ਨਵੀਂ ਦਿੱਲੀ: ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਸੁਨੀਲ ਯਾਦਵ ਨੂੰ ਉਮੀਦਵਾਰ ਬਣਾਇਆ ਹੈ। ਸੁਨੀਲ ਯਾਦਵ ਅੱਜ ਨਵੀਂ ਦਿੱਲੀ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਹਨ। ਇਸ ਤੋਂ ਪਹਿਲਾਂ 2013 ਤੇ 2015 ਦੀਆਂ ਚੋਣਾਂ 'ਚ ਸੁਨੀਲ ਯਾਦਵ ਨੂੰ ਟਿਕਟ ਮਿਲਦੀ-ਮਿਲਦੀ ਰਹਿ ਗਈ।
ਮੰਨਿਆ ਜਾ ਰਿਹਾ ਹੈ ਕਿ ਸੁਨੀਲ ਯਾਦਵ ਅਰਵਿੰਦ ਕੇਜਰੀਵਾਲ ਅੱਗੇ ਕਮਜ਼ੋਰ ਉਮੀਦਵਾਰ ਹਨ। ਇਸ ਲਈ ਚਰਚਾ ਹੈ ਕਿ ਬੀਜੇਪੀ ਉਮੀਦਵਾਰ ਬਦਲ ਸਕਦੀ ਹੈ। ਆਓ ਤੁਹਾਨੂੰ ਦੱਸ ਦਈਏ ਕਿ ਸੁਨੀਲ ਯਾਦਵ ਕੌਣ ਹਨ।
ਦਿੱਲੀ ਬੀਜੇਪੀ ਯੁਵਾ ਮੋਰਚਾ ਦੇ ਪ੍ਰਧਾਨ ਸੁਨੀਲ ਯਾਦਵ ਪੇਸ਼ੇ ਤੋਂ ਵਕੀਲ ਤੇ ਸਮਾਜਸੇਵੀ ਹਨ। ਨੌਜਵਾਨ ਚਿਹਰਾ ਸੁਨੀਲ ਯਾਦਵ ਨੇ ਆਪਣੀ ਰਾਜਨੀਤੀ ਦੀ ਪਾਰੀ ਦੀ ਸ਼ੁਰੂਆਤ ਬੀਜੇਪੀ ਦੀ ਸਭ ਤੋਂ ਛੋਟੀ ਇਕਾਈ ਮੰਡਲ ਪੱਧਰ ਤੋਂ ਸ਼ੁਰੂ ਕੀਤੀ ਹੈ।
ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਰਹਿੰਦੇ ਹੋਏ ਉਹ ਹੁਣ ਦਿੱਲੀ ਪ੍ਰਦੇਸ਼ ਯੁਵਾ ਮੋਰਚਾ ਦੀ ਪ੍ਰਧਾਨਗੀ ਤੱਕ ਪਹੁੰਚੇ ਹਨ। ਵੱਖ-ਵੱਖ ਸਮੇਂ 'ਤੇ ਕਈ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਆਪਣੇ ਰਾਜਨੀਤਕ ਕਰੀਅਰ 'ਚ ਦਿੱਲੀ 'ਚ ਪਹਿਲੇ ਯੁਵਾ ਮੋਰਚਾ ਦੇ ਮਹਾ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਬੀਜੇਪੀ ਦਿੱਲੀ ਦੇ ਵੀ ਮਹਾ ਮੰਤਰੀ ਰਹਿ ਚੁੱਕੇ ਹਨ। ਸਾਲ 2017 'ਚ ਉਨ੍ਹਾਂ ਨੂੰ ਐਂਡਰੀਊਜ ਗੰਜ ਤੋਂ ਬੀਜੇਪੀ ਦੇ ਨਗਰ ਨਿਗਮ ਕੌਂਸਲਰ ਦਾ ਉਮੀਦਵਾਰ ਬਣਾਇਆ ਗਿਆ ਸੀ। ਹਾਲਾਂਕਿ ਇਨ੍ਹਾਂ ਚੋਣਾਂ 'ਚ ਉਹ ਹਾਰ ਗਏ ਸੀ।
ਮੂਲ ਰੂਪ 'ਚ ਉਤੱਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ ਸੁਨੀਲ ਯਾਦਵ ਜੁਝਾਰੂ ਮੰਨੇ ਜਾਂਦੇ ਹਨ, ਪਰ ਬੀਜੇਪੀ ਨੇ ਇਸ ਵਾਰ ਨਵੀਂ ਦਿੱਲੀ ਸੀਟ 'ਤੇ ਕਿਸੇ ਬਾਹਰੀ ਜਾਂ ਵੱਡੇ ਚਿਹਰੇ 'ਤੇ ਦਾਅ ਖੇਡਣ ਦੀ ਬਜਾਏ ਸਥਾਨਕ ਵਰਕਰ ਸੁਨੀਲ ਯਾਦਵ 'ਤੇ ਦਾਅ ਖੇਡਣਾ ਜ਼ਿਆਦਾ ਬਿਹਤਰ ਸਮਝਿਆ। ਹੁਣ ਦੇਖਣਾ ਇਹ ਹੋਵੇਗਾ ਕਿ ਸੁਨੀਲ ਯਾਦਵ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿੰਨੀ ਵੱਡੀ ਟੱਕਰ ਦਿੰਦੇ ਹਨ।
ਕੇਜਰੀਵਾਲ ਨੂੰ ਘੇਰਨ ਲਈ ਬੀਜੇਪੀ ਨੇ ਖੇਡਿਆ ਯਾਦਵ 'ਤੇ ਦਾਅ, ਜਾਣੋ ਕੌਣ ਸੁਨੀਲ ਯਾਦਵ?
ਏਬੀਪੀ ਸਾਂਝਾ
Updated at:
21 Jan 2020 01:19 PM (IST)
ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਸੁਨੀਲ ਯਾਦਵ ਨੂੰ ਉਮੀਦਵਾਰ ਬਣਾਇਆ ਹੈ। ਸੁਨੀਲ ਯਾਦਵ ਅੱਜ ਨਵੀਂ ਦਿੱਲੀ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਹਨ।
- - - - - - - - - Advertisement - - - - - - - - -