News
News
ਟੀਵੀabp shortsABP ਸ਼ੌਰਟਸਵੀਡੀਓ
X

ਖਾਲਸਾ 'ਤੇ ਹਮਲਾ ਕਰਨ ਵਾਲੇ 2 ਗੋਰੇ ਕਾਬੂ

Share:
ਕੈਲੇਫੋਰਨੀਆ: ਅਮਰੀਕਾ ‘ਚ 41 ਸਾਲਾ ਸਿੱਖ ਮਾਨ ਸਿੰਘ ਖਾਲਸਾ 'ਤੇ ਨਸਲੀ ਹਮਲੇ ਦੇ ਇਲਜ਼ਾਮਾਂ ਤਹਿਤ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਨ ਸਿੰਘ ਖ਼ਾਲਸਾ 'ਤੇ ਕੈਲੀਫੋਰਨੀਆ ਦੇ ਰਿਚਮੰਡ ਬੇਅ ਇਲਾਕੇ ਵਿੱਚ 25 ਸਤੰਬਰ ਨੂੰ ਪਿੱਕਅਪ ਟਰੱਕ ਵਿੱਚ ਆਏ ਵਿਅਕਤੀਆਂ ਨੇ ਹਮਲਾ ਕੀਤਾ ਸੀ। ਉਸ ਨੂੰ ਬੁਰੀ ਤਰਾਂ ਕੁੱਟਿਆ ਗਿਆ ਸੀ। ਹਮਲਾਵਰਾਂ ਨੇ ਉਸ ਦੀ ਪੱਗ ਲਾਹੀ ਤੇ ਵਾਲ ਚਾਕੂ ਨਾਲ ਕੱਟ ਦਿੱਤੇ ਸਨ। ਇਸ ਘਟਨਾ ਦੀ ਸਿੱਖ ਜਥੇਬੰਦੀਆਂ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਰਿਚਮੰਡ ਪੁਲੀਸ ਨੇ ਦੱਸਿਆ ਕਿ ਇਸ ਹਮਲੇ ਵਿੱਚ ਡਸਟਿਨ ਅਲਬਰਾਡੋ (25) ਅਤੇ ਚੇਜ਼ ਲਿਟਲ (31) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਇੰਨਾਂ ਦੇ ਬਾਕੀ ਸਾਥੀ ਹਾਲੇ ਗ੍ਰਿਫ਼ਤ 'ਚੋਂ ਬਾਹਰ ਹਨ। ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ‘ਦ ਸਿੱਖ ਕੁਲੀਸ਼ਨ’ ਵੱਲੋਂ ਕੈਲੀਫੋਰਨੀਆ ਵੱਲੋਂ ਹਮਲਾਵਰਾਂ ਖ਼ਿਲਾਫ਼ ਨਸਲੀ ਹਮਲੇ ਸਬੰਧੀ ਕੇਸ ਦਰਜ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਸੰਸਥਾ ਮੁਤਾਬਕ ਮਾਨ ਸਿੰਘ ਖਾਲਸਾ ਨੂੰ ਉਸ ਦੇ ਧਰਮ ਤੇ ਨਸਲ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਹਮਲੇ ਦਾ ਸ਼ਿਕਾਰ ਹੋਇਆ ਮਾਨ ਸਿੰਘ ਖਾਲਸਾ ਕੈਲੇਫੋਰਨੀਆ ‘ਚ ਆਈਟੀ ਸੈਕਟਰ ‘ਚ ਕੰਮ ਕਰਦਾ ਹੈ। ਉਹ 25 ਸਤੰਬਰ ਦੀ ਰਾਤ ਆਪਣੀ ਗੱਡੀ ’ਚ ਘਰ ਆ ਰਿਹਾ ਸੀ। ਰਾਸਤੇ ਚ ਕੁੱਝ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਦੀ ਪੱਗ ਲਾਹ ਦਿੱਤੀ ਤੇ ਵਾਲ ਵੀ ਕੱਟ ਦਿੱਤੇ ਗਏ। ਮਾਨ ਸਿੰਘ ਮੁਤਾਬਕ ਹਮਲਾ ਕਰਨ ਵਾਲੇ ਛੇ ਲੋਕ ਸਨ। ਇਹਨਾਂ ਹਮਲਾਵਰਾਂ ‘ਚੋਂ ਪੰਜ ਗੋਰੇ ਸਨ।
Published at : 12 Oct 2016 09:40 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Kapurthala 'ਚ ਨੌਜਵਾਨ ਦਾ ਕਤਲ , ਕੰਮ ਤੋਂ ਵਾਪਸ ਆਉਂਦਿਆਂ ਹੋਇਆ ਲਾਪਤਾ, CCTV ਤੋਂ ਖੁਲਿਆ ਭੇਤ 

Kapurthala 'ਚ ਨੌਜਵਾਨ ਦਾ ਕਤਲ , ਕੰਮ ਤੋਂ ਵਾਪਸ ਆਉਂਦਿਆਂ ਹੋਇਆ ਲਾਪਤਾ, CCTV ਤੋਂ ਖੁਲਿਆ ਭੇਤ 

