ ਕੁਦਰਤੀ ਹੈ। ਮੈਨੂੰ ਖੁਸ਼ੀ ਹੈ ਕਿ ਕੋਈ ਵੀ ਯੋਧਾ ਦੋਹਾਂ ਜੀਵ-ਜੰਤੂਆਂ ਦੀ ਜਾਨ ਬਚਾਉਣ ਲਈ ਦੋ ਪ੍ਰਾਣੀਆਂ ਦੇ ਵਿਚਕਾਰ ਨਹੀਂ ਆਇਆ। ਕੁਸ਼ਲਤਾ ਦੇ 'ਸਰਵਾਈਵਲ ਆਫ ਦ ਫਿਟੇਸਟ' ਹੈ।" ਟਵਿੱਟਰ ਯੂਜ਼ਰ ਨੇ ਲੜਾਈ 'ਚ ਦਖਲਅੰਦਾਜ਼ੀ ਨਾ ਕਰਨ ਲਈ ਨੇੜੇ ਖੜ੍ਹੇ ਲੋਕਾਂ ਦੀ ਪ੍ਰਸ਼ੰਸਾ ਕੀਤੀ। 



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