News
News
ਟੀਵੀabp shortsABP ਸ਼ੌਰਟਸਵੀਡੀਓ
X

ਦੁਨੀਆਂ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ 'ਤੇ ਨਿਸ਼ਾਨਾਂ ਸਾਧਿਆ ਹੈ। ਉਹਨਾਂ ਕਿਹਾ ਕਿ ਮਹਿਲਾਵਾਂ ਵਿਰੁੱਧ ਟਰੰਪ ਦੀਆਂ ਟਿੱਪਣੀਆਂ ਬੇਹਦ ਸ਼ਰਮਨਾਕ ਹਨ। ਬਸ ਹੁਣ ਬਹੁਤ ਹੋਇਆ। 2- ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੇ ਸਮਰਥਨ ਚ' ਰਖੀ ਇਕ ਰੈਲੀ ਦੌਰਾਨ ਟਰੰਪ ਦਾ ਵਾਡੀਓ ਸਾਹਮਣੇ ਆਉਣ ਤੇ' ਮਿਸ਼ੇਲ ਨੇ ਕਿਹਾ ਇਹ ਕੋਈ ਲਾਕਰ ਰੂਮ ਦਾ ਮਜ਼ਾਕ ਨਹੀਂ ਸੀ ਬਲਕਿ ਇੱਕ ਤਾਕਤਵਰ ਸ਼ਖਸ ਆਪਣੇ ਚਰਿੱਤਰ ਬਾਰੇ ਖੁਲੇਆਮ ਬੋਲ ਰਿਹਾ ਸੀ ਅਤੇ ਅਜਿਹੀਆਂ ਡੀਂਗਾਂ ਮਾਰਨਾ ਹੀ ਉਹਨਾਂ ਦੀ ਵਾਸਤਵਿਕਤਾ ਹੈ। 3- ਇਹਨਾਂ ਇਲਜ਼ਾਮਾਂ ਵਿਚਾਲੇ ਟਰੰਪ ਦੀ ਇੱਕ ਹੋਰ ਟੇਪ ਸਾਹਮਣੇ ਆਈ ਹੈ ਜਿਸ 'ਚ ਉਹ 10 ਸਾਲ ਦੀ ਬੱਚੀ 'ਤੇ ਇਤਰਾਜ਼ਯੋਗ ਟਿੱਪਣੀ ਕਰ ਰਹੇ ਹਨ। ਇਸਤੋਂ ਪਹਿਲਾਂ ਸਾਹਮਣੇ ਆਏ ਟੇਪ ਲਈ ਟਰੰਪ ਨੇ ਮੁਆਫੀ ਵੀ ਮੰਗੀ ਸੀ।ਪਰ ਹੁਣ ਉਹ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਝੂਠਾ ਦਸ ਰਹੇ ਹਨ। 4- ਬੀਬੀਸੀ ਦੀ ਖਬਰ ਮੁਤਾਬਕ ਟਰੰਪ ਨੇ ਇਕ ਰੈਲੀ ਦੌਰਾਨ ਕਿਹਾ ਕਿ ਉਹਨਾਂ ਤੇ ਲੱਗੇ ਇਲਜ਼ਾਮ ਪੂਰੀ ਤਰ੍ਹਾਂ ਝੂਠੇ ਹਨ। ਟਰੰਪ ਨੇ ਕਿਹਾ ਇਲਜ਼ਾਮ ਲਗਾਉਣ ਵਾਲੀਆਂ ਮਹਿਲਾਵਾਂ ਝੂਠੀਆਂ ਹਨ ਅਤੇ ਹਿਲੇਰੀ ਕਲਿੰਟਨ ਦੀ ਮੀਡੀਆ ਨਾਲ ਮਿਲੀਭੁਗਤ ਹੈ। ਟਰੰਪ ਤੇ 2 ਮਹਿਲਾਵਾਂ ਨੇ ਉਹਨਾਂ ਨੂੰ ਬੁਰੇ ਢੰਗ ਨਾਲ ਛੂਹਣ ਦੇ ਇਲਜ਼ਾਮ ਲਗਾਏ ਸਨ। 5- ਥਾਈਲੈਂਡ ਦੇ ਰਾਜਾ ਭੂਮੀਬੋਲ ਅਦੂਲਿਆਦੇਜ  ਦਾ ਦੇਹਾਂਤ ਹੋ ਗਿਆ ਹੈ।  ਜਿਸਦੀ ਰਾਜਮਹਿਲ ਨੇ ਪੁਸ਼ਟੀ ਕੀਤੀ ਹੈ। ਭੂਮੀਬੋਲ ਪਿਛਲੇ ਕਈ ਸਾਲਾਂ ਤੋਂ ਬਿਾਮਰ ਸਨ। ਉਹਨਾਂ ਦੇ ਦੇਹਾਂਤ ਦੀ ਖਬਰ ਮਗਰੋਂ ਪੂਰਾ ਥਾਈਲੈਂਡ ਸੋਗ 'ਚ ਡੁੱਬਿਆ ਹੈ। 6- ਭੂਮੀਬੋਲ ਦੁਨੀਆ 'ਚ ਸਭ ਤੋਂ ਲੰਮੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਰਾਜਾ ਸਨ। ਉਹਨਾਂ 70 ਸਾਲ ਤੱਕ ਰਾਜ ਕੀਤਾ। ਉਹਨਾਂ ਦੀ ਮੌਤ ਬਾਅਦ ਦੇਸ਼ 'ਚ ਰਾਜਨੀਤਿਕ ਅਸਥਿਕਰਤਾ ਪੈਦਾ ਹੋਣ ਦਾ ਵੀ ਖਦਸ਼ਾ ਹੈ। 7- ਅਮਰੀਕਾ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨੂੰ ਅਮਰੀਕੀ ਨਾਗਰਿਕਾਂ ਸਮੇਤ ਸਾਂਕਡ਼ੇ ਨਿਰਦੋਸ਼ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਜਿਸਨੂੰ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਸੰਗਠਨ ਦੇ ਰੂਪ 'ਚ ਸੂਚੀਬੱਧ ਕੀਤਾ ਹੈ।ਅਮਰੀਕਾ ਨੇ ਹਾਫਿਜ਼ ਸਇਦ 'ਤੇ ਟਿੱਪਣੀ ਕਰਨ ਤੋਂ ਨਾਂਹ ਕੀਤੀ ਹੈ। 8- ਪਾਕਿਸਤਾਨੀ ਅਖਬਾਰ ਡੌਨ ਦੇ ਪੱਤਰਕਾਰ ਦਾ ਨਾਮ ਦੇਸ਼ ਨਾ ਛੱਡਣ ਵਾਲਿਆਂ ਦੀ ਸੂਚੀ ਤੋਂ ਹਟਾਇਆ ਜਾਵੇਗਾ । ਦਰਅਸਲ ਇਸ ਪੱਤਰਕਾਰ ਨੇ ਪਾਕਿਸਤਾਨੀ ਸਰਕਾਰ ਅਤੇ ਸੈਨਾ ਵਿਚਾਲੇ ਝਗਡ਼ੇ ਦੀ ਖਬਰ ਛਾਪੀ ਸੀ । 9- ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦਬਾਅ ਦੇ ਵਿੱਚ ਹੈ । ਪਾਕਿਸਤਾਨੀ ਸੈਨਾ ਪ੍ਰਮੁੱਖ ਰਾਹਿਲ ਸ਼ਰੀਫ ਮੁਤਾਬਕ 10 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ । ਜਦਕਿ ਪਾਕਿਸਤਾਨੀ ਪੰਜਾਬ ਵਿੱਚ 8 ਅੱਤਵਾਦੀ ਮਾਰੇ ਗਏ ਹਨ। 10- ਦੱਖਣੀ ਕੋਰੀਆ ਵਿੱਚ ਸੈਮਸੰਗ ਗਲੈਕਸੀ ਨੋਟ 7 ਸਮਾਰਟਫੋਨ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਕੰਪਨੀ ਕਰੀਬ ਡੇਢ ਲੱਖ ਫੋਨ ਵਾਪਸ ਲਵੇਗੀ। ਫੋਨ 'ਚ ਧਮਾਕੇ ਦੀਆਂ ਘਟਨਾਵਾਂ ਦੇ ਬਾਅਦ ਨੋਟ 7 ਵਿਵਾਦਾਂ 'ਚ ਹੈ।
Published at : 14 Oct 2016 12:54 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Canada News: ਵੱਡੀ ਵਾਰਦਾਤ, ਕੈਨੇਡਾ 'ਚ ਮਸ਼ਹੂਰ ਪੰਜਾਬੀ ਕਾਰੋਬਾਰੀ ਦਾ ਕਤਲ, ਦੁਕਾਨ 'ਚ ਵੜ੍ਹ ਛਾਤੀ 'ਚ ਗੋਲੀ ਮਾਰੀ...

