ਨਵੀਂ ਦਿੱਲੀ: ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਨੇ ਕੋਰੋਨਾ ਵਾਇਰਸ ਕਾਰਨ ਪੜ੍ਹਾਈ ਦੇ ਨੁਕਸਾਨ ਨੂੰ ਦੇਖਦਿਆਂ 25 ਫੀਸਦ ਸਿਲੇਬਸ ਘੱਟ ਕਰ ਦਿੱਤਾ ਹੈ। ਸੈਸ਼ਨ 2021 'ਚ ਸਿਲੇਬਸ ਘੱਟ ਕਰਨ ਦਾ ਕਾਰਨ ਬੋਰਡ ਨੇ ਪੜ੍ਹਾਈ ਦੇ ਘੰਟੇ ਘੱਟ ਹੋਣਾ ਦੱਸਿਆ ਹੈ।


ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਿਲੇਬਸ ਮਾਹਿਰਾਂ ਨਾਲ ਵਿਚਾਰ ਕਰਨ ਤੋਂ ਬਾਅਦ ਬਹੁਤ ਸਾਵਧਾਨੀ ਨਾਲ ਘੱਟ ਕੀਤਾ ਗਿਆ ਹੈ। ਸਿਲੇਬਸ ਘਟਾਉਂਦਿਆਂ ਇਹ ਪੂਰਾ ਧਿਆਨ ਰੱਖਿਆ ਗਿਆ ਕਿ ਕਿਸੇ ਵੀ ਵਿਸ਼ੇ ਦੇ ਕੋਰ ਕੰਸੈਪਟ ਨੂੰ ਕੋਈ ਨੁਕਸਾਨ ਨਾ ਪਹੁੰਚੇ।


ਬੋਰਡ ਨੇ ਕਿਹਾ ਪਿਛਲੇ ਤਿੰਨ ਮਹੀਨਿਆਂ ਤੋਂ ਸਕੂਲ ਬੰਦ ਪਏ ਹਨ। ਬਦਲੇ 'ਚ ਆਨਲਾਈਨ ਐਜੂਕੇਸ਼ਨ ਦਾ ਰਾਹ ਲੱਭ ਕੇ ਪੜ੍ਹਾਈ ਦਾ ਨੁਕਸਾਨ ਕੁਝ ਹੱਦ ਤਕ ਰੋਕਿਆ ਗਿਆ ਹੈ ਪਰ ਫਿਰ ਵੀ ਇਸ ਸਾਲ ਅਕਾਦਮਿਕ ਵਰ੍ਹਾ ਛੋਟਾ ਹੋ ਗਿਆ ਹੈ। ਬੋਰਡ ਨੇ ਕਿਹਾ ਭਵਿੱਖ 'ਚ ਲੋੜ ਪੈਣ 'ਤੇ ਸਿਲੇਬਸ ਹੋਰ ਵੀ ਘਟਾਇਆ ਜਾ ਸਕਦਾ ਹੈ।


ਇਸ ਤੋਂ ਪਹਿਲਾਂ ਐਚਆਰਡੀ ਮਨਿਸਟਰ ਵੀ ਵਿਦਿਆਰਥੀਆਂ, ਮਾਪਿਆਂ ਤੇ ਸਟੇਕ ਹੋਲਡਰਸ ਤੋਂ ਸਿਲੇਬਸ ਘਟਾਉਣ ਬਾਰੇ ਸਲਾਹ ਮੰਗ ਚੁੱਕੇ ਹਨ ਪਰ ਜੇਈਈ ਮੇਨ ਅਤੇ ਨੀਟ ਜਿਹੇ ਇਮਤਿਹਾਨ ਐਨਸੀਆਰਟੀ ਦੇ ਸਿਲੇਬਸ 'ਤੇ ਆਧਾਰਤ ਹੁੰਦੇ ਹਨ। ਇਸ ਲਈ ਇਸ ਸਬੰਧੀ ਫੈਸਲਾ ਲੈਣਾ ਸੌਖਾ ਨਹੀਂ ਹੋਵੇਗਾ।


ਇਹ ਵੀ ਪੜ੍ਹੋ:


ਬਿਜਲੀ ਡਿੱਗਣ ਨਾਲ 43 ਲੋਕਾਂ ਦੀ ਮੌਤ, ਭਾਰੀ ਮੀਂਹ ਨੇ ਮਚਾਈ ਤਬਾਹੀ


ਕੋਰੋਨਾ ਬਾਰੇ ਵੱਡਾ ਖੁਲਾਸਾ, ਚੀਨ ਤੋਂ ਪਹਿਲਾਂ ਇਸ ਦੇਸ਼ 'ਚ ਪਹੁੰਚ ਗਿਆ ਸੀ ਵਾਇਰਸ!


ਬਾਰਸ਼ ਨੇ ਕੀਤੀ ਜਲਥਲ, ਐਤਵਾਰ ਦੀ ਸਵੇਰ ਹੋਈ ਸੁਹਾਵਨੀ


ਭਾਰਤ-ਚੀਨ ਸਰਹੱਦ 'ਤੇ ਵੱਡੀ ਹਲਚਲ, IAF ਵੱਲੋਂ ਏਅਰਬੇਸ 'ਤੇ ਲੜਾਕੂ ਜਹਾਜ਼ ਤਾਇਨਾਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Education Loan Information:

Calculate Education Loan EMI