ਨਵੀਂ ਦਿੱਲੀ: ਜੀਂਦ ਦੇ ਨਰਵਾਣਾ ਤੋਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਕਾਂਗਰਸੀ ਉਮੀਦਵਾਰ ਵਿਦਿਆ ਰਾਣੀ ਦਨੌਦਾ ਨੇ ਐਤਵਾਰ ਨੂੰ ਕਿਹਾ ਸੀ ਕਿ ਕਿਸਾਨ ਦਿੱਲੀ ਸਰਹੱਦ ‘ਤੇ ਧਰਨੇ 'ਤੇ ਬੈਠੇ ਹਨ। ਕਾਂਗਰਸ ਨੂੰ ਮਜ਼ਬੂਤ ਕਰਨ 'ਚ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪੈਸੇ, ਸ਼ਰਾਬ, ਸਬਜ਼ੀਆਂ ਤੇ ਹੋਰ ਤਰੀਕਿਆਂ ਨਾਲ ਸਹਾਇਤਾ ਕੀਤੀ ਜਾ ਸਕਦੀ ਹੈ।


 


ਹੁਣ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਾਂਗਰਸ ਨੇਤਾ ਵਿਦਿਆ ਰਾਣੀ ਦੇ ਬਿਆਨ ‘ਤੇ ਤਿੱਖਾ ਹਮਲਾ ਬੋਲਿਆ ਹੈ। ਟਿਕੈਤ ਨੇ ਕਿਹਾ ਅੰਦੋਲਨ 'ਚ ਸ਼ਰਾਬ ਦੀ ਵਰਤੋਂ ਦੀ ਕੀ ਲੋੜ ਹੈ? ਮੈਨੂੰ ਨਹੀਂ ਪਤਾ ਕਿ ਉਹ ਅਜਿਹੀ ਟਿੱਪਣੀ ਕਿਉਂ ਕਰ ਰਹੇ ਹਨ।  ਟਿਕੈਤ ਨੇ ਕਿਹਾ ਕਿ ਅਜਿਹੇ ਲੋਕਾਂ ਦਾ ਕਿਸਾਨੀ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ। ਵਿਦਿਆ ਰਾਣੀ ਨੂੰ ਅਜਿਹੀ ਟਿੱਪਣੀ ਨਹੀਂ ਕਰਨੀ ਚਾਹੀਦੀ, ਇਹ ਗਲਤ ਹੈ ਕਿ ਅਜਿਹੇ ਲੋਕ ਆਪਣੀ ਲਹਿਰ 'ਚ ਜੋ ਵੀ ਚਾਹੁੰਦੇ ਹਨ ਵੰਡ ਸਕਦੇ ਹਨ।


 


ਕਾਂਗਰਸੀ ਵਰਕਰਾਂ ਦੀ ਮੀਟਿੰਗ ਐਤਵਾਰ ਦੁਪਹਿਰ 12 ਵਜੇ ਵਿਧਾਇਕ ਸੁਭਾਸ਼ ਗੰਗੋਲੀ ਦੀ ਅਗਵਾਈ ਵਿੱਚ ਹੋਈ। ਜਿਸ 'ਚ ਸਾਰੇ ਬੁਲਾਰਿਆਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਦੀ ਗੱਲ ਕੀਤੀ। ਇਸ ਦੌਰਾਨ ਵਿਦਿਆਰਾਣੀ ਦਨੌਦਾ ਨੇ ਮਦਦ ਦੇ ਨਾਂ ’ਤੇ ਦੋ ਕਦਮ ਅੱਗੇ ਵਧਦਿਆਂ ਕਿਹਾ ਕਿ ਕਿਸਾਨ ਅੰਦੋਲਨ ਜਿੰਨਾ ਜ਼ਿਆਦਾ ਮਜ਼ਬੂਤ ਹੋਵੇਗਾ, ਕਾਂਗਰਸ ਉੱਨੀ ਹੀ ਮਜ਼ਬੂਤ ਹੋਵੇਗੀ। ਇਸ ਤੋਂ ਬਾਅਦ, ਅਸੀਂ ਜੋ ਵੀ ਅੰਦੋਲਨ ਕਰਾਂਗੇ ਉਹ ਬਹੁਤ ਮਜ਼ਬੂਤ ਹੋਣਗੇ। ਇਸ ਦੇ ਲਈ, ਸਾਨੂੰ ਕਿਸਾਨਾਂ ਦੀ ਮਦਦ ਕਰਨੀ ਪਵੇਗੀ।


 


ਅਸੀਂ ਪੈਸੇ, ਸਬਜ਼ੀਆਂ, ਫਲ, ਦੁੱਧ ਅਤੇ ਸ਼ਰਾਬ ਭੇਜ ਕੇ ਕਿਸਾਨਾਂ ਦੀ ਮਦਦ ਕਰ ਸਕਦੇ ਹਾਂ। ਇਸ ਤੋਂ ਬਾਅਦ ਮੀਟਿੰਗ ਵਿੱਚ ਮੌਜੂਦ ਸਾਰੇ ਕਾਂਗਰਸੀ ਹੱਸਣ ਲੱਗੇ। ਬੈਠਕ 'ਚ ਮੌਜੂਦ ਕੁਝ ਲੋਕਾਂ ਨੇ ਵਿਦਿਆਰਾਣੀ ਨੂੰ ਟੋਕਿਆ ਤਾਂ ਉਨ੍ਹਾਂ ਗੱਲ ਬਦਲਦਿਆਂ ਕਿਹਾ ਕਿ ਬਹੁਤ ਸਾਰੇ ਬਜ਼ੁਰਗ ਲੋਕ ਠੰਡ 'ਚ ਦਿੱਲੀ ਬਾਰਡਰ ‘ਤੇ ਬੈਠੇ ਹਨ, ਉਨ੍ਹਾਂ ਦੀ ਸਿਹਤ ਖਰਾਬ ਹੈ। ਉਨ੍ਹਾਂ ਨੂੰ ਸ਼ਰਾਬ ਦਵਾਈ ਦਿੱਤੀ ਜਾ ਸਕਦੀ ਹੈ।


 


ਉਨ੍ਹਾਂ ਕਿਹਾ ਇਸ ਕਿਸਮ ਦੀ ਗੱਲ ਮਜ਼ਾਕ 'ਚ ਕਹੀ ਗਈ ਸੀ। ਕੁਝ ਲੋਕਾਂ ਨੇ ਪੁੱਛਿਆ ਸੀ ਕਿ ਬਿਮਾਰ ਬਜ਼ੁਰਗ ਲੋਕ ਠੰਡ 'ਚ ਉਥੇ ਬੈਠੇ ਹਨ, ਇਸ ਲਈ ਉਨ੍ਹਾਂ ਲਈ ਦਵਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।  ਇਸ 'ਤੇ, ਮੈਂ ਕਿਹਾ ਕਿ ਸਾਨੂੰ ਦਵਾਈ ਦੀ ਵੀ ਸਹਾਇਤਾ ਕਰਨੀ ਚਾਹੀਦੀ ਹੈ। ਕੁਝ ਲੋਕਾਂ ਨੇ ਇਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ।