ਓਸਾਨ: ਨਾਰਥ ਕੋਰੀਆ ਲਗਾਤਾਰ ਇੱਕ ਤੋਂ ਬਾਅਦ ਇੱਕ ਨਿਊਕਲੀਅਰ ਟੈਸਟ ਕਰਨ ਦਾ ਦਾਅਵਾ ਕਰ ਰਿਹਾ ਹੈ। ਹੁਣ 5ਵਾਂ ਨਿਊਕਲੀਅਰ ਟੈਸਟ ਕਰਨ ਦਾ ਮੁੱਦਾ ਗਰਮਾ ਗਿਆ ਹੈ। ਅਜਿਹੇ 'ਚ ਨਾਰਥ ਕੋਰੀਆ ਨੂੰ ਤਾਕਤ ਦਿਖਾਉਣ ਦੇ ਮਕਸਦ ਨਾਲ ਅੱਜ ਅਮਰੀਕੀ B-1B ਬੰਬਰਜ਼ ਨੇ ਸਾਊਥ ਕੋਰੀਆ ਦੇ ਉੱਪਰ ਉਡਾਣ ਭਰੀ। ਅਮਰੀਕਾ ਦਾ ਮਕਸਦ ਇਹ ਦਿਖਾਉਣਾ ਵੀ ਸੀ ਕਿ ਉਹ ਪੂਰੀ ਤਰ੍ਹਾਂ ਨਾਲ ਸਾਊਥ ਕੋਰੀਆ ਦੇ ਨਾਲ ਹੈ।
ਇਸ ਦੌਰਾਨ ਵਾਈਟ ਹਾਊਸ ਨੇ ਕਿਹਾ ਹੈ, "ਚੀਨ ਸਮੇਤ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਨਾਰਥ ਕੋਰੀਆ ਦੇ ਖਿਲਾਫ ਖੜ੍ਹੀ ਹੋ ਗਈ ਹੈ।" ਬਰਾਕ ਓਬਾਮਾ ਨੇ ਨਾਰਥ ਕੋਰੀਆ ਵੱਲੋਂ ਕੀਤੇ ਨਿਊਕਲੀਅਰ ਟੈਸਟ ਨੂੰ ਦੁਨੀਆ ਲਈ ਖਤਰਾ ਦੱਸਿਆ ਹੈ। ਇਨ੍ਹਾਂ ਹਲਾਤਾਂ 'ਚ ਅੱਜ ਅਮਰੀਕਾ ਨੇ ਨਾਰਥ ਕੋਰੀਆ ਨੂੰ ਲਗਾਮ ਲਾਉਣ ਦੀ ਤਿਆਰੀ ਕੀਤੀ ਹੈ। ਅੱਜ ਸਾਊਥ ਕੋਰੀਆ ਦੇ ਅਸਮਾਨ 'ਤੇ ਉੱਡਦੇ B-1B ਬੰਬਰਜ਼ ਨੂੰ ਯੂਐਸ ਤੇ ਸਾਊਥ ਕੋਰੀਆ ਜੈੱਟ ਐਸਕਾਰਟ ਕਰ ਰਹੇ ਸਨ। ਇਸ ਉਡਾਣ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।
B-1B ਬੰਬਰਜ਼ ਨੇ ਓਸਾਨ ਏਅਰਬੇਸ ਤੋਂ ਉਡਾਣ ਭਰੀ ਜੋ ਨਾਰਥ ਕੋਰੀਆ ਤੋਂ ਮਹਿਜ਼ 120 ਕਿ.ਮੀ. ਦੂਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੰਬਰਜ਼ ਗੁਆਮ ਵਿਚਲੇ ਐਂਡਰਸਨ ਏਅਰਬੇਸ ਚਲੇ ਗਏ ਹਨ। ਉਨ੍ਹਾਂ ਨੇ ਓਸਾਨ 'ਚ ਲੈਂਡਿੰਗ ਨਹੀਂ ਕੀਤੀ। ਦਰਅਸਲ ਸਾਊਥ ਕੋਰੀਆ ਕੋਲ ਨਿਊਕਲੀਅਨ ਹਥਿਆਰ ਨਹੀਂ ਹਨ। ਉਹ ਮੰਨਦੇ ਹਨ ਕਿ ਅਮਰੀਕਾ ਪੂਰੀ ਤਰਾਂ ਉਨ੍ਹਾਂ ਦੇ ਨਾਲ ਖੜ੍ਹਾ ਹੈ। ਸਾਊਥ ਕੋਰੀਆ 'ਚ ਅਮਰੀਕਾ ਦੀਆਂ 28 ਹਜ਼ਾਰ ਤੋਂ ਵੱਧ ਫੌਜੀ ਟੁਕੜੀਆਂ ਤਾਇਨਾਤ ਹਨ। ਉਧਰ ਨਾਰਥ ਕੋਰੀਆ ਲਗਾਤਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਇਕੱਲਾ ਹੀ ਕਾਫੀ ਹੈ।