ਨਵੀਂ ਦਿੱਲੀ: ਸ਼ਨੀਵਾਰ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਬਿਜਲੀ ਡਿੱਗਣ ਨਾਲ ਕਰੀਬ 43 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਮੁੰਬਈ ਸਮੇਤ ਮਹਾਰਾਸ਼ਟਰ ਦੇ ਜ਼ਿਆਦਾਤਰ ਹਿੱਸਿਆਂ 'ਚ ਮੋਹਲੇਧਾਰ ਬਾਰਸ਼ ਕਾਰਨ ਕੰਧਾਂ ਡਿੱਗਣ, ਦਰੱਖ਼ਤ ਉੱਖੜਨ ਦੀਆਂ ਕਈ ਘਟਨਾਵਾਂ ਹੋਈਆਂ।


ਇਕੱਲੇ ਉੱਤਰ ਪ੍ਰਦੇਸ਼ 'ਚ ਬਿਜਲੀ ਡਿੱਗਣ ਦੀਆਂ ਘਟਨਾਵਾਂ 'ਚ ਘੱਟੋ ਘੱਟ 23 ਲੋਕ ਮਾਰੇ ਗਏ ਅਤੇ 29 ਲੋਕ ਝੁਲਸ ਗਏ। ਓਧਰ ਬਿਹਾਰ 'ਚ ਵੱਖ-ਵੱਖ ਥਾਵਾਂ 'ਤੇ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਜਾਨ ਚਲੇ ਗਈ। ਆਫ਼ਤ ਪ੍ਰਬੰਧਨ ਵਿਭਾਗ ਮੁਤਾਬਕ ਸਭ ਤੋਂ ਜ਼ਿਆਦਾ ਭੋਜਪੁਰ 'ਚ ਨੌਂ ਲੋਕਾਂ ਦੀ ਮੌਤ ਹੋਈ ਹੈ।


ਭਾਰਤੀ ਮੌਸਮ ਵਿਗਿਆਨ ਮੁਤਾਬਕ ਮੁੰਬਈ ਤੇ ਗਵਾਂਢੀ ਜ਼ਿਲ੍ਹਿਆਂ 'ਚ ਸ਼ਨੀਵਾਰ 100 ਮਿਲੀਮੀਟਰ ਤੋਂ ਵੀ ਜ਼ਿਆਦਾ ਬਾਰਸ਼ ਰਿਕਾਰਡ ਕੀਤੀ ਗਈ। ਮਹਾਰਾਸ਼ਟਰ ਦੇ ਹੋਰ ਹਿੱਸਿਆਂ 'ਚ ਵੀ ਚੰਗੀ ਬਾਰਸ਼ ਹੋਣ ਦੀ ਖ਼ਬਰ ਆਈ ਹੈ।


ਇਹ ਵੀ ਪੜ੍ਹੋ:

ਕੁਝ ਹੀ ਸਮੇਂ ਬਾਅਦ ਲੱਗੇਗਾ ਚੰਨ ਗ੍ਰਹਿਣ, ਵਰਤੋਂ ਇਹ ਸਾਵਧਾਨੀਆਂ

ਬਾਰਸ਼ ਨੇ ਕੀਤੀ ਜਲਥਲ, ਐਤਵਾਰ ਦੀ ਸਵੇਰ ਹੋਈ ਸੁਹਾਵਨੀ

ਭਾਰਤ-ਚੀਨ ਸਰਹੱਦ 'ਤੇ ਵੱਡੀ ਹਲਚਲ, IAF ਵੱਲੋਂ ਏਅਰਬੇਸ 'ਤੇ ਲੜਾਕੂ ਜਹਾਜ਼ ਤਾਇਨਾਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