1- ਬੰਗਲਾਦੇਸ਼ ਦੀ ਇਕ ਪੈਕੇਜਿੰਗ ਫੈਕਟਰੀ 'ਚ ਵਿਸਫਟ ਨਾਲ 15 ਲੋਕਾਂ ਦੀ ਮੌਤ ਹੋ ਗਈ ਜਦਕਿ 70 ਦੇ ਕਰੀਬ ਲੋਕ ਜ਼ਖਮੀ ਦਸੇ ਜਾ ਰਹੇ ਹਨ। ਬੀਬੀਸੀ ਦੀ ਖਬਰ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਇਹ ਗਿਣਤੀ ਵਧ ਵੀ ਸਕਦੀ ਹੈ । ਪੁਲਿਸ ਮੁਤਾਬਕ ਵਿਸਫੋਟ ਇਕ ਬੈਇਲਰ ਦੇ ਫਟਣ ਨਾਲ ਹੋਇਆ।

 

 

 

 
2- ਸੈਂਟਰਲ ਬਗਦਾਦ ਦੇ ਇਕ ਸ਼ਾਪਿੰਗ ਮਾਲ ਦੇ ਬਾਹਰ 2 ਕਾਰ ਬੰਬ ਧਮਾਕਿਆਂ ਕਾਰਨ 10 ਲੋਕਾਂ ਦੀ ਮੌਤ ਹੋ ਗਈ ਜਦਕਿ 28 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਮੁਤਾਬਕ ਇੱਕ ਧਮਾਕਾ ਪਾਰਕਿੰਗ 'ਚ ਖੜੀ ਕਾਰ 'ਚ ਹੋਇਆ ਅਤੇ ਦੂਜਾ ਧਮਾਕਾ ਇੱਕ ਆਤਮਘਾਤੀ ਹਮਲਾਵਰ ਨੇ ਕੀਤਾ।

 

 

 

3- ਅਮਰੀਕਾ ਅਤੇ ਰੂਸ ਸੀਰੀਆ 'ਚ ਲੜਾਈ ਖਤਮ ਕਰਨ ਅਤੇ ਰਾਜਨੀਤਿਕ ਸਾਂਝੇਦਾਰੀ ਦੀ ਸ਼ੁਰੂਆਤ ਸਬੰਧੀ ਯੋਜਨਾ 'ਤੇ ਸਹਿਮਤ ਹੋ ਗਏ ਹਨ। ਜਿਨੇਵਾ 'ਚ ਰੂਸੀ ਵਿਦੇਸ਼ ਮੰਤਰੀ ਨਾਲ ਗਲਬਾਤ ਮਗਰੋਂ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਨੇ ਕਿਹਾ ਕਿ ਇਹ ਯੋਜਨਾ ਹੁਣ ਤਕ ਦੀ ਸਭ ਤੋਂ ਵਿਸਥਾਰ ਪੂਰਵਕ ਹੈ। ਬੀਬੀਸੀ ਮੁਤਾਬਕ ਉਹਨਾਂ ਕਿਹਾ ਸਾਰੇ ਪੱਖ ਮੰਨਣ ਤਾਂ ਸੀਰੀਆ ਨਾਲ ਗਲਬਾਤ ਦਾ ਰਾਹ ਖੁਲ ਸਕਦਾ ਹੈ।

 

 

 

4- ਅਮਰੀਕੀ ਕਾਂਗਰੇਸ ਨੇ 9/11 ਹਮਲੇ ਦੇ ਪੀੜਤ ਪਰਿਵਾਰਾਂ ਨੂੰ ਸਊਦੀ ਅਰਬ ਤੇ ਮਰਦਮਾ ਕਰਨ ਦੀ ਇਜਾਜ਼ਤ ਦੇਣ ਵਾਲਾ ਬਿੱਲ ਪਾਸ ਕਰ ਦਿੱਤਾ ਹੈ। ਇਹ ਫੈਸਲਾ 9/11 ਦੀ 15ਵੀਂ ਬਰਸੀ ਤੋਂ ਪਹਿਲਾਂ ਆਇਆ ਹੈ। ਬੀਬੀਸੀ ਦੀ ਖਬਰ ਮੁਤਾਬਕ ਰਾਸ਼ਟਰਪਤੀ ਓਬਾਮਾ ਨੇ ਇਸਦਾ ਵਿਰੋਧ ਕੀਤਾ ਹੈ ਜਦਕਿ ਅਮਰੀਕਾ ਦਾ ਸਹਿਯੋਗੀ ਰਿਹਾ ਸਾਊਦੀ ਅਰਬ ਵੀ 9/11 'ਚ ਕਿਸੇ ਵੀ ਭੂਮਿਕਾ ਤੋਂ ਇੰਨਕਾਰ ਕਰਦਾ ਰਿਹਾ ਹੈ।

 

 

 

5- ਉਤਰ ਕੋਰੀਆ ਨੇ ਆਪਣਾ ਪੰਜਵਾਂ ਪਰਮਾਣੂ ਪਰੀਖਣ ਕੀਤਾ ਹੈ। ਦਖਣੀ ਕੋਰੀਆ ਦਾ ਮੰਨਣਾ ਹੈ ਕਿ ਇਹ ਉਤਰ ਕੋਰੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪਰਮਾਣੂ ਪਰੀਖਣ ਹੈ। ਦੱਖਣੀ ਕੋਰੀਆਈ ਰਾਸ਼ਟਰਪਤੀ ਨੇ ਇਸਨੂੰ ਆਤਮ ਵਿਨਾਸ਼ ਵਾਲਾ ਕਦਮ ਦੱਸਿਆ ਹੈ ਬੀਬੀਸੀ ਮੁਤਾਬਕ ਉਹਨਾਂ ਕਿਹਾ ਕਿ ਇਸ ਨਾਲ ਨੇਤਾ ਕਿਮ ਜੋਂਗ ਦੀ ਸਨਕ ਜ਼ਾਹਿਰ ਹੁੰਦੀ ਹੈ।

