News
News
ਟੀਵੀabp shortsABP ਸ਼ੌਰਟਸਵੀਡੀਓ
X

ਦੁਨੀਆਂ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਯੁੱਧ ਨਾਲ ਜੂਝ ਰਹੇ ਸੀਰੀਆ ਵਿੱਚ ਇੱਕ ਬੱਚੀ ਦੀ ਤਸਵੀਰ ਨੇ ਫਿਰ ਪੂਰੀ ਦੁਨੀਆ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। 'ਅਇਆ' ਨਾਮ ਦੀ ਇਸ ਬੱਚੀ ਦੀ ਤਸਵੀਰ 'ਚ ਉਹ ਖੂਨ ਨਾਲ ਲਥਪਥ ਨਜ਼ਰ ਆ ਰਹੀ ਹੈ। ਜੋ ਇਥੇ ਹੋਏ ਹਮਲਿਆਂ ਸ਼ਿਕਾਰ ਹੋਈ ਹੈ। 2- ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਨਸੀਰ ਖ਼ਾਨ ਜੰਜੂਆ ਵਿਚਾਲੇ ਹੋਈ ਗੱਲਬਾਤ ਦੇ ਵੇਰਵੇ ਸਾਹਮਣੇ ਆਏ ਹਨ। ਪਾਕਿਸਤਾਨ ਦੇ ਅਖ਼ਬਾਰ ਦਾ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਦੋਵੇ ਸਲਾਹਕਾਰ ਇਸ ਗੱਲ ਉੱਤੇ ਰਾਜ਼ੀ ਸਨ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ,ਇਸ ਲਈ ਤਣਾਅ ਨੂੰ ਰੋਕਣਾ ਜ਼ਰੂਰੀ ਹੈ। 3- ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨੇ ਇੱਕ ਵਾਰ ਫਿਰ ਹਿਜ਼ਬੁਲ ਮੁਜਾਹਿਦੀਨ ਦੇ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਨੂੰ ਫ੍ਰੀਡਮ ਫਾਈਟਰ ਕਰਾਰ ਦਿੱਤਾ ਅਤੇ ਕਿਹਾ ਕਿ ਉਹਨਾਂ ਨੂੰ ਕਸ਼ਮੀਰ ਦੇ ਸਮਰਥਨ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਸ਼ਰੀਫ ਨੇ ਕਿਹਾ ਭਾਰਤੀ ਪੀਐਮ ਦਾ ਭੁਲੇਖਾ ਹੈ ਕਿ ਅੱਤਵਾਦੀ ਨਾਲ ਆਜ਼ਾਦੀ ਦੀ ਲੜਾਈ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। 4- ਨਵਾਜ਼ ਸ਼ਰੀਫ ਨੇ ਪਾਕਿਸਤਾਨੀ ਮੀਡੀਆ 'ਤੇ ਸੈਂਸਰਸ਼ਿਪ ਲਗਾ ਦਿੱਤੀ ਹੈ। ਸੈਨਾ ਅਤੇ ਸਰਕਾਰ ਵਿਚਾਲੇ ਮਤਭੇਦ ਦੀਆਂ ਖਬਰਾਂ ਦੇਣ 'ਤੇ ਸਖਤ ਕਾਰਵਾਈ ਕੀਤੇ ਜਾਣ ਦੀ ਚੇਤਾਵਨੀ ਵੀ ਦਿੱਤੀ। ਦਰਅਸਲ ਪਾਕਿਸਤਾਨੀ ਅਖਬਾਰ ਡੌਨ ਨੇ ਭਾਰਤ ਦੀ ਸਰਜੀਕਲ ਸਟ੍ਰਾਇਕ ਮਗਰੋਂ ਨਵਾਜ਼ ਸਰਕਾਰ ਅਤੇ ਸੈਨਾ ਵਿਚਾਲੇ ਮਤਭੇਦ ਦੀਆਂ ਖਬਰਾਂ ਦਾ ਖੁਲਾਸਾ ਕੀਤਾ ਸੀ ਜਿਸ ਤੋਂ ਪ੍ਰਧਾਨਮੰਤਰੀ ਸ਼ਰੀਫ ਨਾਰਾਜ਼ ਹਨ। 