News
News
ਟੀਵੀabp shortsABP ਸ਼ੌਰਟਸਵੀਡੀਓ
X

ਪਰਵਾਸੀ ਭਾਰਤੀਆਂ ਨੇ ਅਮਰੀਕਾ 'ਚ ਵਿੱਢੀ ਪਾਕਿ ਖਿਲਾਫ ਜੰਗ 

Share:
ਵਸ਼ਿੰਗਟਨ: ਉੜੀ 'ਚ ਅੱਤਵਾਦੀ ਹਮਲੇ ਦੇ ਚੱਲਦਿਆਂ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਕਰਾਰ ਦਵਾਉਣ ਲਈ ਅਮਰੀਕਾ 'ਚ ਰਹਿਣ ਵਾਲੇ ਭਾਰਤੀਆਂ ਤੇ ਅਮਰੀਕੀਆਂ ਨੇ ਵੀ ਮੁਹਿੰਮ ਛੇੜ ਰੱਖੀ ਹੈ। ਇਨ੍ਹਾਂ ਲੋਕਾਂ ਨੇ ਇੱਕ ਆਨਲਾਈਨ ਵਾਈਟ ਹਾਊਸ ਪਟੀਸ਼ਨ ਸ਼ੁਰੂ ਕੀਤੀ ਹੈ। ਇਸ ਨੂੰ ਰਿਕਾਰਡ ਪੰਜ ਗੁਣਾ ਸਮਰਥਨ ਮਿਲਿਆ ਹੈ। ਇਹ ਅੰਕੜਾ ਓਬਾਮਾ ਪ੍ਰਸ਼ਾਸਨ ਦਾ ਧਿਆਨ ਖਿੱਚਣ ਲਈ ਇੱਕ ਲੱਖ ਲੋਕਾਂ ਦੇ ਜ਼ਰੂਰੀ ਅੰਕੜੇ ਤੋਂ ਕਿਤੇ ਜ਼ਿਆਦਾ ਹੈ। ਇਸ ਤੋਂ ਪਹਿਲਾਂ ਰੀਪਬਲਿਕਨ ਸਾਂਸਦ ਟੇਡ ਪੋ ਵੀ ਅਮਰੀਕੀ ਪਾਰਲੀਮੈਂਟ 'ਚ ਪਾਕਿ ਨੂੰ ਅੱਤਵਾਦੀ ਦੇਸ਼ ਕਰਾਰ ਦਿੱਤੇ ਜਾਣ ਲਈ ਬਿੱਲ ਲਿਆ ਚੁੱਕੇ ਹਨ।
ਇਹ ਆਨਲਾਈਨ ਪਟੀਸ਼ਨ 21 ਸਤੰਬਰ ਨੂੰ ਸ਼ੁਰੂ ਕੀਤੀ ਗਈ ਹੈ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਮਰੀਕਾ ਤੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ ਪਾਕਿ ਸਪਾਂਸਰ ਅੱਤਵਾਦ ਤੋਂ ਪ੍ਰਭਾਵਤ ਹਨ। ਇਸ ਲਈ ਪਾਕਿਸਤਾਨ ਨੂੰ ਇੱਕ ਅੱਤਵਾਦੀ ਦੇਸ਼ ਐਲਾਨ ਦਿੱਤਾ ਜਾਏ। ਇਸ ਪਟੀਸ਼ਨ ਤੋਂ ਬਾਅਦ ਵਾਈਟ ਹਾਊਸ ਦੀ ਵੈੱਬਸਾਈਟ ਨੇ ਭਾਰਤੀ- ਅਮਰੀਕੀਆਂ ਲਈ ਇੱਕ ਵਿੰਡੋ ਮੁਹੱਈਆ ਕਰਵਾਈ ਹੈ।
ਦਰਅਸਲ ਕੋਈ ਵੀ ਸ਼ਖਸ ਕਿਸੇ ਮੁੱਦੇ 'ਤੇ ਸਰਕਾਰ ਦਾ ਧਿਆਨ ਖਿੱਚਣ ਲਈ ਇੱਕ ਆਨਲਾਈਨ ਪਟੀਸ਼ਨ ਲਾ ਸਕਦਾ ਹੈ। ਨਿਯਮ ਮੁਤਾਬਕ ਸਰਕਾਰ ਇਸ 'ਤੇ ਉਦੋਂ ਹੀ ਵਿਚਾਰ ਕਰਦੀ ਹੈ, ਜੇਕਰ ਪਟੀਸ਼ਨ ਨੂੰ 30 ਦਿਨਾਂ 'ਚ 1 ਲੱਖ ਲੋਕਾਂ ਦਾ ਸਮਰਥਨ ਮਿਲੇ। ਪਟੀਸ਼ਨ ਮੁਤਾਬਕ ਓਬਾਮਾ ਪ੍ਰਸ਼ਾਸਨ ਵੱਲੋਂ 60 ਦਿਨ ਦੇ ਅੰਦਰ ਰਿਸਪਾਂਸ ਦੇਣ ਦੀ ਉਮੀਦ ਹੈ। ਇਹ ਵਿੰਡੋ 21 ਅਕਤੂਬਰ ਤੱਕ ਖੁੱਲ੍ਹੀ ਰਹੇਗੀ।
Published at : 02 Oct 2016 03:24 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Pakistan News : ਕੀ ਪਾਕਿਸਤਾਨ 'ਚ ਬਦਲਣ ਵਾਲੀ ਹੈ ਸੱਤਾ ? ਨਕਵੀ ਨੇ ਫਿਰ ਖੋਲ੍ਹੇ ਸ਼ਰੀਫ ਸਰਕਾਰ ਦੇ ਗਹਿਰੇ ਰਾਜ

