1- ਭਾਰਤੀ ਫੌਜ ਵੱਲੋਂ ਪੀਓਕੇ ‘ਚ ਕੀਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ।  ਹੁਣ ਪਾਕਿ ਦੀ ਨਾਪਾਕ ਫ਼ੌਜ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕੋਈ ਵੱਡੀ ਗ਼ਲਤੀ ਕਰਨ ਦੀ ਕੋਸ਼ਿਸ਼ ਨਾ ਕਰੇ ਤੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਪਾਕਿ ਫ਼ੌਜ ਨੇ ਭਾਰਤ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਨੂੰ ਵੀ ਫਰਜ਼ੀ ਕਰਾਰ ਦਿੱਤਾ ਹੈ। 2- ਜਾਣਕਾਰੀ ਮੁਤਾਬਕ ਕੋਰ ਕਮਾਂਡਰਾਂ ਦੀ ਇੱਕ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਫ਼ੌਜ ਮੁਖੀ ਰਾਹਿਲ ਸ਼ਰੀਫ਼ ਨੇ ਭਾਰਤ ਦੇ ਸਟੈਂਡ ਨੂੰ ਨਕਾਰਦਿਆਂ ਕਿਹਾ ਕਿ ਉਹ ਕਸ਼ਮੀਰ ਮੁੱਦੇ ਤੋਂ ਧਿਆਨ ਭਟਕਾਉਣ ਲਈ ਅਜਿਹੇ ਐਲਾਨ ਕਰ ਰਿਹਾ ਹੈ। ਇਸ ਮੀਟਿੰਗ ਦੌਰਾਨ ਪਾਕਿਸਤਾਨੀ ਫ਼ੌਜ ਨੇ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਤਿਆਰੀ ’ਤੇ ਸੰਤੁਸ਼ਟੀ ਵੀ ਜ਼ਾਹਰ ਕੀਤੀ। 3- ਥਾਈਲੈਂਡ ਵਿੱਚ ਸਭ ਤੋਂ ਜ਼ਿਆਦਾ ਸਮੇਂ ਤੱਕ ਰਾਜ ਕਰਨ ਵਾਲੇ ਰਾਜਾ ਦੇ ਦੇਹਾਂਤ ਮਗਰੋਂ ਥਾਈਲੈਂਡ ਵਿੱਚ ਇੱਕ ਮਹੀਨੇ ਦੇ ਲਈ ਰਾਸ਼ਟਰੀ ਸੋਗ ਦਾ ਐਲਾਨ ਕਰ ਦਿੱਤਾ ਗਿਆ।  ਥਾਈਲੈਂਡ ਜਾਣ ਵਾਲੇ ਸੈਲਾਨੀਆਂ ਨੂੰ ਇੱਕ ਮਹੀਨੇ ਤੱਕ ਯਾਤਰਾ ਨਾ ਕਰਨ ਲਈ ਆਖਿਆ ਗਿਆ ਹੈ ਰਾਜੇ ਦੀ ਮੌਤ ਤੋਂ ਬਾਅਦ ਥਾਈਲੈਂਡ ਵਿੱਚ ਇੱਕ ਮਹੀਨੇ ਤੱਕ ਵਿਦੇਸ਼ੀ ਸੈਲਾਨੀਆਂ ਲਈ ਮਨੋਰੰਜਨ ਦੇ ਸਾਰੇ ਸਾਧਨਾਂ ਬੰਦ ਕਰ ਦਿੱਤੇ ਗਏ ਹਨ। 4- ਇਸ ਦੇ ਸੈਲਾਨੀਆਂ ਨੂੰ ਪੂਰੇ ਕੱਪੜੇ ਪਾਉਣ ਦੀ ਸਲਾਹ ਵੀ ਦਿੱਤੀ ਗਈ ਹੈ। ਯਾਦ ਰਹੇ ਕਿ ਥਾਈਲੈਂਡ ਵਿੱਚ ਰਾਜਾ ਦਾ ਅਪਮਾਨ ਕਰਨਾ ਇੱਕ ਅਪਰਾਧ ਹੈ ਇਸ ਲਈ ਇੱਕ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਹਰ ਸਾਲ ਦੁਨੀਆ ਦੇ ਲੱਖਾਂ ਸੈਲਾਨੀ ਥਾਈਲੈਂਡ ਘੁੰਮਣ ਲਈ ਆਉਂਦੇ ਹਨ। 5- ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਤੇ ਫਿਰ 2 ਮਹਿਲਾਵਾਂ ਨੇ ਮਾੜੇ ਸਰੀਰਕ ਵਤੀਰੇ ਦਾ ਇਲਜ਼ਾਮ ਲਗਾਇਆ ਹੈ। ਬੀਬੀਸੀ ਦੀ ਖਬਰ ਮੁਤਾਬਕ ਟਰੰਪ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਅਜਿਹਾ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ ਇਹਨਾਂ 'ਚ ਇੱਕ ਮਾਮਲਾ 2007 ਅਤੇ ਦੂਜਾ 1990 ਦਾ ਹੈ। 