5- ਅਮਰੀਕਾ 'ਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਵੱਲੋਂ ਸ਼ੁਰੂ ਕੀਤਾ ਗਿਆ ਟਰੰਪ ਤਾਜ ਕੈਸੀਨੋ 26 ਸਾਲ ਬਾਅਦ ਬੰਦ ਹੋ ਗਿਆ ਹੈ। ਸਮਾਚਾਰ ਏਜੰਸੀ ਏ.ਪੀ ਮੁਤਾਬਕ, ਟਰੰਪ ਦੇ ਮਿੱਤਰ ਤੇ ਅਰਬਪਤੀ ਕਾਰਲ ਇਕਾਨ ਇਸ ਕੈਸੀਨੋ ਨੇ ਇਹ ਫੈਸਲਾ ਲਿਆ ਹੈ। ਇਸ ਕੈਸੀਨੋ ਦੇ ਬੰਦ ਹੋਣ ਤੋਂ ਤਕਰੀਬਨ ਤਿੰਨ ਹਜ਼ਾਰ ਲੋਕਾਂ ਦੀ ਨੌਕਰੀ ਗਈ ਹੈ। 6- ਸਿੱਖ ਭਾਈਚਾਰੇ ਅਤੇ ਅਮਰੀਕੀ ਪੁਲਿਸ ਵਿਚਾਲੇ ਜ਼ਿਆਦਾ ਤਾਲਮੇਲ ਪੈਦਾ ਕਰਨ ਲਈ ਅਮਰੀਕੀ ਪੁਲਿਸ ਨੇ ਸਿੱਖ ਧਾਰਮਿਕ ਸ਼ਖ਼ਸੀਅਤਾਂ ਦਾ ਸਹਿਯੋਗ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਕੀਤੀ ਹੈ ਰੋਕਫੋਰਡ ਪੁਲਿਸ ਨੇ। ਇੱਥੋਂ ਦੀ ਪੁਲਿਸ ਨੇ ਨਾਨਕਸਰ ਸਿੱਖ ਟੈਂਪਲ ਦੇ ਮੁਖੀ ਬਾਬਾ ਦਲਜੀਤ ਸਿੰਘ ਨੂੰ ਆਨਰੇਰੀ ਪੁਲਿਸ ਅਸਿਸਟੈਂਟ ਦਾ ਅਹੁਦਾ ਦਿੱਤਾ ਹੈ। 7- ਅਰਥਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਅਰਥਸ਼ਾਸਤਰ ਲਈ 2016 ਦਾ ਨੋਬਲ ਪੁਰਸਕਾਰ ਬ੍ਰਿਟੇਨ ਦੇ ਆਲਿਵਰ ਹਾਰਟ ਅਤੇ ਫਿਨਲੈਂਡ ਦੇ ਬੇਂਟ ਹੋਮਸਟਰਾਮ ਨੂੰ ਮਿਲਿਆ ਹੈ। ਜੋ ਕਿ ਕਾਨਟਰੈਕਟ ਥਿਊਰੀ 'ਚ ਮਹੱਤਵਪੂਰਨ ਯੋਗਦਾਨ ਲਈ ਦਿੱਤਾ ਗਿਆ ਹੈ। 8- ਬੀਬੀਸੀ ਦੀ ਖਬਰ ਮੁਤਾਬਕ ਸੈਮਸੰਗ ਨੇ ਗਲੈਕਸੀ ਨੋਟ 7 ਖਰੀਦ ਚੁੱਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਦੋਂ ਤੱਕ ਆਪਣੇ ਸਮਾਰਟਫੋਨ ਬੰਦ ਰਖਣ ਜਦੋਂ ਤੱਕ ਕੰਪਨੀ ਬਦਲੇ ਗਏ ਡਿਵਾਇਸ 'ਚ ਅੱਗ ਲਗਣ ਦੀ ਜਾਂਚ ਪੂਰੀ ਨਾ ਕਰ ਲਵੇ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਫੋਨ ਦੀ ਵਿਕਰੀ ਵੀ ਬੰਦ ਕਰ ਦਵੇਗੀ।
Published at : 11 Oct 2016 01:06 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਕਾਬੁਲ 'ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਨੂੰ ਬੰਬ ਨਾਲ ਉਡਾਇਆ, ਪਾਕਿਸਤਾਨ ਨੇ ਆਖ ਦਿੱਤੀ ਆਹ ਵੱਡੀ ਗੱਲ

