ਕਰਾਚੀ: ਸਾਬਕਾ ਪਾਕਿਸਤਾਨੀ ਕਪਤਾਨ ਸ਼ਾਹਿਦ ਅਫਰੀਦੀ ਸਾਲ 2016 ‘ਚ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੇ ਹਨ। ਇਸ ਕੜੀ ‘ਚ ਅਫਰੀਦੀ ਨੇ ਇੱਕ ਵਾਰ ਫਿਰ ਭਾਰਤ ਬਾਰੇ ਅਜਿਹਾ ਬਿਆਨ ਦਿੱਤਾ ਹੈ, ਜਿਸ ਕਾਰਨ ਉਹ ਚਰਚਾ ‘ਚ ਬਣੇ ਹੋਏ ਹਨ। ਅਫਰੀਦੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਕਈ ਵਾਰ ਬੁਰੀ ਤਰ੍ਹਾਂ ਹਰਾਇਆ। ਅਸੀਂ ਉਨ੍ਹਾਂ ਨੂੰ ਇੰਨਾ ਕੁੱਟਿਆ ਹੈ ਕਿ ਮੈਚ ਤੋਂ ਬਾਅਦ ਉਹ ਸਾਡੇ ਤੋਂ ਮੁਆਫੀ ਮੰਗਦੇ ਸੀ।

ਅਸੀਂ ਭਾਰਤ ਨੂੰ ਬਹੁਤ ਵਾਰ ਬੁਰੀ ਤਰ੍ਹਾਂ ਹਰਾਇਆ - ਅਫਰੀਦੀ

ਅਫਰੀਦੀ ਨੇ ਕ੍ਰਿਕ ਕਾਸਟ ਯੂਟਿਊਬ ਸ਼ੋਅ 'ਤੇ ਕਿਹਾ,'ਅਸੀਂ ਹਮੇਸ਼ਾ ਭਾਰਤ ਖਿਲਾਫ ਖੇਡਣਾ ਪਸੰਦ ਕੀਤਾ ਹੈ। ਅਸੀਂ ਉਨ੍ਹਾਂ ਨੂੰ ਕਈ ਵਾਰ ਬੁਰੀ ਤਰ੍ਹਾਂ ਹਰਾਇਆ। ਅਸੀਂ ਉਨ੍ਹਾਂ ਨੂੰ ਇੰਨਾ ਕੁੱਟਿਆ ਹੈ ਕਿ ਮੈਚ ਤੋਂ ਬਾਅਦ ਉਹ ਸਾਡੇ ਤੋਂ ਮੁਆਫੀ ਮੰਗਦੇ ਸੀ।

ਉਸ ਨੇ ਅੱਗੇ ਕਿਹਾ ਕਿ ਮੈਂ ਹਮੇਸ਼ਾਂ ਭਾਰਤ ਤੇ ਆਸਟਰੇਲੀਆ ਖ਼ਿਲਾਫ਼ ਖੇਡਣ ਦਾ ਅਨੰਦ ਲਿਆ ਹੈ ਪਰ ਭਾਰਤੀ ਟੀਮ ਇਸ ਤੋਂ ਕਿਤੇ ਬਿਹਤਰ ਹੈ। ਉਨ੍ਹਾਂ ਦੀਆਂ ਕੰਡੀਸ਼ਨਸ ‘ਚ ਖੇਡਣਾ ਤੇ ਪ੍ਰਦਰਸ਼ਨ ਕਰਨਾ ਇਕ ਵੱਡੀ ਚੀਜ਼ ਹੈ।

ਭਾਰਤ-ਚੀਨ ਵਿਚਾਲੇ ਵਧਿਆ ਤਣਾਅ, ਸਰਹੱਦ 'ਤੇ ਜੰਗ ਦੀ ਤਿਆਰੀ

ਅਫਰੀਦੀ ਦਾ ਪੂਰਾ ਪਰਿਵਾਰ ਕੋਰੋਨਾ ਸਕਾਰਾਤਮਕ ਸੀ:

ਹਾਲ ਹੀ ‘ਚ ਅਫਰੀਦੀ ਨੇ ਟਵਿੱਟਰ 'ਤੇ ਆਪਣੇ ਪੂਰੇ ਪਰਿਵਾਰ ਦੀ ਕੋਰੋਨਾ ਸਕਾਰਾਤਮਕ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਪਹਿਲਾਂ ਅਫਰੀਦੀ ਕੋਰੋਨਾ ਪੌਜ਼ੇਟਿਵ ਪਾਏ ਗਏ। ਫਿਰ ਉਸ ਦੀ ਪਤਨੀ ਅਤੇ ਧੀਆਂ ਕੋਰੋਨਾ ਪੌਜ਼ੇਟਿਵ ਆਈਆਂ। 

ਪੰਜਾਬ ਪੁਲਿਸ ਨੇ 'ਰੈਫਰੰਡਮ 2020' ਰਾਹੀਂ ਕਰ ਲੈਣੀ ਮੋਟੀ ਕਮਾਈ! ਲੋਕ ਕੀਤੇ ਜਾ ਰਹੇ ਖੱਜਲ, ਖਹਿਰੇ ਦੇ ਸਨਸਨੀਖੇਜ਼ ਖ਼ੁਲਾਸੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