ਨਵੀਂ ਦਿੱਲੀ: ਗਰਮੀ ਸ਼ੁਰੂ ਹੋ ਗਈ ਹੈ ਤੇ ਅਜੇ ਵੀ ਮੌਸਮ ਸਥਿਰ ਨਹੀਂ ਜਾਪਦਾ। ਧੂਪ ‘ਚ ਗਰਮੀ ਮਹਿਸੂਸ ਹੁੰਦੀ ਹੈ, ਪਰ ਫਿਰ ਵੀ ਰਾਤ ਨੂੰ ਤੇ ਸਵੇਰੇ ਚੱਲਦੀਆਂ ਹਵਾਵਾਂ ਨੇ ਮੌਸਮ ਨੂੰ ਠੰਢਾ ਬਣਾ ਦਿੱਤਾ ਹੈ। ਹਾਸਲ ਜਾਣਕਾਰੀ ਅਨੁਸਾਰ ਗਰਮੀ ਦਾ ਮੌਸਮ ਆਉਣ ਦਾ ਸਮਾਂ ਆ ਗਿਆ ਹੈ। ਭਾਰਤ ਮੌਸਮ ਵਿਭਾਗ ਨੇ ਆਉਣ ਵਾਲੇ ਪੰਜ ਦਿਨਾਂ ਲਈ ਕਈ ਥਾਂਵਾਂ 'ਤੇ ਚਿਤਾਵਨੀ ਜਾਰੀ ਕੀਤੀ ਹੈ।


ਵਿਭਾਗ ਮੁਤਾਬਕ ਕਈ ਦਿਨਾਂ ਤੋਂ ਅਜੇ ਵੀ ਮੌਸਮ (Weather) ਖ਼ਰਾਬ ਹੋਣ ਦੀ ਸੰਭਾਵਨਾ ਹੈ। ਇਸ ਲਈ ਆਉਣ ਵਾਲੇ ਦਿਨਾਂ ‘ਚ ਧਿਆਨ ਰੱਖਣ ਦੀ ਲੋੜ ਹੈ। ਆਈਐਮਡੀ ਅਨੁਸਾਰ ਤੇਜ਼ ਤੂਫਾਨ ਦੇ ਨਾਲ ਓਡੀਸ਼ਾ, ਪੂਰਬੀ ਮੱਧ ਪ੍ਰਦੇਸ਼, ਵਿਦਰਭ ਤੇ ਛੱਤੀਸਗੜ੍ਹ ਵਿੱਚ ਵੱਖ-ਵੱਖ ਥਾਵਾਂ 'ਤੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬਿਜਲੀ, ਗੜ੍ਹੇ ਤੇ ਗਰਮ ਹਵਾਵਾਂ ਚੱਲਣਗੀਆਂ।

20 ਮਾਰਚ ਨੂੰ ਕੇਰਲ ਅਤੇ ਮਾਹੇ ਦੇ ਨਾਲ ਕਈ ਥਾਂਵਾਂ ‘ਤੇ ਗਰਮੀ ਦੀ ਲਹਿਰ ਦੀ ਸੰਭਾਵਨਾ ਵੱਧ ਗਈ ਹੈ। ਜੰਮੂ-ਕਸ਼ਮੀਰ, ਲੱਦਾਖ, ਗਿਲਗਿਟ-ਬਾਲਟਿਸਤਾਨ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਤੇ ਪੱਛਮੀ ਪ੍ਰਦੇਸ਼ ‘ਚ 23 ਮਾਰਚ ਨੂੰ ਇਕੱਲਿਆਂ ਥਾਂਵਾਂ ‘ਤੇ ਬਿਜਲੀ, ਗੜ੍ਹੇਮਾਰੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਹਿਮਾਚਲ ਵਿੱਚ ਬਦਲ ਰਿਹਾ ਮੌਸਮ:

ਹਿਮਾਚਲ ਪ੍ਰਦੇਸ਼ ਦਾ ਮੌਸਮ ਇੱਕ ਵਾਰ ਫਿਰ ਆਪਣਾ ਮੂਡ ਬਦਲ ਰਿਹਾ ਹੈ। ਸੂਬੇ ਦੇ ਮੌਸਮ ਬਾਰੇ ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਨੇ ਕੁਝ ਉੱਚਾਈ ਵਾਲੇ ਇਲਾਕਿਆਂ ‘ਚ 18 ਤੋਂ 23 ਮਾਰਚ ਤੱਕ ਬਰਫਬਾਰੀ ਹੋਣ ਤੇ ਕੁਝ ਹੇਠਲੇ ਇਲਾਕਿਆਂ ‘ਚ ਬਾਰਸ਼ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਇਸ ਕਾਰਨ ਠੰਢ ਦੇ ਵਧਣ ਦੀ ਵੀ ਉਮੀਦ ਹੈ। 21 ਮਾਰਚ ਨੂੰ ਵਿਭਾਗ ਨੇ ਬਿਲਾਸਪੁਰ, ਚੰਬਾ, ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਤੂਫਾਨ ਨਾਲ ਬਿਜਲੀ ਦੀ ਸੰਭਾਵਨਾ ਦੇ ਨਾਲ ਯੈਲੋ ਅਲਰਟ ਜਾਰੀ ਕੀਤਾ ਹੈ।