ਸਪੇਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਕੋਰੋਨਾ ਵਾਇਰਸ ਦੀ ਉਤਪੱਤੀ ਚੀਨ ਦੇ ਵੁਹਾਨ ਕੇਂਦਰ ਤੋਂ ਹੋਈ ਦੱਸੀ ਜਾਂਦੀ ਰਹੀ ਹੈ। ਅਜਿਹੇ 'ਚ ਦਾਅਵਾ ਕੀਤਾ ਜਾ ਰਿਹਾ ਕਿ ਸਪੇਨ ਦੇ ਸ਼ਹਿਰ ਬਾਰਸੀਲੋਨਾ 'ਚ ਮਾਰਚ 2019 ਤੋਂ ਹੀ ਦੂਸ਼ਿਤ ਪਾਣੀ 'ਚ ਕੋਰੋਨਾ ਵਾਇਰਸ ਦੇ ਹੋਣ ਦਾ ਖੁਲਾਸਾ ਹੋਇਆ ਹੈ।


ਇਸ ਗੱਲ ਦਾ ਖੁਲਾਸਾ ਬਾਰਸੀਲੋਨਾ ਯੂਨੀਵਰਿਸਟੀ ਦੀ ਖੋਜ ਵਿੱਚ ਕੀਤਾ ਗਿਆ ਹੈ। ਪਾਣੀ 'ਚ ਵਾਇਰਸ ਦਾ ਪਤਾ ਲਾਉਣ ਲਈ SARS-CoV-2 ਪ੍ਰੋਜੈਕਟ ਦਾ ਗਠਨ ਕੀਤਾ ਗਿਆ ਸੀ। ਜਿਸ ਨਾਲ ਭਵਿੱਖ 'ਚ ਪੈਦਾ ਹੋਣ ਵਾਲੀ ਮਹਾਮਾਰੀ ਪ੍ਰਤੀ ਸਮੇਂ ਤੋਂ ਪਹਿਲਾਂ ਉਪਾਅ ਕੀਤੇ ਜਾ ਸਕਣ।


ਖੋਜ ਟੀਮ ਦਾ ਹਿੱਸਾ ਰਹੇ ਅਲਬਰਟ ਬੋਸ਼ ਦਾ ਕਹਿਣਾ ਹੈ ਕਿ ਬਾਰਸੀਲੋਨਾ 'ਚ ਸੈਲਾਨੀ ਤੇ ਪੇਸ਼ੇਵਰ ਲੋਕ ਆਉਂਦੇ ਰਹਿੰਦੇ ਹਨ। ਸੰਭਵ ਹੈ ਕਿ ਦੁਨੀਆਂ ਦੇ ਹੋਰ ਹਿੱਸਿਆਂ 'ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੋਵੇ। ਕਿਉਂਕਿ ਕੋਵਿਡ 19 ਦੇ ਜ਼ਿਆਦਾਤਰ ਮਾਮਲਿਆਂ 'ਚ ਫਲੂ ਦੇ ਇਕੋ ਜਿਹੇ ਲੱਛਣ ਜ਼ਾਹਿਰ ਹੁੰਦੇ ਹਨ। ਇਸ ਲਈ ਉਨ੍ਹਾਂ ਦੀ ਪਛਾਣ ਫਲੂ ਦੇ ਤੌਰ 'ਤੇ ਹੀ ਕੀਤੀ ਗਈ ਹੋਵੇਗੀ।


ਖੋਜੀਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਮਰੀਜ਼ਾਂ 'ਚ ਕੋਰੋਨਾ ਵਾਇਰਸ ਦੇ ਮਾਮੂਲੀ ਲੱਛਣ ਪਾਏ ਗਏ। ਪ੍ਰੋਫੈਸਰ ਬੋਸ਼ ਦਾ ਕਹਿਣਾ ਹੈ ਕਿ ਕੋਵਿਡ 19 ਦਾ ਸ਼ਿਕਾਰ ਹੋਣ ਵਾਲਿਆਂ ਨੂੰ ਸ਼ੁਰੂ 'ਚ ਗਲਤੀ ਨਾਲ ਜ਼ੁਕਾਮ ਦੇ ਤੌਰ 'ਤੇ ਪਛਾਣਿਆ ਗਿਆ ਸੀ। ਇਸ ਲਈ ਸਿਹਤ ਮੋਰਚੇ 'ਤੇ ਚੁੱਕੇ ਗਏ ਕਦਮਾਂ ਤੋਂ ਪਹਿਲਾਂ ਹੀ ਵਾਇਰਸ ਆਬਾਦੀ 'ਚ ਫੈਲਦਾ ਗਿਆ।


ਖੋਜ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਿਲਸਿਲੇ ਚ ਅਜੇ ਹੋਰ ਅਧਿਐਨ ਕੀਤੇ ਜਾਣ ਦੀ ਲੋੜ ਹੈ। ਕੋਰੋਨਾ ਵਾਇਰਸ ਸਬੰਧੀ ਕਈ ਤਰ੍ਹਾਂ ਦੀ ਖੋਜ ਕੀਤੀ ਜਾ ਰਹੀ ਹੈ। ਇਟਲੀ ਦੇ ਵਿਗਿਆਨੀਆਂ ਵੱਲੋਂ ਕੀਤੇ ਅਧਿਐਨ ਦੇ ਵੀ ਇਸ ਨਾਲ ਮਿਲਦੇ ਜੁਲਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਜਿਸ ਚ ਉੱਤਰੀ ਇਟਲੀ ਚ ਦਸੰਬਰ 2019 ਚ ਹੀ ਇਸਤੇਮਾਲ ਕੀਤੇ ਗਏ ਪਾਣੀ ਦੇ ਨਮੂਨਿਆਂ ਚ ਕੋਵਿਡ 19 ਦੇ ਸਬੂਤ ਮਿਲਣ ਦੀ ਗ4ਲ ਕਹੀ ਗਈ ਸੀ।


ਇਹ ਵੀ ਪੜ੍ਹੋ:

ਬਿਜਲੀ ਡਿੱਗਣ ਨਾਲ 43 ਲੋਕਾਂ ਦੀ ਮੌਤ, ਭਾਰੀ ਮੀਂਹ ਨੇ ਮਚਾਈ ਤਬਾਹੀ


ਬਾਰਸ਼ ਨੇ ਕੀਤੀ ਜਲਥਲ, ਐਤਵਾਰ ਦੀ ਸਵੇਰ ਹੋਈ ਸੁਹਾਵਨੀ


ਭਾਰਤ-ਚੀਨ ਸਰਹੱਦ 'ਤੇ ਵੱਡੀ ਹਲਚਲ, IAF ਵੱਲੋਂ ਏਅਰਬੇਸ 'ਤੇ ਲੜਾਕੂ ਜਹਾਜ਼ ਤਾਇਨਾਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