ਫੈਕਟਰੀ 'ਚ ਭਿਆਨਕ ਧਮਾਕਾ, 15 ਮੌਤਾਂ, 70 ਜਖਮੀ
ਏਬੀਪੀ ਸਾਂਝਾ | 10 Sep 2016 12:51 PM (IST)
ਢਾਕਾ: ਬੰਗਲਾਦੇਸ਼ ਦੀ ਇਕ ਪੈਕੇਜਿੰਗ ਫੈਕਟਰੀ 'ਚ ਵਿਸਫੋਟ ਨਾਲ 15 ਲੋਕਾਂ ਦੀ ਮੌਤ ਹੋ ਗਈ ਜਦਕਿ 70 ਦੇ ਕਰੀਬ ਲੋਕ ਜ਼ਖਮੀ ਦਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਪੁਲਿਸ ਮੁਤਾਬਕ ਵਿਸਫੋਟ ਇੱਕ ਬਾਇਲਰ ਦੇ ਫਟਣ ਨਾਲ ਹੋਇਆ। ਜਿਸ ਵੇਲੇ ਇਹ ਹਾਦਸਾ ਵਾਪਰਿਆ ਤਾਂ ਇੱਥੇ ਕਰੀਬ 100 ਲੋਕ ਕੰਮ ਕਰ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ, "ਸਾਨੂੰ 10 ਲੋਕਾਂ ਦੀ ਮੌਤ ਬਾਰੇ ਪੁਸ਼ਟੀ ਹੋਈ ਹੈ। ਪਰ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਕਿਉਂਕਿ ਅੱਗ ਕਾਬੂ ਤੋਂ ਬਾਹਰ ਹੈ।"