ਸੰਗਰੂਰ: ਪੰਜਾਬ ਸਰਕਾਰ ਨੇ ਕਰੋਨਾ ਦੇ ਚੱਲਦੇ ਸਖਤੀ ਕੀਤੀ ਹੈ  ਉੱਥੇ ਹੀ ਬੱਸਾਂ ਵਿੱਚ 26 ਸਵਾਰੀਆਂ ਤੋਂ ਵੱਧ ਬਿਠਾਉਣ 'ਤੇ ਵੀ ਰੋਕ ਲਗਾਈ ਗਈ ਹੈ। ਪੰਜਾਬ ਸਰਕਾਰ ਨੇ ਪੀਆਰਟੀਸੀ ਬੱਸਾਂ ਨੂੰ ਲੈ ਕੇ ਔਰਤਾਂ ਦਾ ਕਿਰਾਇਆ ਵੀ ਮੁਫ਼ਤ ਕੀਤਾ ਹੋਇਆ ਹੈ। ਇਸ ਦੇ ਚਲਦੇ ਔਰਤਾਂ ਵੱਲੋਂ ਪੀਆਰਟੀਸੀ ਬੱਸਾਂ ਦਾ ਪਹਿਲਾਂ ਨਾਲੋਂ ਵੱਧ ਇਸਤੇਮਾਲ ਕੀਤਾ ਜਾ ਰਿਹਾ ਹੈ। 

 

ਸੁਨਾਮ ਤੋਂ ਪਟਿਆਲਾ  ਜਾ ਰਹੀ ਪੀਆਰਟੀਸੀ  ਬੱਸ 'ਚ ਔਰਤਾਂ ਚੜ੍ਹਨ ਲੱਗੀਆਂ ਤਾਂ ਕੰਡਕਟਰ ਨੇ ਉਨ੍ਹਾਂ ਨੂੰ ਚੜ੍ਹਨ ਤੋਂ ਰੋਕ ਦਿੱਤਾ। ਜਿਸ ਦੇ ਚਲਦਿਆਂ ਔਰਤਾਂ ਵੱਲੋਂ ਹੰਗਾਮਾ ਕੀਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਔਰਤਾਂ ਨੇ ਕਿਹਾ ਕਿ ਅਸੀਂ ਪਟਿਆਲਾ ਜਾਣ ਵਾਲੀ ਬੱਸ 'ਚ ਜਦੋਂ ਚੜ੍ਹਨ ਲੱਗੀਆਂ ਤਾਂ ਕੰਡਕਟਰ ਨੇ ਉਨ੍ਹਾਂ ਰੋਕ ਦਿੱਤਾ। 

 

ਔਰਤਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਨੇ ਔਰਤਾਂ ਲਈ ਮੁਫ਼ਤ ਕਰਾਇਆ ਕੀਤਾ ਪਰ ਪੀਆਰਟੀਸੀ ਬੱਸ ਦੇ ਕੰਡਕਟਰ ਗੇਟ ਬੰਦ ਕਰ ਲੈਂਦੇ ਹਨ। ਫਿਰ ਸਰਕਾਰ ਨੇ ਕਿਰਾਆ ਮੁਫ਼ਤ ਕਿਉਂ ਕੀਤਾ, ਜਦ ਬੱਸ 'ਚ ਬਿਠਾਉਣਾ ਹੀ ਨਹੀਂ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸਾਂ ਵਾਲੇ ਬਸ ਫੁੱਲ ਕਰਕੇ ਲਿਜਾ ਰਹੇ ਹਨ। ਉਧਰ ਦੂਜੇ ਪਾਸੇ  ਕੰਡਕਟਰ ਨੇ ਕਿਹਾ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਅਸੀਂ ਸਵਾਰੀਆਂ ਬਿਠਾਈਆਂ ਹਨ।