ਹਜੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਮੌਤ 'ਤੇ ਪਾਕਿਸਤਾਨੀ ਗ਼ਜ਼ਲ ਗਾਇਕ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਏਬੀਪੀ ਸਾਂਝਾ | 02 Apr 2020 08:25 PM (IST)
ਪਾਕਿਸਤਾਨੀ ਗ਼ਜ਼ਲ ਗਾਇਕ ਉਸਤਾਦ ਗੁਲਾਮ ਅਲੀ ਨੇ ਹਜੂਰੀ ਰਾਗੀ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੁਨੀਆ ਦੇ ਪ੍ਰਸਿੱਧ ਪਾਕਿਸਤਾਨੀ ਗ਼ਜ਼ਲ ਗਾਇਕ ਉਸਤਾਦ ਗੁਲਾਮ ਅਲੀ ਨੇ ਹਜੂਰੀ ਰਾਗੀ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ ਰਾਗੀ ਨਿਰਮਲ ਸਿੰਘ ਅੱਜ ਕੋਰੋਨਾਵਾਇਰਸ ਤੋਂ ਜੰਗ ਹਾਰ ਗਏ ਤੇ ਅਕਾਲ ਚਲਾਣਾ ਕਰ ਗਏ। ਉਸਤਾਦ ਗੁਲਾਮ ਅਲੀ ਨੇ ਕਿਹਾ ਕਿ ਮੈਨੂੰ ਬਹੁਤ ਸਦਮਾ ਲੱਗਿਆ ਹੈ, ਉਹ ਮੇਰੇ ਬਹੁਤ ਅਜ਼ੀਜ਼ ਸੀ”।