ਬਿਪਿਨ ਰਾਵਤ ਨੇ ਦੇਸ਼ ਦੇ ਪਹਿਲੇ ਸੀਡੀਐਸ ਦਾ ਅਹੁਦਾ ਸੰਭਾਲਦਿਆਂ ਹੀ ਕੀਤਾ ਐਲਾਨ
ਏਬੀਪੀ ਸਾਂਝਾ | 01 Jan 2020 12:00 PM (IST)
ਜਨਰਲ ਬਿਪਿਨ ਰਾਵਤ ਨੇ ਅੱਜ ਦੇਸ਼ ‘ਚ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਵਜੋਂ ਅਹੁਦਾ ਸੰਭਾਲ ਲਿਆ ਹੈ। ਕਾਰਜਕਾਰ ਸੰਭਾਲਣ ਤੋਂ ਬਾਅਦ ਬਿਪਿਨ ਨੇ ਕਿਹਾ ਕਿ ਤਿੰਨੇ ਸੈਨਾਵਾਂ ਇੱਕ ਟੀਮ ਦੇ ਤੌਰ ‘ਤੇ ਕੰਮ ਕਰਨਗੀਆਂ ਤੇ ਇਕੱਠੇ ਦੁਸ਼ਮਣ ਖਿਲਾਫ ਕਾਰਵਾਈ ਕਰਨਗੀਆਂ।
ਨਵੀਂ ਦਿੱਲੀ: ਜਨਰਲ ਬਿਪਿਨ ਰਾਵਤ ਨੇ ਅੱਜ ਦੇਸ਼ ‘ਚ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਵਜੋਂ ਅਹੁਦਾ ਸੰਭਾਲ ਲਿਆ ਹੈ। ਕਾਰਜਕਾਰ ਸੰਭਾਲਣ ਤੋਂ ਬਾਅਦ ਬਿਪਿਨ ਨੇ ਕਿਹਾ ਕਿ ਤਿੰਨੇ ਸੈਨਾਵਾਂ ਇੱਕ ਟੀਮ ਦੇ ਤੌਰ ‘ਤੇ ਕੰਮ ਕਰਨਗੀਆਂ ਤੇ ਇਕੱਠੇ ਦੁਸ਼ਮਣ ਖਿਲਾਫ ਕਾਰਵਾਈ ਕਰਨਗੀਆਂ। ਅਸੀਂ ਸਰੋਤਾਂ ਦਾ ਵੀ ਬਿਹਤਰ ਇਸਤੇਮਾਲ ਕਰਾਂਗੇ। ਇਸ ਤੋਂ ਪਹਿਲਾਂ ਤਿੰਨਾਂ ਸੈਨਾਵਾਂ ਨੇ ਬਿਪਿਨ ਰਾਵਤ ਨੂੰ ਗਾਰਡ ਆਫ਼ ਆਨਰ ਦਿੱਤਾ। ਰਾਵਤ ਕੱਲ੍ਹ ਸੈਨਾ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਬਿਪਿਨ ਨੇ ਕਿਹਾ, “ਸਸ਼ਸਤਰ ਬਲ ਆਪਣੇ ਆਪ ਨੂੰ ਰਾਜਨੀਤੀ ਤੋਂ ਦੂਰ ਰੱਖਦਾ ਹੈ ਤੇ ਸਰਕਾਰ ਦੇ ਹੁਕਮਾਂ ਮੁਤਾਬਕ ਕੰਮ ਕਰਦਾ ਹੈ।” ਜਨਰਲ ਰਾਵਤ ਨੇ ਇਹ ਵੀ ਕਿਹਾ ਕਿ ਸੀਡੀਐਸ ਵਜੋਂ ਉਨ੍ਹਾਂ ਦਾ ਮਕਸਦ ਤਿੰਨਾਂ ਸੈਨਾਵਾਂ ‘ਚ ਤਾਲਮੇਲ ਬਿਠਾਉਣਾ ਤੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਨਾ ਹੈ। ਉਨ੍ਹਾਂ ਅੱਗੇ ਕਿਹਾ, “ਅਸੀਂ ਆਪਣੇ ਆਪ ਨੂੰ ਰਾਜਨੀਤੀ ਤੋਂ ਦੂਰ ਰੱਖਦੇ ਹਾਂ। ਅਸੀਂ ਮੌਜੂਦਾ ਸਰਕਾਰ ਦੇ ਹੁਕਮਾਂ ਮੁਤਾਬਕ ਕੰਮ ਕਰਦੇ ਹਾਂ।” ਜਨਰਲ ਰਾਵਤ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਇਹ ਤੈਅ ਕਰਨਾ ਹੋਵੇਗਾ ਕਿ ਤਿੰਨੇ ਸੈਨਾਵਾਂ ਨੂੰ ਮਿਲੇ ਸਰੋਤਾਂ ਦਾ ਸਭ ਤੋਂ ਵਧੀਆ ਇਸਤੇਮਾਲ ਹੋ ਸਕੇ।