ਕੋਲਕਾਤਾ: ਕੋਰੋਨਾਵਾਇਰਸ ਦੇ ਫੈਲਣ ਦਰਮਿਆਨ ਪੱਛਮੀ ਬੰਗਾਲ ਭਾਜਪਾ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਤਿੰਨ ਮਿੰਟ ਦਾ ਵੀਡੀਓ ਸਾਂਝਾ ਕੀਤਾ ਗਿਆ ਹੈ। ਵੀਡੀਓ ‘ਚ ਭਾਜਪਾ ਦਾ ਦਾਅਵਾ ਹੈ ਕਿ ਬੰਗਾਲ ‘ਚ ਸਿਹਤ ਕਰਮਚਾਰੀ ਰਾਤ ਦੇ ਹਨੇਰੇ ‘ਚ ਰਿਹਾਇਸ਼ੀ ਖੇਤਰ ‘ਚ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੀਆਂ ਲਾਸ਼ਾਂ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਕਿਹਾ ਹੈ ਕਿ ਇਸ ਢੰਗ ਨਾਲ ਲਾਸ਼ਾਂ ਨੂੰ ਸੁੱਟਣਾ ਪਰੰਪਰਾ ਦੇ ਉਲਟ ਹੈ ਅਤੇ ਮਮਤਾ ਸਰਕਾਰ ‘ਤੇ ਸਵਾਲ ਖੜੇ ਕੀਤੇ ਹਨ।

ਕੈਲਾਸ਼ ਵਿਜੇਵਰਗੀਆ ਨੇ ਕਿਹਾ, “ਕੋਰੋਨਾ ਤੋਂ ਹੋਈਆਂ ਮੌਤਾਂ ਨੂੰ ਲੁਕਾਉਣ ਲਈ ਲਾਸ਼ਾਂ ਨੂੰ ਹਨੇਰੇ ‘ਚ ਦਫ਼ਨਾਇਆ ਜਾ ਰਿਹਾ ਹੈ। ਇਹ ਮ੍ਰਿਤਕ ਦੇਹਾਂ ਦਾ ਅਪਮਾਨ ਹੈ ਅਤੇ ਇਹ ਵੀ ਪਰੰਪਰਾ ਦੇ ਉਲਟ ਹੈ। ਰਿਹਾਇਸ਼ੀ ਖੇਤਰ ‘ਚ ਮ੍ਰਿਤਕ ਦੇਹਾਂ ਦੇ ਸੰਸਕਾਰ ਤੋਂ ਸੰਕਰਮ ਫੈਲਣ ਦਾ ਖ਼ਤਰਾ ਹੈ। ਇਹ ਸਮਝਣ ਯੋਗ ਹੈ ਕਿ ਇਸ ਸਮੇਂ ਸੂਬੇ ਦੀ ਸਥਿਤੀ ਕਿੰਨੀ ਭਿਆਨਕ ਹੈ। ”



ਬੰਗਾਲ ਦੇ ਰਾਜਪਾਲ ਨੇ ਮਮਤਾ ਨੂੰ ‘ਲੋਕ ਵਿਰੋਧੀ’ ਕਿਹਾ:

ਇਸ ਦੇ ਨਾਲ ਹੀ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਕੜ ਨੇ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਸਖਤ ਹਮਲਾ ਬੋਲਿਆ ਹੈ। ਰਾਜਪਾਲ ਨੇ ਮਮਤਾ 'ਤੇ ਕੋਵਿਡ -19 ਨਾਲ ਨਜਿੱਠਣ ‘ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਦੇ ਬਹੁਤ ਦਰਦਨਾਕ ਨਤੀਜੇ ਭੁਗਤਣੇ ਪੈਣਗੇ। ਨਾਲ ਹੀ ਉਨ੍ਹਾਂ ਦੇ ਰਵਈਏ ਨੂੰ'ਲੋਕ-ਵਿਰੋਧੀ' ਕਿਹਾ।

ਰਾਜਪਾਲ ਧਨਕੜ ਨੇ ਕਿਹਾ ਕਿ ਮੁੱਖ ਮੰਤਰੀ ਕੋਰੋਨਾ ਵਿਸ਼ਾਣੂ ਫੈਲਣ ਨਾਲ ਨਜਿੱਠਣ ‘ਚ ਨਾਕਾਮ ਰਹਿਣ ਲਈ ਜਾਣਬੁੱਝ ਕੇ ਲੋਕਾਂ ਦਾ ਧਿਆਨ ਹਟਾ ਰਹੇ ਹਨ ਅਤੇ ਘੱਟ ਗਿਣਤੀ ਭਾਈਚਾਰੇ ਨੂੰ ਖੁਸ਼ ਕਰਨ ਤੋਂ ਇਲਾਵਾ ਸੰਵਿਧਾਨ ਦੀ ਉਲੰਘਣਾ ਦਾ ਕੰਮ ਵੀ ਕਰ ਰਹੇ ਹਨ। ਇਹ ਸ਼ਾਇਦ ਹੀ ਘੱਟ ਦੇਖਣ ਨੂੰ ਮਿਲਦਾ ਹੈ ਕਿ ਕੋਈ ਰਾਜਪਾਲ ਮੁੱਖ ਮੰਤਰੀ ਵਿਰੁੱਧ ਅਜਿਹੀ ਸਖਤ ਭਾਸ਼ਾ ਦੀ ਵਰਤੋਂ ਕਰੇ।
ਇਹ ਵੀ ਪੜ੍ਹੋ :