ਵਾਸ਼ਿੰਗਟਨ: 24 ਫਰਵਰੀ ਨੂੰ ਭਾਰਤ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਹੋਏ ਸੌਦੇ ਨੂੰ ਲੈ ਕੇ ਨਵਾਂ ਬਿਆਨ ਦਿੱਤਾ ਹੈ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਸੀਂ ਭਾਰਤ ਜਾ ਰਹੇ ਹਾਂ ਅਤੇ ਅਸੀਂ ਉੱਥੇ ‘ਬੇਮਿਸਾਲ’ ਵਪਾਰ ਸਮਝੌਤਾ ਕਰ ਸਕਦੇ ਹਾਂ। ਤਿੰਨ ਦਿਨ ਪਹਿਲਾਂ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਆਪਣੇ ਭਾਰਤ ਦੌਰੇ ਨੂੰ ਲੈ ਕੇ ਕੋਈ ਵੱਡਾ ਸਮਝੌਤਾ ਨਹੀਂ ਕਰੇਗਾ।


ਡੋਨਾਲਡ ਟਰੰਪ ਨੇ ਲਾਸ ਵੇਗਾਸ ‘ਚ ‘ਹੋਪ ਫ਼ਾਰ ਪ੍ਰਿਜ਼ਨਰਸ ਗ੍ਰੈਜੁਏਸ਼ਨ ਸੇਰਮਨੀ’ ਪ੍ਰੋਗਰਾਮ ਦੀ ਸ਼ੁਰੂਆਤ ‘ਚ ਕਿਹਾ, "ਅਸੀਂ ਭਾਰਤ ਜਾ ਰਹੇ ਹਾਂ ਅਤੇ ਅਸੀਂ ਉੱਥੇ ਇੱਕ ਬੇਮਿਸਾਲ ਵਪਾਰ ਸਮਝੌਤਾ ਕਰ ਸਕਦੇ ਹਾਂ।” ਇਸ ਮੁਲਾਕਾਤ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਅਤੇ ਅਮਰੀਕਾ ਵੱਡੇ ਵਪਾਰ ਸਮਝੌਤੇ ਵੱਲ ਵਧ ਰਿਹਾ ਹੈ


ਹਾਲਾਂਕਿ, ਟਰੰਪ ਨੇ ਆਪਣੇ ਸੰਬੋਧਨ ਵਿਚ ਸੰਕੇਤ ਦਿੱਤਾ ਕਿ ਜੇ ਸਮਝੌਤਾ ਅਮਰੀਕਾ ਦੇ ਅਨੁਸਾਰ ਨਹੀਂ ਹੁੰਦਾ ਤਾਂ ਪ੍ਰਕਿਰਿਆ ਹੌਲੀ ਹੋ ਸਕਦੀ ਹੈ। ਟਰੰਪ ਨੇ ਕਿਹਾ, "ਅਸੀਂ ਸਿਰਫ ਉਦੋਂ ਹੀ ਸਮਝੌਤਾ ਕਰਾਂਗੇ ਜਦੋਂ ਇਹ ਚੰਗਾ ਰਹੇਗਾ ਕਿਉਂਕਿ ਅਸੀਂ ਅਮਰੀਕਾ ਨੂੰ ਪਹਿਲੇ ਸਥਾਨ 'ਤੇ ਰੱਖ ਰਹੇ ਹਾਂ। ਭਾਵੇਂ ਲੋਕ ਇਸ ਨੂੰ ਪਸੰਦ ਕਰਨ ਜਾਂ ਨਹੀਂ।” ਭਾਰਤ ਅਤੇ ਅਮਰੀਕਾ ਦਰਮਿਆਨ ਵਸਤਾਂ ਅਤੇ ਸੇਵਾਵਾਂ ਦਾ ਵਪਾਰ ਅਮਰੀਕਾ ਦੇ ਵਿਸ਼ਵਵਿਆਪੀ ਵਪਾਰ ਦਾ ਤਿੰਨ ਪ੍ਰਤੀਸ਼ਤ ਹੈ।

ਕੀ ਆਪਣਾ ਬਿਆਨ ਤੋਂ ਪਲਟੇ ਟਰੰਪ?

ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਮੀਡੀਆ ਨੂੰ ਕਿਹਾ, "ਅਸੀਂ ਭਾਰਤ ਨਾਲ ਵਪਾਰਕ ਸੌਦਾ ਕਰ ਸਕਦੇ ਹਾਂ। ਪਰ ਭਾਰਤ ਦੇ ਦੌਰੇ 'ਤੇ ਕੋਈ ਵੱਡੀ ਡੀਲ ਨਹੀਂ ਹੋਵੇਗੀ।"