6- ਪਾਕਿਸਤਾਨ ਵਿੱਚ ਲੁਕੇ ਅੰਡਰਵਰਲਡ ਡਾਊਨ ਦਾਊਦ ਅਬਰਾਹਿਮ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਭਾਰਤ ਦੀ ਸਰਜੀਕਲ ਸਟ੍ਰਾਇਕ ਮਗਰੋਂ ਦਾਊਦ ਦਾ ਕਰਾਚੀ ਵਿੱਚ ਠਿਕਾਣਾ ਵੀ ਬਦਲ ਦਿੱਤਾ ਗਿਆ। 7- ਪਾਕਿਸਤਾਨ ਸਰਜੀਕਲ ਸਟ੍ਰਾਇਕ ਮਗਰੋਂ ਕਸ਼ਮੀਰ ਮੁੱਦੇ ਤੇ ਗੱਲਬਾਤ ਕਰਨ ਲਈ ਭਾਰਤ ਨੂੰ ਕਈ ਵਾਰ ਸੱਦਾ ਦੇ ਚੁੱਕਿਆ ਹੈ ਪਰ ਭਾਰਤ ਨੇ ਕਿਹਾ ਸਿ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚਲ ਸਕਦੇ ਜਿਸ ਮਗਰੋਂ ਪਾਕਿਸਤਾਨ ਸਰਕਾਰ ਨੇ ਸਾਫ ਕੀਤਾ ਹੈ ਕਿ ਭਾਰਤ ਨਾਲ ਪਿਛਲੇ ਦਰਵਾਜ਼ੇ ਤੋਂ ਕੋਈ ਗੱਲਬਾਤ ਨਹੀਂ ਚਲ ਰਹੀ 8- ਪਾਕਿਸਤਾਨੀ ਦੇ ਅਤਿਆਚਾਰਾਂ ਖਤਰਨਾਕ ਕਹਾਣੀ ਸਾਹਮਣੇ ਆਈ ਹੈ। ਪਖਤੂਨ ਭਾਈਚਾਰੇ ਦੇ ਲੋਕਾਂ ਤੇ ਅਤਿਆਚਾਰ ਹੋ ਰਿਹੈ ਹੈ ਜਿਨਾਂ ਨੂੰ ਤਾਲਿਬਾਨੀ ਸਮਰਥਕ ਕਹਿ ਪਾਕਿਸਤਾਨੀ ਸੈਨਾ ਉਹਨਾਂ ਨੂੰ ਤੰਗ ਕਰਦੀ ਹੈ। ਜਿਸ ਕਾਰਨ ਹਜ਼ਾਰਾ ਲੋਕ ਆਫਗਾਨਿਸਤਾਨ ਜਾ ਚੁੱਕੇ ਹਨ। 9- ਪਖਤੂਨ ਭਾਈਚਾਰੇ ਦੇ ਲੋਕਾਂ ਮੁਤਾਬਕ ਉਹਨਾ ਦੇ ਘਰਾਂ ਤੇ ਲਗਾਤਾਰ ਬੰਮਬਾਰੀ ਕੀਤੀ ਜਾਂਦੀ ਹੈ। ਜਿਨਾਂ ਦਾ ਸਭ ਕੁੱਝ ਤਬਾਹ ਹੋ ਗਿਆ ਹੈ ਜਿਸ ਮਗਰੋਂ ਉਹ ਹੁਣ ਜਾਨ ਬਚਾਉਣ ਲਈ ਭੱਜ ਰਹੇ ਹਨ। 10- ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਦੇਸ਼ ਵਿੱਚ ਪਨਾਹ ਲੈ ਚੁੱਕੇ  ਅਤੇ ਅਜਿਹੀ ਇੱਛਾ ਰੱਖਣ ਵਾਲੇ ਸਾਰੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਮਾਰਕ ਟੋਨਰ ਨੇ ਕਿਹਾ ਕਿਹਾ ਕਿ ਪਾਕਿਸਤਾਨ ਅੱਤਵਾਦ ਨਾਲ ਨਜਿਠਣ ਲਈ ਕਦਮ ਚੁੱਕੇ। 11- ਅਮਰੀਕਾ ਨੇ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਕਾਰਨ ਬਹੁਤ ਨੁਕਸਾਨ ਝੇਲਣਾ ਪਿਆ ਹੈ। ਅਸੀ ਇਸ ਖਤਰੇ ਨਾਲ ਨਿਪਟਣ ਲਈ ਪਾਕਿਸਤਾਨ ਦੀ ਮਦਦ ਕਰਨਾ ਚਾਹੁੰਦੇ ਹਾਂ ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪਾਕਿਸਤਾਨ ਆਪਣੀ ਜ਼ਮੀਨ ਤੇ ਪਨਪ ਰਹੇ ਅੱਤਵਾਦ ਵਿਰੁੱਧ ਕਾਰਵਾਈ ਕਰੇ।