ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਹੱਤਤਾ ਦੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਲਈ ਬੁਲਾਇਆ ਗਿਆ। ਹਾਲਾਂਕਿ ਪ੍ਰਧਾਨ ਮੰਤਰੀ ਲਈ ਸਮੇਂ-ਸਮੇਂ 'ਤੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਾ ਤੇ ਉਨ੍ਹਾਂ ਨੂੰ ਮੁੱਦਿਆਂ ਤੋਂ ਜਾਣੂ ਕਰਾਉਣਾ ਮਿਆਰੀ ਅਭਿਆਸ ਹੈ।



ਇਹ ਬੈਠਕ ਭਾਰਤ-ਚੀਨ ਵਿਚਕਾਰ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਤਣਾਅ ਨੂੰ ਲੈ ਕੇ ਹੋਈ। ਇਹ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਦੇ ਲੱਦਾਖ ਦੇ ਦੌਰੇ ਅਤੇ ਨੀਮੂ ਵਿਖੇ ਸੈਨਿਕਾਂ ਨਾਲ ਗੱਲਬਾਤ ਤੋਂ ਦੋ ਦਿਨ ਪਹਿਲਾਂ ਹੋਈ ਸੀ। 15 ਜੂਨ ਨੂੰ ਗਲਵਾਨ ਵਿਖੇ ਹੋਈ ਖੂਨੀ ਝੜਪ ਤੋਂ ਬਾਅਦ ਸੈਨਿਕ ਹਸਪਤਾਲ ‘ਚ ਦਾਖਲ ਹਨ।

ਕਿਸਾਨਾਂ ਦੇ ਮੁੱਦਿਆਂ 'ਤੇ ਕੈਪਟਨ ਦੇ ਛੱਕੇ, ਅਕਾਲੀ ਦਲ ਤੇ ਬੀਜੇਪੀ ਆਊਟ

ਬੀਜਿੰਗ ਦੇ “ਵਿਸਥਾਰਵਾਦੀ” ਪਹੁੰਚ ਨਾਲ ਦੇਸ਼ ਦੀ ਅਸਹਿਮਤੀ ਦਾ ਸੁਨੇਹਾ ਭੇਜਣ ਲਈ ਭਾਰਤ ਨੇ 59 ਚੀਨੀ ਐਪਸ ‘ਤੇ ਪਾਬੰਦੀ ਲਾਉਣ ਵਰਗੇ ਕਦਮ ਵੀ ਚੁੱਕੇ ਹਨ।