ਦੱਸ ਦਈਏ ਕਿ ਸੂਰਤ ਦੇ ਪੁਡਾ-ਕੁੰਭਰੀਆ ਖੇਤਰ 'ਚ 15 ਦਿਨਾਂ ਦੇ ਅੰਦਰ ਦੋ ਵਾਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੇਲਿਅਮ ਮਾਰਕੀਟ 'ਚ ਅੱਗ ਬੁਝਾਉਣ ਲਈ 40 ਅੱਗ ਬੁਝਾਉਣ ਗੱਡੀਆਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ ਪਰ ਅੱਗ ਅਜੇ ਵੀ ਬੇਕਾਬੂ ਹੈ।
ਮੌਕੇ ਮੌਜੂਦ ਇੱਕ ਫਾਇਰਮੈਨ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਚਾਰ ਵਜੇ ਵਾਪਰੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਫਾਇਰਮੈਨ ਨੇ ਦੱਸਿਆ ਕਿ ਇਹ ਸੱਤ ਮੰਜ਼ਲਾ ਮਾਰਕੀਟ ਅਸਲ ‘ਚ 14 ਮੰਜ਼ਿਲਾਂ ਹੈ।
ਦਰਅਸਲ ਇਹ ਮਾਰਕੀਟ ਕੱਪੜਿਆਂ ਦੀ ਹੈ ਅਤੇ ਅੱਗ ਨੇ ਕੱਪੜਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਕੱਪੜੇ ‘ਚ ਪੈਟਰੋਕੈਮੀਕਲ ਪਦਾਰਥ ਹੋਣ ਕਾਰਨ ਅੱਗ ਨੂੰ ਕਾਬੂ ਰੱਖਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਜਦ ਤਕ ਇਹ ਕੱਪੜਾ ਪੂਰੀ ਤਰ੍ਹਾਂ ਸੜ ਨਹੀਂ ਜਾਂਦਾ। ਨਾਲ ਹੀ ਮਾਰਕੀਟ ਦਾ ਢਾਂਚਾ ਵੀ ਇਸ ਵਿਨਾਸ਼ਕਾਰੀ ਸਥਿਤੀ ਲਈ ਜ਼ਿੰਮੇਵਾਰ ਹੈ। ਇਥੋਂ ਤਕ ਕਿ ਅੱਗ ਬੁਝਾਉਣ ਵਾਲਿਆਂ ਦੀ ਇਮਾਰਤ ‘ਚ ਜਾਣ ਦੀ ਵੀ ਕੋਈ ਥਾਂ ਨਹੀਂ ਹੈ।