ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 24 ਮਾਰਚ, 2020 ਦੀ ਰਾਤ ਅੱਠ ਵਜੇ ਪੂਰੇ ਦੇਸ਼ 'ਚ ਲੌਕਡਾਊਨ ਦਾ ਐਲਾਨ ਕੀਤਾ ਸੀ। ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਨੂੰ ਇਕ ਮਹੀਨਾ ਮੁਕੰਮਲ ਹੋ ਗਿਆ ਹੈ। ਇਸ ਵਜ੍ਹਾ ਨਾਲ ਕੋਰੋਨਾ ਵਾਇਰਸ ਦੇ ਪਸਾਰ 'ਚ ਕੁਝ ਕਮੀ ਦੇਖੀ ਜਾ ਸਕਦੀ ਹੈ। ਲੌਕਡਾਊਨ ਤੋਂ ਪਹਿਲਾਂ 24 ਮਾਰਚ ਨੂੰ ਭਾਰਤ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 500 ਦੇ ਕਰੀਬ ਸੀ ਜੋ ਹੁਣ ਵਧ ਕੇ 24 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਜੇਕਰ ਲੌਕਡਾਊਨ ਨਾ ਹੁੰਦਾ ਤਾਂ ਇਹ ਗਿਣਤੀ ਦੋ ਲੱਖ ਤੋਂ ਜ਼ਿਆਦਾ ਹੋ ਸਕਦੀ ਸੀ।


24 ਮਾਰਚ ਤੋਂ ਦੇਸ਼ 'ਚ ਹਰ ਦਿਨ ਔਸਤਨ 21.6 ਫੀਸਦ ਰਫ਼ਤਾਰ ਨਾਲ ਕੋਰੋਨਾ ਮਰੀਜ਼ ਵਧ ਰਹੇ ਸਨ। ਹੁਣ 8.1 ਫੀਸਦ ਰਫ਼ਤਾਰ ਨਾਲ ਹੀ ਮਰੀਜ਼ਾਂ ਦੀ ਸੰਖਿਆਂ ਵਧ ਰਹੀ ਹੈ। ਹਾਲਾਂਕਿ ਲੌਕਡਾਊਨ ਦੇ ਪੰਜਵੇਂ ਹਫ਼ਤੇ 'ਚ ਵੀ ਕੋਰੋਨਾ ਮਰੀਜ਼ਾਂ ਦੀ ਸੰਖਿਆਂ ਵਧਣਾ ਚਿੰਤਾਂ ਦਾ ਵਿਸ਼ਾ ਹੈ।


ਜੇਕਰ ਇਸੇ ਰਫ਼ਤਾਰ ਨਾਲ ਮਰੀਜ਼ਾਂ ਦੀ ਸੰਖਿਆਂ ਵਧਦੀ ਰਹੀ ਤਾਂ ਅਗਲੇ ਹਫ਼ਤੇ ਤਕ ਇਹ ਸੰਖਿਆਂ 40 ਹਜ਼ਾਰ ਦੇ ਕਰੀਬ ਹੋ ਜਾਵੇਗੀ ਤੇ ਆਉਣ ਵਾਲੇ ਦੋ ਹਫ਼ਤਿਆਂ 'ਚ ਇਹ ਸੰਖਿਆਂ ਵਧ ਕੇ 70 ਹਜ਼ਾਰ ਤਕ ਪਹੁੰਚ ਸਕਦੀ ਹੈ।


ਭਾਰਤ ਚ 30 ਜਨਵਰੀ ਨੂੰ ਸਭ ਤੋਂ ਪਹਿਲਾਂ ਕੋਰੋਨਾ ਦਾ ਕੇਸ ਕੇਰਲ ਚ ਸਾਹਮਣੇ ਆਇਆ। ਸ਼ੁਰੂਆਤ ਚ ਕੇਰਲ ਦਾ ਗ੍ਰਾਫ਼ ਵਧਦਾ ਦੇਖਿਆ ਗਿਆ ਸੀ ਪਰਲਹੁਣ ਪਿਛਲੇ ਇਕ ਮਹੀਨੇ ਤੋਂ ਇਕ ਵੀ ਨਵਾਂ ਕੇਸ ਨਵੀਂ ਆਇਆ। ਇਸ ਤੋਂ ਇਲਾਵਾ ਓੜੀਸਾ ਚ ਵੀ ਪਿਛਲੇ ਇਕ ਮਹੀਨੇ ਤੋਂ ਕੋਈ ਨਵਾਂ ਮਰੀਜ਼ ਨਹੀਂ ਆਇਆ। ਦੇਸ਼ ਚ ਗੋਆ ਇਕੱਲਾ ਅਜਿਹਾ ਸੂਬਾ ਹੈ ਜਿੱਥੇ ਇਕ ਵੀ ਕੇਸ ਪੌਜ਼ਟਿਵ ਨਹੀਂ ਹੈ। ਹਾਲਾਂਕਿ ਕਈ ਸੂਬੇ ਅਜਿਹੇ ਵੀ ਹਨ ਜਿੱਥੇ ਮਰੀਜ਼ਾਂ ਦੀ ਸੰਖਿਆ ਕਾਫੀ ਤੇਜ਼ੀ ਨਾਲ ਵਧੀ ਹੈ।


ਗੁਜਰਾਤ ਅਜਿਹਾ ਸੂਬਾ ਹੈ ਜਿੱਥੇ ਸ਼ੁਰੂਆਤ ਚ ਕਾਫੀ ਸਮੇਂ ਤਕ ਕੋਰੋਨਾ ਦਾ ਕੋਈ ਕੇਸ ਨਹੀਂ ਦੇਖਿਆ ਗਿਆ ਸੀ। 23 ਮਾਰਚ ਨੂੰ ਸਿਰਫ਼ 29 ਕੇਸ ਸਨ। ੁਣ ਇਕ ਮਹੀਨੇ ਦੇ ਨੇੜੇ ਗੁਜਰਾਤ ਚ ਕੁੱਲ 2,624 ਮਰੀਜ਼ ਸਾਹਮਣੇ ਆ ਚੁੱਕੇ ਹਨ ਤੇ 112 ਲੋਕਾਂ ਦੀ ਮੌਤ ਹੋ ਗਈ ਹੈ। ਗੁਜਰਾਤ ਤੋਂ ਇਲਾਵਾ ਮਹਾਰਾਸ਼ਟਰ, ਦਿੱਲੀ ਤੇ ਰਾਜਸਥਾਨ ਚ ਵੀ ਕੋਰੋਨਾ ਕੇਸ ਲਗਾਤਾਰ ਵਧਦੇ ਗਏ।