Mohali 'ਚ ਹੁਣ 2 ਰੁਪਏ ਪ੍ਰਤੀ ਲੀਟਰ ਸਸਤਾ ਮਿਲੇਗਾ ਦੁੱਧ,  ਲਿਆਉਣਾ ਹੋਵੇਗਾ ਆਪਣਾ ਭਾਂਡਾ

Mohali 'ਚ ਹੁਣ 2 ਰੁਪਏ ਪ੍ਰਤੀ ਲੀਟਰ ਸਸਤਾ ਮਿਲੇਗਾ ਦੁੱਧ,  ਲਿਆਉਣਾ ਹੋਵੇਗਾ ਆਪਣਾ ਭਾਂਡਾ

Wife missing : ਬੇਟੀ ਨੂੰ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ , ਬੋਲਿਆ -ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਨਹੀਂ ਆਈ ਪਤਨੀ , ਹੋਈ ਸੀ ਲਵ ਮੈਰਿਜ

Wife missing :  ਬੇਟੀ ਨੂੰ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ , ਬੋਲਿਆ -ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਨਹੀਂ ਆਈ ਪਤਨੀ , ਹੋਈ ਸੀ ਲਵ ਮੈਰਿਜ

Punjab News : ਪੰਜਾਬ ਭਾਜਪਾ ਨੂੰ ਵੱਡਾ ਝਟਕਾ , ਜਗਮੋਹਨ ਰਾਜੂ ਨੇ ਛੱਡਿਆ ਸੂਬਾ ਜਨਰਲ ਸਕੱਤਰ ਦਾ ਅਹੁਦਾ

Punjab News : ਪੰਜਾਬ ਭਾਜਪਾ ਨੂੰ ਵੱਡਾ ਝਟਕਾ , ਜਗਮੋਹਨ ਰਾਜੂ ਨੇ ਛੱਡਿਆ ਸੂਬਾ ਜਨਰਲ ਸਕੱਤਰ ਦਾ ਅਹੁਦਾ

 Punjab ਦੇ 17 ਜ਼ਿਲ੍ਹਿਆਂ 'ਚ ਭਲਕੇ ਕਿਸਾਨਾਂ ਦਾ ਪ੍ਰਦਰਸ਼ਨ, ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾੜੇ ਜਾਣਗੇ ਪੁਤਲੇ  

 Punjab ਦੇ 17 ਜ਼ਿਲ੍ਹਿਆਂ 'ਚ ਭਲਕੇ ਕਿਸਾਨਾਂ ਦਾ ਪ੍ਰਦਰਸ਼ਨ, ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾੜੇ ਜਾਣਗੇ ਪੁਤਲੇ  

ਪ੍ਰਮੁੱਖ ਖ਼ਬਰਾਂ

Big News: ਵੱਡੀ ਵਾਰਦਾਤ, ਮਿਊਜ਼ਿਕ ਫੈਸਟੀਵਲ ਦੌਰਾਨ ਲੋਕਾਂ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਕਈ ਜ਼ਖਮੀ...

Big News: ਵੱਡੀ ਵਾਰਦਾਤ, ਮਿਊਜ਼ਿਕ ਫੈਸਟੀਵਲ ਦੌਰਾਨ ਲੋਕਾਂ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਕਈ ਜ਼ਖਮੀ...

Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਰਾਤੋਂ ਰਾਤ 6 IAS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਲਿਸਟ...

Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਰਾਤੋਂ ਰਾਤ 6 IAS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਲਿਸਟ...

Weather Update: ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, 7 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ; ਤੇਜ਼ ਤੂਫਾਨ ਸਣੇ ਗਰਜ-ਚਮਕ ਦੀ ਭਵਿੱਖਬਾਣੀ...

Weather Update: ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, 7 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ; ਤੇਜ਼ ਤੂਫਾਨ ਸਣੇ ਗਰਜ-ਚਮਕ ਦੀ ਭਵਿੱਖਬਾਣੀ...

Punjab News: ਪੰਜਾਬ ਕਾਂਗਰਸ 'ਚ ਹਲਚਲ ਜਾਰੀ, 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਆਗੂਆਂ ਨੂੰ ਮਿਲ ਸਕਦੀ ਅਹਿਮ ਜ਼ਿੰਮੇਵਾਰੀ? ਇਨ੍ਹਾਂ ਨਾਵਾਂ 'ਤੇ ਚਰਚਾ ਤੇਜ਼...

Punjab News: ਪੰਜਾਬ ਕਾਂਗਰਸ 'ਚ ਹਲਚਲ ਜਾਰੀ, 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਆਗੂਆਂ ਨੂੰ ਮਿਲ ਸਕਦੀ ਅਹਿਮ ਜ਼ਿੰਮੇਵਾਰੀ? ਇਨ੍ਹਾਂ ਨਾਵਾਂ 'ਤੇ ਚਰਚਾ ਤੇਜ਼...