ਕਾਬੁਲ 'ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਨੂੰ ਬੰਬ ਨਾਲ ਉਡਾਇਆ, ਪਾਕਿਸਤਾਨ ਨੇ ਆਖ ਦਿੱਤੀ ਆਹ ਵੱਡੀ ਗੱਲ

Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ

Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ

ਰਾਸ਼ਟਰਪਤੀ ਦੇ ਦਫਤਰ 'ਚ ਪੁਲਿਸ ਦੀ Raid, ਕੁਝ ਦਿਨ ਪਹਿਲਾਂ ਅਚਾਨਕ ਲਾਇਆ ਸੀ ਮਾਰਸ਼ਲ ਲਾਅ

ਰਾਸ਼ਟਰਪਤੀ ਦੇ ਦਫਤਰ 'ਚ ਪੁਲਿਸ ਦੀ Raid, ਕੁਝ ਦਿਨ ਪਹਿਲਾਂ ਅਚਾਨਕ ਲਾਇਆ ਸੀ ਮਾਰਸ਼ਲ ਲਾਅ

ਭਾਰਤ ਨੇ ਸੀਰੀਆ ਤੋਂ ਆਪਣੇ 75 ਨਾਗਰਿਕ ਕੱਢੇ, ਲੇਬਨਾਨ ਦੇ ਰਸਤੇ ਹੋਵੇਗੀ ਘਰ ਵਾਪਸੀ, ਜਾਣੋ ਤਾਜ਼ਾ ਅਪਡੇਟ

ਭਾਰਤ ਨੇ ਸੀਰੀਆ ਤੋਂ ਆਪਣੇ 75 ਨਾਗਰਿਕ ਕੱਢੇ, ਲੇਬਨਾਨ ਦੇ ਰਸਤੇ ਹੋਵੇਗੀ ਘਰ ਵਾਪਸੀ, ਜਾਣੋ ਤਾਜ਼ਾ ਅਪਡੇਟ

IND vs AUS: ਜੇ ਇਨ੍ਹਾਂ 3 ਖਿਡਾਰੀਆਂ ਨੂੰ ਦਿਖਾਇਆ ਜਾਵੇ ਬਾਹਰ ਦਾ ਰਾਹ ਤਾਂ ਲਗਭਗ ਤੈਅ ਹੋ ਜਾਵੇਗੀ ਭਾਰਤ ਦੀ ਜਿੱਤ , ਜਾਣੋ ਕਿਹੋ ਜਿਹੀ ਹੋਣੀ ਚਾਹੀਦੀ ਪਲੇਇੰਗ XI

IND vs AUS: ਜੇ ਇਨ੍ਹਾਂ 3 ਖਿਡਾਰੀਆਂ ਨੂੰ ਦਿਖਾਇਆ ਜਾਵੇ ਬਾਹਰ ਦਾ ਰਾਹ ਤਾਂ ਲਗਭਗ ਤੈਅ ਹੋ ਜਾਵੇਗੀ ਭਾਰਤ ਦੀ ਜਿੱਤ , ਜਾਣੋ ਕਿਹੋ ਜਿਹੀ ਹੋਣੀ ਚਾਹੀਦੀ ਪਲੇਇੰਗ XI

ਪ੍ਰਮੁੱਖ ਖ਼ਬਰਾਂ

Indian Passport Holder: ਭਾਰਤੀਆਂ ਲਈ ਖੁਸ਼ਖਬਰੀ, ਹੁਣ ਬਿਨਾਂ ਵੀਜ਼ਾ 124 ਦੇਸ਼ਾਂ ਦੀ ਕਰ ਸਕਣਗੇ ਯਾਤਰਾ, ਜਾਣੋ ਪੂਰੀ ਪ੍ਰਕਿਰਿਆ

Indian Passport Holder: ਭਾਰਤੀਆਂ ਲਈ ਖੁਸ਼ਖਬਰੀ, ਹੁਣ ਬਿਨਾਂ ਵੀਜ਼ਾ 124 ਦੇਸ਼ਾਂ ਦੀ ਕਰ ਸਕਣਗੇ ਯਾਤਰਾ, ਜਾਣੋ ਪੂਰੀ ਪ੍ਰਕਿਰਿਆ

Diljit Dosanjh: ਚੰਡੀਗੜ੍ਹ 'ਚ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਐਡਵਾਈਜ਼ਰੀ ਜਾਰੀ, ਪੰਜਾਬੀ ਗਾਇਕ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ

Diljit Dosanjh: ਚੰਡੀਗੜ੍ਹ 'ਚ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਐਡਵਾਈਜ਼ਰੀ ਜਾਰੀ, ਪੰਜਾਬੀ ਗਾਇਕ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ

ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ

ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ

ਇਸ ਸੁਪਰਹਿੱਟ ਡਾਈਟ ਨਾਲ ਕੈਂਸਰ ਨੂੰ ਦੇ ਸਕਦੇ ਮਾਤ? ਰਿਸਰਚ 'ਚ ਹੋਇਆ ਵੱਡਾ ਖੁਲਾਸਾ

ਇਸ ਸੁਪਰਹਿੱਟ ਡਾਈਟ ਨਾਲ ਕੈਂਸਰ ਨੂੰ ਦੇ ਸਕਦੇ ਮਾਤ? ਰਿਸਰਚ 'ਚ ਹੋਇਆ ਵੱਡਾ ਖੁਲਾਸਾ