ਸਿਹਤ ਮਹਿਕਮੇ 'ਚ ਨਿਕਲੀਆਂ ਆਸਾਮੀਆਂ
ਏਬੀਪੀ ਸਾਂਝਾ | 24 Feb 2020 03:38 PM (IST)
ਪੱਛਮੀ ਬੰਗਾਲ ਹੈਲਥ ਡਿਪਾਰਟਮੈਂਟ ਨੇ ਏਕ੍ਰੇਡਿਟੇਡ ਸੋਸ਼ਲ ਹੈਲਥ ਐਕਟੀਵਿਸਟ ਦੇ ਅਹੁਦੇ 'ਤੇ ਨੋਟੀਫਿਕੇਸ਼ਨ ਨੰਬਰ 387 ਤਹਿਤ ਆਸਾਮੀਆਂ ਕੱਢੀਆਂ ਹਨ।
ਕੋਲਕਾਤਾ: ਪੱਛਮੀ ਬੰਗਾਲ ਹੈਲਥ ਡਿਪਾਰਟਮੈਂਟ ਨੇ ਏਕ੍ਰੇਡਿਟੇਡ ਸੋਸ਼ਲ ਹੈਲਥ ਐਕਟੀਵਿਸਟ ਦੇ ਅਹੁਦੇ 'ਤੇ ਨੋਟੀਫਿਕੇਸ਼ਨ ਨੰਬਰ 387 ਤਹਿਤ ਆਸਾਮੀਆਂ ਕੱਢੀਆਂ ਹਨ। ਇਨ੍ਹਾਂ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਵਰਕਰਾਂ ਦੇ ਅਹੁਦੇ ਲਈ ਅਪਲਾਈ ਕਰਨ ਲਈ ਆਫਿਸ਼ੀਅਲ ਵੈੱਬਸਾਈਟ 'ਤੇ ਜਾ ਸਕਦੇ ਹੋ। ਡਬਲਿਊਬੀ ਹੈਲਥ ਰਿਕਰੂਟਮੈਂਟ 2020 ਨੋਟਿਸ ਮੁਤਾਬਕ ਸਦਰ ਸਬ ਡਿਵੀਜ਼ਨ, ਮਾਲਦਾ, ਸਦਰ ਜਿਲ੍ਹਾ ਮਾਲਦਾ ਤਹਿਤ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਅਰਜ਼ੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ। ਇਸ ਲਈ ਚਾਹਵਾਨ ਉਮੀਦਵਾਰ ਵੀ ਜਲਦ ਹੀ ਅਰਜ਼ੀ ਦਾਖਲ ਕਰ ਦੇਣ। ਆਖਰੀ ਤਰੀਕ ਤੋਂ ਬਾਅਦ ਅਰਜ਼ੀਆਂ ਸਵੀਕਾਰ ਨਹੀਂ ਹੋਣਗੀਆਂ। ਡਬਲਿਊ ਹੈਲਥ ਵਿਭਾਗ ਦੇ ਤਹਿਤ ਨਿਕਲੇ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਦਾਖਿਲ ਕਰਨ ਦੀ ਆਖਰੀ ਤਰੀਕ 11 ਮਾਰਚ 2020 ਹੈ।