ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਮਰਦਮਸ਼ੁਮਾਰੀ ਦੀ ਰੂਪ ਰੇਖਾ, ਐਨਪੀਆਰ 'ਤੇ ਵਿਚਾਰ ਵਟਾਂਦਰੇ ਲਈ ਅੱਜ ਇੱਕ ਬੈਠਕ ਬੁਲਾਈ ਹੈ। ਮਰਦਮਸ਼ੁਮਾਰੀ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਸੰਬੰਧੀ ਇਹ ਮਹੱਤਵਪੂਰਨ ਬੈਠਕ ਅੱਜ ਦਿੱਲੀ 'ਚ ਹੋਵੇਗੀ। ਬੈਠਕ ਦਾ ਨਾਂ ‘ਕਾਨਫਰੰਸ ਆਫ਼ ਸਟੇਟ ਚੀਫ ਸੇਕੇਟ੍ਰੀਜ਼ ਐਂਡ ਡਾਈਰੈਕਟਰ ਆਫ਼ ਸੇਂਸਸ’ ਹੋਵੇਗਾ।
ਸਾਰੇ ਸੂਬਿਆਂ ਦੇ ਮੁੱਖ ਸਕੱਤਰ ਇਸ ਬੈਠਕ 'ਚ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀਆਂ ਦੇ ਨਾਲ ਭਾਗ ਲੈਣਗੇ। ਇਸ ਤੋਂ ਇਲਾਵਾ ਮਰਦਮਸ਼ੁਮਾਰੀ ਦੇ ਡਾਇਰੈਕਟਰ, ਗ੍ਰਹਿ ਸਕੱਤਰ ਵੀ ਮੌਜੂਦ ਰਹਿਣਗੇ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦੀ ਪ੍ਰਧਾਨਗੀ 'ਚ ਹੋਣ ਵਾਲੀ ਇਸ ਮੀਟਿੰਗ 'ਚ ਭਾਰਤ ਦੇ ਰਜਿਸਟਰਾਰ ਜਨਰਲ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਣਗੇ। ਸਾਰੇ ਸੂਬਿਆਂ ਨੇ ਮੀਟਿੰਗ 'ਚ ਹਿੱਸਾ ਲੈਣ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਦੂਜੇ ਪਾਸੇ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਰਾਜ ਕੇਂਦਰ ਸਰਕਾਰ ਵੱਲੋਂ ਬੁਲਾਈ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਦੀ ਬੈਠਕ 'ਚ ਹਿੱਸਾ ਨਹੀਂ ਲਵੇਗੀ। ਉਸਨੇ ਕਿਹਾ, "ਮੈਂ ਨਹੀਂ ਜਾਵਾਂਗਾ, ਨਾ ਹੀ ਮੇਰੀ ਸਰਕਾਰ ਦਾ ਕੋਈ ਨੁਮਾਇੰਦਾ ਉਸ ਮੀਟਿੰਗ 'ਚ ਸ਼ਾਮਲ ਹੋਏਗਾ।"
ਗ੍ਰਹਿ ਮੰਤਰਾਲੇ ਨੇ ਐਨਪੀਆਰ ਬਾਰੇ ਵਿਚਾਰ ਵਟਾਂਦਰੇ ਲਈ ਸੱਦੀ ਮੀਟਿੰਗ, ਮਮਤਾ ਦੇ ਹਿੱਸਾ ਲੈਣ 'ਤੇ ਸਸਪੈਂਸ
ਏਬੀਪੀ ਸਾਂਝਾ
Updated at:
17 Jan 2020 10:56 AM (IST)
ਬੈਠਕ 'ਚ ਸਬੰਧਤ ਅਧਿਕਾਰੀਆਂ ਨੂੰ ਮਰਦਮਸ਼ੁਮਾਰੀ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਦੋਵਾਂ ਦੇ ਨਿਯਮਾਂ ਬਾਰੇ ਜਾਣੂ ਕਰਾਇਆ ਜਾਵੇਗਾ। ਮੀਟਿੰਗ ਅੰਬੇਦਕਰ ਭਵਨ 'ਚ ਸਵੇਰੇ 11 ਵਜੇ ਤੋਂ ਕੀਤੀ ਜਾਏਗੀ।
- - - - - - - - - Advertisement - - - - - - - - -