1- ਸਿੱਖ ਕੌਮ ਨੂੰ ਅੱਜ ਵਿਦੇਸ਼ੀ ਧਰਤੀ ‘ਤੇ ਇੱਕ ਹੋਰ ਵੱਡਾ ਸਨਮਾਨ ਮਿਲਣ ਜਾ ਰਿਹਾ ਹੈ। ਫਰਾਂਸ 'ਚ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਇਆ ਜਾਵੇਗਾ। ਫਰਾਂਸ ਸਰਕਾਰ ਇਹ ਬੁੱਤ ਸੇਂਟ ਟਰੋਪਜ਼ ਸ਼ਹਿਰ ‘ਚ ਲਗਾਉਣ ਜਾ ਰਹੀ ਹੈ। ਇਸ ਨੂੰ ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਇਆ ਗਿਆ ਹੈ। ਬੁੱਤ ਦੀ ਸਥਾਪਨਾ ਸਮੇਂ ਇਸ ਸਮਾਗਮ ‘ਚ ਪੰਜਾਬ ਦੇ ਟੂਰਿਜ਼ਮ ਮੰਤਰੀ ਸੌਹਣ ਸਿੰਘ ਠੰਡਲ ਵੀ ਮੌਜੂਦ ਰਹਿਣਗੇ।
2- ਪਾਕਿਸਤਾਨ ਦੇ ਅਸ਼ਾਂਤ ਉਤਰ ਪੱਛਮੀ ਕਬਾਇਲੀ ਖੇਤਰ 'ਚ ਇੱਕ ਆਤਮਘਾਤੀ ਹਮਲਾਵਰ ਨੇ ਜੁੰਮੇ ਦੀ ਨਮਾਜ਼ ਦੌਰਾਨ ਭਰੀ ਮਸਜਿਦ 'ਚ ਵਿਸਫੋਟ ਨਾਲ ਖੁਦ ਨੂੰ ਉਡ਼ਾ ਲਿਆ। ਜਿਸ ਕਾਰਨ 25 ਲੋਕਾਂ ਦੀ ਮੌਤ ਹੋ ਗਈ, ਜਦਕਿ 29 ਹੋਰ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਹਮਲਾਵਰ ਨੇ ਵਿਸਫੋਟ ਤੋਂ ਪਹਿਲਾਂ 'ਅਲਾਹ ਹੂ ਅਕਬਰ' ਬੋਲਿਆ ਸੀ। ਪੀਐਮ ਸ਼ਰੀਫ ਨੇ ਇਸ ਹਮਲੇ 'ਤੇ ਦੁਖ ਜਤਾਇਆ ਹੈ।
3- ਸਾਉਦੀ ਅਰਬ ਵਿੱਚ ਰੋਜ਼ੀ ਰੋਟੀ ਲਈ ਗਏ ਭਾਰਤੀ ਦੀ ਦਰਦਨਾਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਭਾਰਤੀਆਂ ਨੇ ਆਪਣੇ ਦਰਦ ਬਿਆਨ ਕਰਦੇ ਹੋਏ ਆਖਿਆ ਹੈ, ਕਿ ਕੰਪਨੀ ਨੇ ਉਨ੍ਹਾਂ ਨੂੰ 16 ਮਹੀਨੇ ਤੋਂ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਵੀਡੀਓ ਵਿੱਚ ਜ਼ਿਆਦਾਤਰ ਨੌਜਵਾਨ ਪੰਜਾਬੀ ਹਨ। ਪੀੜਤਾਂ ਦੇ ਪਰਿਵਾਰ ਵਾਲਿਆਂ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਹੈ।
