ਦੁਨੀਆਂ ਦੀ ਹਰ ਖਬਰ, ਸਿਰਫ ਦੋ ਮਿੰਟ 'ਚ
ਏਬੀਪੀ ਸਾਂਝਾ | 03 Oct 2016 03:42 PM (IST)
1- ਹਾਲੀਵੁੱਡ ਅਦਾਕਾਰਾ ਕਿਮ ਕਾਰਦਸ਼ੀਆ ਨੂੰ ਬੰਧਕ ਬਣਾਇਆ ਗਿਆ ਸੀ। ਕਿਮ ਦੇ ਬੁਲਾਰੇ ਮੁਤਾਬਕ, ‘ਐਤਵਾਰ ਰਾਤ ਕਿਮ ਨੂੰ ਪੈਰਿਸ ਦੇ ਇੱਕ ਹੋਟਲ ਵਿੱਚ ਬੰਦੂਕ ਦੀ ਨੌਕ ‘ਤੇ ਦੋ ਲੋਕਾਂ ਨੰ ਬੰਧੀ ਬਣਾ ਲਿਆ। ਦੋਹਾਂ ਨੇ ਚਿਹਰੇ ‘ਤੇ ਨਕਾਬ ਬਣਿਆ ਹੋਈਆ ਸੀ ਤੇ ਪੁਲਿਸ ਦੀ ਡ੍ਰੈਸ ਪਾਈ ਹੋਈ ਸੀ।’ ‘ਉਨ੍ਹਾਂ ਨੇ ਕਿਮ ਨਾਲ ਬੁਰਾ ਵਤੀਰਾ ਅਪਣਾਇਆ, ਪਰ ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।’ 2- ਦਰਅਸਲ ਪੈਰਿਸ ਫੈਸ਼ਨ ਵੀਕ ਵਿੱਚ ਹਿੱਸਾ ਲੈਣ ਲਈ ਕਿਮ ਆਪਣੀ ਮਾਂ ਕ੍ਰਿਸ ਜੇਨਰ ਤੇ ਭੈਣ ਕੋਰਟਨੀ ਕਰਦਸ਼ੀਅਨ-ਕੈਂਡੇਲ ਜੇਨਰ ਨਾਲ ਪਹੁੰਚੀ ਸੀ।ਐਤਵਾਰ ਰਾਤ ਨੂੰ ਕਿਮ ਦੇ ਪਤੀ ਕਾਨਏ ਵੈਸਟ ਨਿਊਯਾਰਕ ਵਿੱਚ ਮੀਡੋਜ ਫੈਸਟੀਵਲ ਵਿੱਚ ਸਨ। ਉਨ੍ਹਾਂ ਨੂੰ ਉੱਥੇ ‘ਫੈਮਿਲੀ ਐਮਰਜੈਂਸੀ’ ਦੀ ਸੂਚਨਾ ਮਿਲੀ, ਇਸ ‘ਤੇ ਉਹ ਫੈਸਟੀਵਲ ਤੋਂ ਉੱਠ ਕੇ ਚਲੇ ਗਏ। 3- ਇਤਿਹਾਸਿਕ ਪੈਰਿਸ ਜਲਵਾਯੂ ਸਮਝੌਤੇ 'ਤੇ ਮੋਹਰ ਲਗਾ ਦਿੱਤੀ ਗਈ ਹੈ। ਜਿਸਦੇ ਦਸਤਾਵੇਜ਼ ਸੰਯੁਕਤ ਰਾਸ਼ਟਰ ਨੂੰ ਸੌਂਪੇ ਗਏ। ਇਸ ਮੌਕੇ ਸੰਯੁਕਤ ਰਾਸ਼ਟਰ 'ਚ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਕਈ ਹਸਤੀਆਂ ਸ਼ਾਮਲ ਹੋਈਆਂ। ਪੈਰਿਸ ਜਲਵਾਯੂ ਸਮਝੌਤੇ ਨੂੰ ਮੰਨਜ਼ੂਰੀ ਦੇਣ ਵਾਲਾ ਭਾਰਤ 62ਵਾਂ ਦੇਸ਼ ਬਣ ਗਿਆ ਹੈ। ਸਮਝੌਤਾ ਕਰਨ ਵਾਲੇ ਸਾਰੇ ਦੇਸ਼ ਕਾਰਬਨ ਉਤਸਰਜਨ 'ਚ ਕਟੌਤੀ ਕਰਨਗੇ । 4- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਲਈ ਪ੍ਰਧਾਨਮੰਤਰੀ ਮੋਦੀ ਅਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ । ਓਬਾਮਾ ਨੇ ਟਵੀਟ ਕੀਤਾ, ਗਾਂਧੀ ਜੀ ਅਜਿਹੀ ਦੁਨੀਆ ਚਾਹੁੰਦੇ ਸਨ ਜੋ ਸਾਡੇ ਬੱਚਿਆਂ ਦੇ ਰਹਿਣ ਲਾਇਕ ਹੋਵੇ। ਪੈਰਿਸ ਸਮਝੌਤੇ 'ਚ ਸ਼ਾਮਲ ਹੋ ਪੀਐਮ ਮੋਦੀ ਅਤੇ ਭਾਰਤ ਦੇ ਲੋਕਾਂ ਨੇ ਉਸੇ ਵਿਰਾਸਤ ਨੂੰ ਅੱਗੇ ਵਧਾਇਆ ਹੈ। 