ਦੱਸ ਦਈਏ ਕਿ ਇਹ ਅੰਕੜਾ ਉਸ ਮਿਆਦ ਦੇ ਦੌਰਾਨ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਤੋਂ ਲਗਪਗ 26,000 ਵਧੇਰੇ ਹੈ।
ਆਖਰ ਅਮਰੀਕਾ ਨੇ ਦੁਨੀਆ ਤੋਂ ਕਿਉਂ ਲੁਕਾਇਆ ਵੱਡਾ ਸੱਚ!
ਏਬੀਪੀ ਸਾਂਝਾ | 31 May 2020 01:14 PM (IST)
ਸੰਯੁਕਤ ਰਾਜ ਅਮਰੀਕਾ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਤ ਹੈ। ਇਸ ਹਫਤੇ ਦੇਸ਼ ‘ਚ ਮਰਨ ਵਾਲਿਆਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ, ਜੋ ਦੁਨੀਆਂ ਦੇ ਕਿਸੇ ਵੀ ਦੇਸ਼ ਨਾਲੋਂ ਕਿਤੇ ਜ਼ਿਆਦਾ ਹੈ।
ਵਾਸ਼ਿੰਗਟਨ: ਸੰਯੁਕਤ ਰਾਜ ਅਮਰੀਕਾ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਤ ਹੈ। ਇਸ ਹਫਤੇ ਦੇਸ਼ ‘ਚ ਮਰਨ ਵਾਲਿਆਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ, ਜੋ ਦੁਨੀਆਂ ਦੇ ਕਿਸੇ ਵੀ ਦੇਸ਼ ਨਾਲੋਂ ਕਿਤੇ ਜ਼ਿਆਦਾ ਹੈ। ਹਾਲਾਂਕਿ, ਮਹਾਂਮਾਰੀ ਕਾਰਨ ਹੋਈਆਂ ਕੁੱਲ ਮੌਤਾਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਅਮਰੀਕਾ ਨੇ ਤਿੰਨ ਹਫ਼ਤੇ ਪਹਿਲਾਂ ਇਸ ਅੰਕੜੇ ਨੂੰ ਛੂਹਿਆ ਸੀ। ਯੇਲ ਸਕੂਲ ਆਫ਼ ਪਬਲਿਕ ਹੈਲਥ ਦੀ ਅਗਵਾਈ ਵਾਲੀ ਖੋਜ ਟੀਮ ਦੁਆਰਾ ਵਾਸ਼ਿੰਗਟਨ ਪੋਸਟ ਲਈ ਕੀਤੇ ਵਿਸ਼ਲੇਸ਼ਣ ਅਨੁਸਾਰ ਯੂਐਸ ਨੇ 1 ਮਾਰਚ ਤੋਂ 9 ਮਈ ਤੱਕ ਕੋਰੋਨਾਵਾਇਰਸ ਨਾਲ 1,01,600 ਮੌਤਾਂ ਦੀ ਜਾਣਕਾਰੀ ਦਿੱਤੀ ਸੀ। ਯੇਲ ਦੀ ਅਗਵਾਈ ਵਾਲਾ ਇਕ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਮਹਾਂਮਾਰੀ ਕਾਰਨ ਹੋਈਆਂ ਮੌਤਾਂ ਦੀ ਅਸਲ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਵੱਧ ਹੈ। ਖੋਜਕਰਤਾਵਾਂ ਨੇ ਅੰਦਾਜ਼ਾ ਲਗਾਇਆ ਹੈ ਕਿ 1 ਮਾਰਚ ਤੋਂ 9 ਮਈ ਦਰਮਿਆਨ ਹੋਈਆਂ ਮੌਤਾਂ ਦੀ ਗਿਣਤੀ 97,500 ਤੇ 105,500 ਦੇ ਵਿਚਕਾਰ ਸੀ। ਅਮਰੀਕੀ ਤੋਂ ਖੁੱਸਿਆ ਦੁਨੀਆ ਦੀ ਸਰਦਾਰੀ ਦਾ ਤਾਜ? ਵਿਸ਼ਲੇਸ਼ਣ ਦੀ ਅਗਵਾਈ ਕਰਨ ਵਾਲੇ ਮਹਾਂਮਾਰੀ ਵਿਗਿਆਨ ਦੇ ਇੱਕ ਪ੍ਰੋਫੈਸਰ ਡੈਨੀਅਲ ਵੈਨਬਰਗਰ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਅੰਕੜੇ ਕਥਿਤ ਮੌਤਾਂ ਨਾਲੋਂ ਕਾਫ਼ੀ ਜਿਆਦਾ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