Pakistan News : ਕੀ ਪਾਕਿਸਤਾਨ 'ਚ ਬਦਲਣ ਵਾਲੀ ਹੈ ਸੱਤਾ ? ਨਕਵੀ ਨੇ ਫਿਰ ਖੋਲ੍ਹੇ ਸ਼ਰੀਫ ਸਰਕਾਰ ਦੇ ਗਹਿਰੇ ਰਾਜ

ਇਥੋਪੀਆ 'ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਨਾਲ 14 ਲੋਕਾਂ ਦੀ ਮੌਤ

ਇਥੋਪੀਆ 'ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਨਾਲ 14 ਲੋਕਾਂ ਦੀ ਮੌਤ

280 ਕਿਮੀ/ਘੰਟਾ ਦੀ ਰਫ਼ਤਾਰ ਨਾਲ ਕਾਰ ਦੌੜਾ ਕੇ ਘਿਰਿਆ ਪੰਜਾਬੀ ਨੌਜਵਾਨ, ਕੈਨੇਡਾ 'ਚ ਕਾਰਵਾਈ ਦੀ ਮੰਗ

280 ਕਿਮੀ/ਘੰਟਾ ਦੀ ਰਫ਼ਤਾਰ ਨਾਲ ਕਾਰ ਦੌੜਾ ਕੇ ਘਿਰਿਆ ਪੰਜਾਬੀ ਨੌਜਵਾਨ, ਕੈਨੇਡਾ 'ਚ ਕਾਰਵਾਈ ਦੀ ਮੰਗ

ਪਾਕਿਸਤਾਨ 'ਚ ਆਤਮਘਾਤੀ ਹਮਲਾ, 8 ਪੁਲਿਸ ਮੁਲਾਜ਼ਮਾਂ ਸਣੇ 14 ਲੋਕਾਂ ਦੀ ਮੌਤ, 22 ਜ਼ਖ਼ਮੀ ; ਮੱਚਿਆ ਚੀਕ ਚੀਹਾੜਾ

ਪਾਕਿਸਤਾਨ 'ਚ ਆਤਮਘਾਤੀ ਹਮਲਾ, 8 ਪੁਲਿਸ ਮੁਲਾਜ਼ਮਾਂ ਸਣੇ 14 ਲੋਕਾਂ ਦੀ ਮੌਤ, 22 ਜ਼ਖ਼ਮੀ ; ਮੱਚਿਆ ਚੀਕ ਚੀਹਾੜਾ

Indonesia Madura island : ਇੰਡੋਨੇਸ਼ੀਆ ਦੇ ਮਦੁਰਾ ਟਾਪੂ ਨੇੜੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਦੀ ਮੌਤ, 41 ਲਾਪਤਾ

Indonesia Madura island : ਇੰਡੋਨੇਸ਼ੀਆ ਦੇ ਮਦੁਰਾ ਟਾਪੂ ਨੇੜੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਦੀ ਮੌਤ, 41 ਲਾਪਤਾ

ਪ੍ਰਮੁੱਖ ਖ਼ਬਰਾਂ

Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 

Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 

Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 

Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 

Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ

Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ

Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...

Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...