4- ਅਕਾਸ਼ਵਾਣੀ ਨੇ ਭਾਰਤ ਅਤੇ ਅਫਗਾਨਿਸਤਾਨ ਦੇ ਬਲੋਚ ਭਾਸ਼ਾਈ ਲੋਕਾਂ ਨੂੰ ਤੋਹਫਾ ਦਿੱਤਾ ਹੈ। ਦਰਅਸਲ ਅਕਾਸ਼ਵਾਣੀ ਨੇ ਬਲੋਚ ਭਾਸ਼ਾ ਵਿੱਚ ਮੋਬਾਇਲ ਐਪ ਅਤੇ ਵੈਬ ਪੇਜ ਲਾਂਚ ਕੀਤਾ ਹੈ।
5- ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਪੀਐਮ ਅਤੇ ਰਾਸ਼ਟਰਪਤੀ ਸਮੇਤ ਹੁਰੀਅਤ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ। ਨਵਾਜ਼ 21 ਸਤੰਬਰ ਨੂੰ ਯੂਐਨ ਚ ਕਸ਼ਮੀਰ ਦਾ ਮੁੱਦਾ ਚੁੱਕ ਸਕਦੇ ਹਨ।
6- WTO ਯਾਨਿ ਵਰਲਡ ਟਰੇਡ ਆਰਗਨਾਇਜੇਸ਼ਨ ਸੌਰ ਪੈਨਲ ਵਿਵਾਦ ਨੂੰ ਲੈ ਕੇ ਅਮਰੀਕਾ ਨੇ ਭਾਰਤ ਖਿਲਾਫ ਜਿੱਤ ਦਾ ਦਾਅਵਾ ਕੀਤਾ ਹੈ ਭਾਰਤ ਨੇ ਘਰੇਲੂ ਉਪਰਕਨਾਂ ਦੇ ਇਸਤੇਮਾਲ 'ਤੇ ਜ਼ੋਰ ਦਿੱਤਾ ਸੀ।
7- ਅਮਰੀਕਾ ਵਿੱਚ ਸੋਨੇ ਦੀ ਟੌਇਲਟ ਬਣਾਈ ਗਈ ਹੈ। ਨਿਊਯਾਰਕ ਦੇ ਮਿਊਜ਼ਿਮ ਵਿੱਚ 18 ਕੈਰੇਟ ਸੋਨੇ ਨਾਲ ਬਣੇ ਕਮੋਡ ਨੂੰ ਵੇਖਣ ਲਈ ਲੋਕਾਂ ਦੀ ਭੀੜ ਜੁਟ ਰਹੀ ਹੈ।
8- 3 ਘੰਟਿਆਂ ਦੇ ਮੀਂਹ ਨੇ ਦਖਣੀ ਲੰਡਨ ਨੂੰ ਪਾਣੀ-ਪਾਣੀ ਕਰ ਦਿੱਤਾ। ਜਿਸ ਕਾਰਨ ਕਈ ਘਰਾਂ ਨੂੰ ਨੁਕਸਾਨ ਹੋਇਆ ਅਤੇ ਰੇਲਵੇ ਟਰੈਕ ਤੇ ਵੀ ਮਲਬਾ ਡਿੱਗ ਗਿਆ ਜਿਸ ਕਾਰਨ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
9- ਚੀਨ 'ਚ ਪਤਝੜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਇੱਕ ਪੂਰਾ ਸ਼ਹਿਰ ਰੰਗ ਬਿਰੰਗੀ ਸ਼ਾਨਦਾਰ ਲਾਇੰਟਿੰਗ ਨਾਲ ਸਜਿਆ ਦਿਖਾਈ ਦਿੱਤਾ। ਇਸਦੇ ਨਾਲ ਹੀ ਪੂਰਵੀ ਚੀਨ ਦੇ ਸ਼ਹਿਰ ਲੋਕਾਂ ਨੇ ਟਾਵਰ ਦੀ ਸ਼ੇਪ ਅੱਗ ਜਲਾ ਕੇ ਵੀ ਉਤਸਵ ਮਨਾਇਆ।
10- ਪੇਰੂ ਵਿੱਚ ਲੋਕਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਦਰਅਸਲ ਅੰਗ ਤਸਕਰੀ ਨਾਲ ਜੁੜੇ 2 ਮੁਲਜ਼ਮਾਂ 'ਤੇ ਲੋਕ ਜੇਲ੍ਹ 'ਚ ਵੜ ਹਮਲਾ ਕਰਨਾ ਚਾਹੁੰਦੇ ਸਨ ।