 

 

 

6- ਅਮਰੀਕਾ ਨੇ ਵੀ ਇਸ 'ਤੇ ਗੰਭੀਰ ਨਤੀਜਿਆ ਦੀ ਚੇਤਾਵਨੀ ਦਿੱਤੀ। ਜਦਕਿ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਨੇ ਉੱਤਰ ਕੋਰੀਆ 'ਤੇ ਨਵੇ ਅੰਤਰਾਸ਼ਟਰੀ ਪ੍ਰਤੀਬੰਧ ਲਗਾਉਣ ਦੀ ਗੱਲ ਵੀ ਆਖੀ ਹੈ। ਇਸ ਦੇ ਇਲਾਵਾ ਸੰਯੁਕਤ ਰਾਸ਼ਟਰ ਸੁਰਖਿਆ ਪਰਿਸ਼ਦ ਨੇ ਵੀ ਉੱਤਰ ਕੋਰੀਆ 'ਤੇ ਨਵੇਂ ਪ੍ਰਤੀਬੰਦ ਲਗਾਉਣ ਸਬੰਧੀ ਸਹਿਮਤੀ ਦਿਤੀ ਹੈ। ਜਿਨਾਂ ਦਾ ਫੈਸਲਾ 15 ਮੈਂਬਰਾਂ ਦੀ ਇੱਕ ਐਮਰਜੈਂਸੀ ਬੈਠਕ ਦੇ ਦੌਰਾਨ ਲਿਆ ਗਿਆ।

 

 

 
7- ਕੀਨੀਆ 'ਚ ਮੁਸਲਿਮ ਵਿਦਿਆਰਥਣਆਂ ਹੁਣ ਇਸਾਈ ਸਕੂਲਾਂ 'ਚ ਹਿਜਾਬ ਪਾ ਕੇ ਜਾ ਸਕਦੀਆਂ ਹਨ। ਕੀਨੀਆ ਦੀ ਅਦਾਲਤ ਨੇ ਇਸ ਸਬੰਧੀ ਰੋਕ ਹਟਾ ਦਿਤੀ ਹੈ। ਇਸਤੋਂ ਪਹਿਲਾਂ ਇੱਕ ਸਕੂਲ ਨੇ ਯੁਨੀਫਾਰਮ ਨਾਲ ਹਿਜਾਬ ਪਾਉਣ 'ਤੇ ਰੋਕ ਲਗਾ ਦਿਤੀ ਸੀ ਜਿਸ ਪਿੱਛੇ ਤਰਕ ਸੀ ਕਿ ਇਸ ਨਾਲ ਵਿਦਿਆਰਥਣਾਂ 'ਚ ਮਨ ਮੁਟਾਅ ਹੋ ਸਕਦੈ।

 

 

 

8- ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਕਸ਼ਮੀਰ ਦਾ ਮੁੱਦਾ ਸੰਯੁਕਤ ਰਾਸ਼ਟਰ ਦੀ ਬੈਠਕ 'ਚ ਚੁਕਣਗੇ। ਇੱਕ ਬੈਠਕ 'ਚ ਇਹ ਫੈਸਲਾ ਲਿਆ ਗਿਆ ਦੂਜੇ ਪਾਸੇ ਭਾਰਤ ਨੇ ਬਲੋਚਿਸਤਾਨ ਵਿੱਚ ਪਾਕਿਸਤਾਨ ਨੂੰ ਅਤਿਆਚਾਰ ਬੰਦ ਕਰਨ ਦੀ ਸਲਾਹ ਦਿਤੀ ਹੈ।

 

 

9- ਹਾਲੀਵੁਡ ਸੁਪਰ ਸਟਾਰ ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਨੇ ਸੀਰੀਆਈ ਸ਼ਰਨਾਰਥੀਆਂ ਨਾਲ ਮੁਲਾਕਾਤ ਕੀਤੀ। ਇਹ ਸਟਾਰ ਜੋੜੀ ਜੌਰਡਨ ਵਿਖੇ ਸ਼ਰਨਾਰਥੀ ਕੈਂਪ ਵਿੱਚ ਪਹੁੰਚੇ ਸਨ।

 

 

10- ਅੱਜ ਤੋਂ ਸ਼ੁਰੂ ਹੋ ਰਹੇ ਹੱਜ ਲਈ ਸਊਦੀ ਅਰਬ 'ਚ ਮੱਕਾ ਵਿਖੇ ਦੁਨੀਆ ਭਰ ਤੋਂ ਹਾਜੀ ਪਹੁੰਚ ਰਹੇ ਹਨ। ਕਰੀਬ 20 ਲੱਖ ਲੋਕ ਇੱਥੇ ਪਹੁੰਚੇ ਹੋਏ ਹਨ। ਜਿੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਦਾ ਦਾਅਵਾ ਕੀਤਾ ਗਿਆ ਹੈ।