News
News
ਟੀਵੀabp shortsABP ਸ਼ੌਰਟਸਵੀਡੀਓ
X

ਅਮਰੀਕਾ ਦੇ ਗੁਰਦੁਆਰਾ ਸਾਹਿਬ ਤੱਕ ਪਹੁੰਚੀ SGPC

Share:
ਯੂਬਾ ਸਿਟੀ (ਅਮੀਰਕਾ): SGPC ਹੁਣ ਅਮਰੀਕਾ 'ਚ ਗੁਦੁਆਰਾ ਸਾਹਿਬ ਸਥਾਪਤ ਜਾ ਰਹੀ ਹੈ। ਵਿਦੇਸ਼ ਦੀ ਧਰਤੀ 'ਤੇ ਇਹ ਪਹਿਲਾ ਗੁਦੁਆਰਾ ਸਾਹਿਬ ਹੋਏਗਾ ਜਿਸ ਦਾ ਪ੍ਰਬੰਧ SGPC ਅਧੀਨ ਹੋਏਗਾ। ਇਹ ਗੁਰਦੁਆਰਾ ਸਾਹਿਬ ਅਮਰੀਕਾ ਦੀ ਯੂਬਾ ਸਿਟੀ 'ਚ ਬਣੇਗਾ। ਇਸ ਤੋਂ ਪਹਿਲਾਂ ਐਸਜੀਪੀਸੀ ਪੰਜਾਬ ਹਰਿਆਣਾ ਤੇ ਹਿਮਾਚਲ 'ਚ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਰਹੀ ਹੈ। ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਅਮਰੀਕਾ ਦੇ ਉੱਘੇ ਕਿਸਾਨ ਦੀਦਾਰ ਸਿੰਘ ਬੈਂਸ ਨੇ 14 ਏਕੜ ਜ਼ਮੀਨ SGPC ਨੂੰ ਦਾਨ ਕੀਤੀ ਹੈ। ਦੀਦਾਰ ਸਿੰਘ ਬੈਂਸ ਇਸ ਤੋਂ ਪਹਿਲਾਂ ਵੀ ਯੂਬਾ ਸਿਟੀ ਦੇ ਦੋ ਗੁਰੂ ਘਰ ਬਣਵਾ ਚੁੱਕੇ ਨੇ ਜੋ ਕਿ ਅਮਰੀਕਾ ਦੇ ਵੱਡੇ ਗੁਰੂ ਘਰ ਹਨ। SGPC ਪ੍ਰਧਾਨ ਅਵਤਾਰ ਸਿੰਘ ਮੁਤਾਬਕ SGPC ਵੱਲੋਂ ਅਮਰੀਕਾ 'ਚ ਇਹ ਗੁਰੂ ਘਰ ਉਸਾਰਨ ਦਾ ਮਕਸਦ ਅਮਰੀਕਾ 'ਚ ਸਿੱਖੀ ਦਾ ਪ੍ਰਚਾਰ ਕਰਨ ਲਈ ਆਪਣਾ Platform ਤਿਆਰ ਕਰਨਾ ਹੈ। ਜਿੱਥੇ ਆਜ਼ਾਦੀ ਨਾਲ ਐਸਜੀਪੀਸੀ ਦੇ ਨੁਮਾਇੰਦੇ ਆਪਣੀ ਗੱਲ ਕਰ ਸਕਣ। ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਿੱਖਾਂ ਨੂੰ ਕਈ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਤੇ ਇਹ ਗੁਰੂ ਘਰ ਪੂਰੇ ਨਾਰਥ ਅਮਰੀਕਾ 'ਚ ਸਿੱਖੀ ਲਈ ਪ੍ਰਚਾਰ ਕਰੇਗਾ। ਗੁਰਦੁਆਰਾ ਉਸਾਰੀ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ 'ਚ SGPC USA Inc ਦੇ ਨਾਂ ਤੋਂ ਸੰਸਥਾ ਨੂੰ ਰਜਿਸਟਰਡ ਕਰਵਾਇਆ ਜਾ ਚੁੱਕਾ ਹੈ ਤੇ ਸੰਸਥਾ ਦੇ ਨਾਂ 'ਤੇ ਯੂਐਸ ਦੀ ਬੈਂਕ 'ਚ 2 ਕਰੋੜ ਰੁਪਏ ਵੀ ਜਮਾਂ ਹੋ ਚੁੱਕੇ ਹਨ। ਪ੍ਰਧਾਨ ਨੇ ਦੱਸਿਆ ਕਿ ਅਮਰੀਕਾ ਸਥਾਪਿਤ ਗੁਰੂ ਘਰਾਂ ਤੇ ਸਿੱਖਾਂ ਲਈ SGPC ਯੂਬਾ ਸਿਟੀ 'ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਯੋਜਨਾ ਬਣਾ ਰਹੀ ਹੈ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਰਕਰਾਰ ਰਹੇ।
Published at : 01 Oct 2016 03:38 PM (IST) Tags: SGPC
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ

Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ

ਚੰਡੀਗੜ੍ਹ ਕੋਰਟ ਵੱਲੋਂ ਅੱਤਵਾਦੀ ਗੋਲਡੀ ਬਰਾੜ ਨੂੰ ਭਗੌੜਾ ਕਰਾਰ, 30 ਦਿਨਾਂ ਵਿੱਚ ਪੇਸ਼ ਹੋਣ ਦੇ ਹੁਕਮ, ਗਾਇਕ ਸਿੱਧੂ ਮੂਸੇਵਾਲਾ ਕਤਲ ਦਾ ਮਾਸਟਰਮਾਈਂਡ ਵੀ ਇਹ ਗੈਂਗਸਟਰ

ਚੰਡੀਗੜ੍ਹ ਕੋਰਟ ਵੱਲੋਂ ਅੱਤਵਾਦੀ ਗੋਲਡੀ ਬਰਾੜ ਨੂੰ ਭਗੌੜਾ ਕਰਾਰ, 30 ਦਿਨਾਂ ਵਿੱਚ ਪੇਸ਼ ਹੋਣ ਦੇ ਹੁਕਮ, ਗਾਇਕ ਸਿੱਧੂ ਮੂਸੇਵਾਲਾ ਕਤਲ ਦਾ ਮਾਸਟਰਮਾਈਂਡ ਵੀ ਇਹ ਗੈਂਗਸਟਰ

Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ

Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ

Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਇਸ ਵਜ੍ਹਾ ਕਰਕੇ ਸਕੂਲ-ਕਾਲਜ ਸਣੇ ਸਰਕਾਰੀ, ਅਰਧ-ਸਰਕਾਰੀ ਦਫ਼ਤਰ ਰਹਿਣਗੇ ਬੰਦ

Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਇਸ ਵਜ੍ਹਾ ਕਰਕੇ ਸਕੂਲ-ਕਾਲਜ ਸਣੇ ਸਰਕਾਰੀ, ਅਰਧ-ਸਰਕਾਰੀ ਦਫ਼ਤਰ ਰਹਿਣਗੇ ਬੰਦ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ

ਪ੍ਰਮੁੱਖ ਖ਼ਬਰਾਂ

Government Employees: ਸਰਕਾਰੀ ਮੁਲਾਜ਼ਮ 31 ਜਨਵਰੀ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਤਨਖਾਹ ਤੇ ਤਰੱਕੀ ਵੀ ਰੁਕ ਸਕਦੀ

Government Employees: ਸਰਕਾਰੀ ਮੁਲਾਜ਼ਮ 31 ਜਨਵਰੀ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਤਨਖਾਹ ਤੇ ਤਰੱਕੀ ਵੀ ਰੁਕ ਸਕਦੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-01-2026)

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-01-2026)

Cold Wave Alert: ਪੂਰੇ ਉੱਤਰ ਭਾਰਤ 'ਚ ਪਾਰਾ 5 ਡਿਗਰੀ ਤੱਕ ਡਿੱਗੇਗਾ, ਯੂਪੀ-ਦਿੱਲੀ ਤੋਂ ਪੰਜਾਬ ਤੱਕ ਹਾਲਾਤ ਖਰਾਬ, ਮੌਸਮ ਵਿਭਾਗ ਦੀ ਨਵੀਂ ਚੇਤਾਵਨੀ

Cold Wave Alert: ਪੂਰੇ ਉੱਤਰ ਭਾਰਤ 'ਚ ਪਾਰਾ 5 ਡਿਗਰੀ ਤੱਕ ਡਿੱਗੇਗਾ, ਯੂਪੀ-ਦਿੱਲੀ ਤੋਂ ਪੰਜਾਬ ਤੱਕ ਹਾਲਾਤ ਖਰਾਬ, ਮੌਸਮ ਵਿਭਾਗ ਦੀ ਨਵੀਂ ਚੇਤਾਵਨੀ

Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ

Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