ਚੰਡੀਗੜ੍ਹ: ਖੁਫੀਆ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸ਼ਿਵ ਸੈਨਾ ਹਿੰਦੂ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ, ਜੁਮਨਾ ਅਖਾੜਾ ਦੇ ਮਹਾਂਮੰਡਲੇਸ਼ਵਰ ਜਗਦਗੁਰੂ ਗੁਰੂ ਪੰਚਾਨੰਦ ਗਿਰੀ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।
ਇਸ ਪਿੱਛੇ ਸਰਗਰਮ ਲੋਕਾਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਸ਼ਹਿ ਦੇ ਰਹੀ ਹੈ। ਇਸ ਸਬੰਧੀ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨ ਪੱਖੀ ਲੋਕ ਸਰਗਰਮ ਹਨ। ਵਿਦੇਸ਼ਾਂ ਤੋਂ ਫੰਡ ਤੇ ਆਈਐਸਆਈ ਤੋਂ ਹਥਿਆਰਾਂ ਨਾਲ ਪੰਜਾਬ ਅੰਦਰ ਵੀ ਸਰਗਰਮੀਆਂ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਖੁਫੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਪੰਜਾਬ ਵਿੱਚ ਲਸ਼ਕਰ, ਜੈਸ਼, ਬੱਬਰ ਖਾਲਸਾ ਤੇ ਕੇਐਲਐਫ ਦੇ ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਸਰਗਰਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੂੰ ਲਗਾਤਾਰ ਪੈਸਾ ਤੇ ਹਥਿਆਰ ਮੁਹੱਈਆ ਕਰਾਉਣ ਲਈ ਖੁਫੀਆ ਏਜੰਸੀਆਂ ਤੋਂ ਇਨਪੁਟ ਮਿਲੇ ਹਨ।
ਕਿਸਾਨਾਂ ਨੂੰ ਮਿਲਦੀ ਰਹੇਗੀ ਮੁਫ਼ਤ ਬਿਜਲੀ, ਕੈਪਟਨ ਨੇ ਕੀਤਾ ਐਲਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਬਾਦਲ ਤੇ ਢੱਡਰੀਆਂ ਵਾਲੇ ਸਣੇ ਪੰਜਾਬ ਦੇ ਕਈ ਹਿੰਦੂ-ਸਿੱਖ ਲੀਡਰਾਂ ਦੀ ਜਾਨ ਨੂੰ ਖ਼ਤਰਾ
ਏਬੀਪੀ ਸਾਂਝਾ
Updated at:
31 May 2020 10:47 AM (IST)
ਖੁਫੀਆ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸ਼ਿਵ ਸੈਨਾ ਹਿੰਦੂ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ, ਜੁਮਨਾ ਅਖਾੜਾ ਦੇ ਮਹਾਂਮੰਡਲੇਸ਼ਵਰ ਜਗਦਗੁਰੂ ਗੁਰੂ ਪੰਚਾਨੰਦ ਗਿਰੀ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।
- - - - - - - - - Advertisement - - - - - - - - -