1- ਭਾਰਤੀ ਜਲ ਸੈਨਾ ਨੇ ਪਾਕਿਸਤਾਨ ਦੇ ਉਹਨਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ ਜਿਸ ਵਿੱਚ ਪਾਕਿਸਤਾਨ ਨੇ ਆਪਣੀ ਸਰਹੱਦ ਨੇੜੇ ਭਾਰਤੀ ਪਨਡੂਬੀ ਦੀ ਨਿਸ਼ਾਨਦੇਹੀ ਅਤੇ ਉਸਨੂੰ ਖਦੇੜਨ ਦਾ ਦਾਅਵਾ ਕੀਤਾ ਸੀ। ਭਾਰਤ ਮੁਤਾਬਕ ਕੋਈ ਵੀ ਪਨਡੁੱਬੀ ਪਾਕਿਸਤਾਨ ਵੱਲ ਨਹੀਂ ਹੈ।
2- ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ ਵਾਈਟ ਹਾਊਸ ‘ਚ ਸਿੱਖ ਕੌਮ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਾਈਟ ਹਾਊਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਪੀਟੀਆਈ ਮੁਤਾਬਕ ਰਾਸ਼ਟਰਪਤੀ ਬਰਾਕ ਓਬਾਮਾ ਵੀ ਪਤਨੀ ਸਮੇਤ ਸ਼ਾਮਲ ਹੋਏ।
3- ਚੀਨ ਨੇ ਕਿਹਾ ਹੈ ਕਿ ਜਾਪਾਨ ਨੂੰ ਦੱਖਣੀ ਚੀਨ ਸਾਗਰ ਮੁੱਦੇ ਤੇ ਤਣਾਅ ਪੈਦਾ ਕਰਨ ਤੋਂ ਬੱਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਟਿੱਪਣੀ ਜਾਪਾਨ ਦੀ ਰੱਖਿਆ ਮੰਤਰੀ ਦੇ ਬਿਆਨ ਦੇ ਮਗਰੋਂ ਕੀਤੀ ਹੈ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਦੱਖਣੀ ਚੀਨ ਸਾਗਰ ਦੇ ਹਾਲਾਤ ਨੇ ਉਹਨਾਂ ਨੂੰ ਪੂਰਵੀ ਚੀਨ ਸਾਗਰ ਦੀ ਸੁਰੱਖਿਆ ਲਈ ਵੀ ਪਰੇਸ਼ਾਨ ਕਰ ਦਿੱਤਾ ਹੈ।
4- ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦਾ ਧਿਆਨ ਭਾਰਤ ਦੀਆਂ ਕਾਰਵਾਈਆਂ ਵੱਲ ਖਿੱਚਦੇ ਹੋਏ ਕਿਹਾ ਕਿ ਇਸ ਨਾਲ ਤਣਾਅ ਪੈਦਾ ਹੋ ਰਿਹਾ ਹੈ ਅਤੇ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਲੱਧ ਰਿਹੈ। ਜੀਓ ਨਿਊਜ਼ ਮੁਤਾਬਕ ਪਾਕਿਸਤਾਨ ਨੇ ਇਸ ਸਬੰਧੀ ਪੱਤਰ ਲਿਖਿਆ ਹੈ।
5- ਬੀਬੀਸੀ ਦੀ ਖਬਰ ਮੁਤਾਬਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ 2 ਕੱਟੜ ਰਿਪਬਲਿਕਨ ਨੇਤਾਵਾਂ ਨੂੰ ਅਹਿਮ ਅਹੁਦਿਆਂ ਲਈ ਚੁਣਿਆ ਹੈ। ਜੇਫ ਸੇਸ਼ਨਸ ਨੂੰ ਅਟਾਰਨੀ ਜਨਰਲ ਅਤੇ ਮਾਇਕ ਪੋਂਪੇ ਨੂੰ ਸੀਆਈਏ ਮੁਖੀ ਦੇ ਤੌਰ ਤੇ ਚੁਣਿਆ ਗਿਆ ਹੈ। ਇਸਤੋਂ ਪਹਿਲਾਂ ਸੇਵਾਮੁਕਤ ਜਨਰਲ ਮਾਇਕਲ ਫਿਲਨ ਦੀ ਚੋਣ ਰਾਸ਼ਟਰੀ ਸੁਰਖਿਆ ਸਲਾਹਕਰ ਵਜੋਂ ਕੀਤੀ।