5- ਬੀਬੀਸੀ ਦੀ ਖਬਰ ਮੁਤਾਬਕ ਓਬਾਮਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪੀਐਮ ਮੋਦੀ ਨੇ ਲਿਖਿਆ , "ਕੁਦਰਤ ਦੇ ਪ੍ਰਤੀ ਚਿੰਤਾ ਅਤੇ ਦੇਖਭਾਲ ਭਾਰਤੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ। ਭਾਰਤ ਜਲਵਾਯੂ ਪਰਿਵਰਤਨ ਨਾਲ ਨਜਿਠਣ ਲਈ ਹਰ ਮੁਮਕਿਨ ਕਦਮ ਚੁੱਕਣ ਲਈ ਪ੍ਰਤੀਬੱਧ ਹੈ।" 6- ਬ੍ਰਿਟਿਸ਼ ਪ੍ਰਧਾਨਮੰਤਰੀ ਥੇਰੇਸਾ ਮੇਅ ਨੇ ਭਾਰਤ ਨੂੰ ਉਹਨਾਂ ਦੇਸ਼ਾਂ 'ਚ ਨਾਮਜ਼ਦ ਕੀਤਾ ਹੈ ਦੋ ਬ੍ਰੇਕਜ਼ਿਟ ਦੇ ਬਾਅਦ ਬ੍ਰਿਟੇਨ ਨਾਲ ਮੁਕਤ ਵਪਾਰ ਕਰਨ ਦੇ ਇਛੁਕ ਹਨ। ਬਰਮਿੰਘਮ 'ਚ ਕੰਜ਼ਰਵੇਟਿਵ ਪਾਰਟੀਦੇ ਸਾਲਾਨਾ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਮੇਅ ਨੇ ਯੂਰੋਪੀਅਨ ਸੰਘ ਦੇ ਬਾਹਰ ਬ੍ਰਿਟੇਨ ਜੋ ਭੂਮਿਕਾ ਨਿਭਾ ਸਕਦਾ ਹੈ ਉਸ ਬਾਰੇ ਦੱਸਿਆ। 7- ਪਾਕਿਸਤਾਨ ਦੇ ਲਾਹੌਰ 'ਚ ਇਸਾਈ ਧਰਮ ਨੂੰ ਮੰਨਣ ਵਾਲੇ ਮੁੰਡੇ ਨਾਲ ਵਿਆਹ ਕਰਨ ਦੇ ਚਲਦੇ ਇੱਕ ਭਰਾ ਨੇ ਆਪਣੀ ਭੈਣ ਦਾ ਹੀ ਕਤਲ ਕਰ ਦਿੱਤਾ। ਜਿਸ ਮਗਰੋਂ ਮੁਲਜ਼ਮ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । 8- ਪਾਕਿਸਤਾਨ ਸਰਹੱਦ ਨੇੜੇ ਅਫਗਾਨਿਸਤਾਨ ਦੇ ਨਾਂਗਰਹਰ ਸੂਬੇ ‘ਚ ਇੱਕ ਸਿੱਖ ਨੂੰ ਉਸ ਦੇ ਘਰ ਤੋਂ ਅਗਵਾ ਕਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਰਵੇਲ ਸਿੰਘ ਦਾ ਆਪਣੇ ਗੁਆਂਢੀਆਂ ਨਾਲ ਝਗੜਾ ਹੋਇਆ ਸੀ। ਇਸ ਤੋਂ ਬਾਅਦ ਗੁਆਂਢੀ ਕੁੱਝ ਬੰਦੂਕਧਾਰੀਆਂ ਨਾਲ ਆਏ ਤੇ ਰਵੇਲ ਸਿੰਘ ਨੂੰ ਘਰੋਂ ਚੁੱਕ ਕੇ ਲੈ ਗਏ। ਕਤਲ ਤੋਂ ਬਾਅਦ ਲੋਕਾਂ ‘ਚ ਭਾਰੀ ਰੋਸ ਹੈ ਤੇ ਪ੍ਰਦਰਸ਼ਨ ਕੀਤਾ ਗਿਆ। 9- ਭਾਰਤ ਵਿੱਚ ਅਗਲੇ ਸਾਲ ਗਣਤੰਤਰ ਦਿਹਾੜੇ 'ਤੇ ਆਬੂ ਧਬੀ ਦੇ ਕ੍ਰਾਊਨ ਪ੍ਰਿੰਸ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਭਾਰਤ ਨੇ ਪ੍ਰਿੰਸ ਨੂੰ ਮੁਖ ਮਹਿਮਾਨ ਬਣਾ ਇਸਲਾਮਿਕ ਦੇਸ਼ਾਂ ਦੋ ਸੰਗਠਨ IOC ਵਿਚ ਵੀ ਪਾਕਿਸਤਾਨ ਨੂੰ ਵੱਖ ਕਰਨ ਦੀ ਤਿਆਰੀ ਕਰ ਲਈ ਹੈ। 10- ਗੁਆਂਢੀ ਮੁਲਕ ਨੇਪਾਲ ਨੇ ਪਾਕਿਸਤਾਨ ਨੂੰ ਫਟਕਾਰ ਲਗਾਈ ਹੈ । ਨੇਪਾਲ ਨੇ ਕਿਹਾ ਹੈ ਕਿ ਸਾਰਕ ਦੇਸ਼ਾਂ ਨੂੰ ਹਰ ਹਾਲਤ 'ਚ ਆਪਣੀ ਜ਼ਮੀਨ ਦਾ ਇਸਤੇਮਾਲ ਅੱਤਵਾਦ ਲਈ ਕਰਨ ਤੋਂ ਰੋਕਣਾ ਹੋਵੇਗਾ।