ਨਵੀਂ ਦਿੱਲੀ: ਯੂਨੀਅਨ ਬੈਂਕ ਆਫ਼ ਇੰਡੀਆ ਦੇਸ਼ ਦਾ 5ਵਾਂ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣ ਗਿਆ ਹੈ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਯੂਨੀਅਨ ਬੈਂਕ ‘ਚ ਰਲ ਗਏ ਹਨ। ਯੂਨੀਅਨ ਬੈਂਕ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਅੱਜ ਤੋਂ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦੇ ਸਾਰੇ ਕਰਮਚਾਰੀ, ਗਾਹਕ ਤੇ ਸ਼ਾਖਾਵਾਂ ਯੂਨੀਅਨ ਬੈਂਕ ਦੇ ਪਰਿਵਾਰ ਦਾ ਹਿੱਸਾ ਬਣ ਗਈਆਂ ਹਨ।"
ਮੁੰਬਈ ਦੇ ਮੁੱਖ ਦਫਤਰ ਦੇ ਬੈਂਕ ਨੇ ਕਿਹਾ ਕਿ ਇਸ ਰਲੇਵੇਂ ਤੋਂ ਬਾਅਦ ਇਹ ਦੱਖਣੀ ਭਾਰਤ ਵਿੱਚ ਵੀ ਆਪਣੀ ਪਹੁੰਚ ਵਧਾਉਣ ਵਿੱਚ ਮਦਦ ਕਰੇਗਾ। ਇਹ ਅਭੇਦ ਅਗਲੇ ਤਿੰਨ ਸਾਲਾਂ ਦੌਰਾਨ ਬੈਂਕ ਦੀ ਲਾਗਤ ਤੇ ਮਾਲੀਆ ਵਿੱਚ ਕੁਲ 2500 ਕਰੋੜ ਰੁਪਏ ਦਾ ਵਾਧਾ ਕਰੇਗਾ।
ਯੂਨੀਅਨ ਬੈਂਕ ਆਫ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਕਿਰਨ ਰਾਏ ਨੇ ਕਿਹਾ, "ਹੁਣ ਇੱਕ ਬੈਂਕ ਦੇ ਰੂਪ ਵਿੱਚ ਅਸੀਂ ਆਪਣੇ ਗਾਹਕਾਂ ਨੂੰ ਬ੍ਰਾਂਚਾਂ, ਏਟੀਐਮਜ਼ ਅਤੇ ਡਿਜੀਟਲ ਸੇਵਾਵਾਂ ਦੇ ਨਾਲ-ਨਾਲ ਕਰਜ਼ ਸਹੂਲਤਾਂ ਦਾ ਵਿਸ਼ਾਲ ਨੈੱਟਵਰਕ ਮੁਹੱਈਆ ਕਰਵਾਵਾਂਗੇ।"
ਉਨ੍ਹਾਂ ਕਿਹਾ ਕਿ ਬੈਂਕ 12 ਕਰੋੜ ਤੋਂ ਵੱਧ ਗਾਹਕਾਂ ਨੂੰ 9,500 ਬ੍ਰਾਂਚਾਂ ਅਤੇ 13,500 ਏਟੀਐਮ ਰਾਹੀਂ ਵਿਆਪਕ ਉਤਪਾਦਾਂ ਅਤੇ ਸੇਵਾਵਾਂ ਪ੍ਰਦਾਨ ਕਰੇਗਾ। ਇਹ ਦੇਸ਼ ਦਾ ਚੌਥਾ ਸਭ ਤੋਂ ਵੱਡਾ ਬੈਂਕਿੰਗ ਨੈਟਵਰਕ ਹੋਵੇਗਾ। ਇਸ ਦੇ ਨਾਲ ਹੀ ਇਹ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੋਵੇਗਾ।
ਰਲੇਵੇਂ ਤੋਂ ਬਾਅਦ ਯੂਨੀਅਨ ਬੈਂਕ ਬਣਿਆ 5ਵਾਂ ਸਭ ਤੋਂ ਵੱਡਾ ਸਰਕਾਰੀ ਬੈਂਕ
ਏਬੀਪੀ ਸਾਂਝਾ
Updated at:
02 Apr 2020 05:50 PM (IST)
ਯੂਨੀਅਨ ਬੈਂਕ ਆਫ਼ ਇੰਡੀਆ ਦੇਸ਼ ਦਾ 5ਵਾਂ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣ ਗਿਆ ਹੈ। ਬੈਂਕ ਨੇ ਕਿਹਾ ਕਿ ਇਸ ਰਲੇਵੇਂ ਤੋਂ ਬਾਅਦ ਇਹ ਦੱਖਣੀ ਭਾਰਤ ‘ਚ ਵੀ ਆਪਣੀ ਪਹੁੰਚ ਵਧਾਉਣ ਵਿੱਚ ਮਦਦ ਕਰੇਗਾ।
- - - - - - - - - Advertisement - - - - - - - - -