Canada News: ਵੱਡੀ ਵਾਰਦਾਤ, ਕੈਨੇਡਾ 'ਚ ਮਸ਼ਹੂਰ ਪੰਜਾਬੀ ਕਾਰੋਬਾਰੀ ਦਾ ਕਤਲ, ਦੁਕਾਨ 'ਚ ਵੜ੍ਹ ਛਾਤੀ 'ਚ ਗੋਲੀ ਮਾਰੀ...

ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ! ਨੌਜਵਾਨ 'ਤੇ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਫੈਲੀ ਦਹਿਸ਼ਤ

ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ! ਨੌਜਵਾਨ 'ਤੇ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਫੈਲੀ ਦਹਿਸ਼ਤ

ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

OP Sindoor: 4 ਦਿਨਾਂ ਵਿੱਚ ਹੀ ਪਾਕਿਸਤਾਨ ਹੋਇਆ ਬੇਬਸ, ਸਾਬਕਾ CDS ਨੇ ਕੀਤਾ ਵੱਡਾ ਖੁਲਾਸਾ

OP Sindoor: 4 ਦਿਨਾਂ ਵਿੱਚ ਹੀ ਪਾਕਿਸਤਾਨ ਹੋਇਆ ਬੇਬਸ, ਸਾਬਕਾ CDS ਨੇ ਕੀਤਾ ਵੱਡਾ ਖੁਲਾਸਾ

ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਦੇ ਘਰ ਪੈਟਰੋਲ ਬੰਬ ਨਾਲ ਹਮਲਾ, ਸ਼ੇਖ ਹਸੀਨਾ ਦੀ PC 'ਚ ਸੀ ਸ਼ਾਮਲ; ਮੱਚੀ ਸਨਸਨੀ

ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਦੇ ਘਰ ਪੈਟਰੋਲ ਬੰਬ ਨਾਲ ਹਮਲਾ, ਸ਼ੇਖ ਹਸੀਨਾ ਦੀ PC 'ਚ ਸੀ ਸ਼ਾਮਲ; ਮੱਚੀ ਸਨਸਨੀ

ਪ੍ਰਮੁੱਖ ਖ਼ਬਰਾਂ

Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...

Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...

Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...

Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