ਭੁਚਾਲ ਦੇ ਝਟਕਿਆਂ ਨਾਲ ਕੰਬਿਆ ਤਿੱਬਤ
ਏਬੀਪੀ ਸਾਂਝਾ | 17 Oct 2016 02:36 PM (IST)
ਕਾਮਦੋ: ਤਿੱਬਤ 'ਚ ਭੁਚਾਲ ਦੇ ਝਟਕੇ ਲੱਗੇ ਹਨ। ਇਹਨਾਂ ਝਟਕਿਆਂ ਦੀ ਤੀਬਰਤਾ 6.2 ਮਾਪੀ ਗਈ ਹੈ। ਅਮਰੀਕਾ ਦੇ ਭੂ-ਸਰਵੇਖਣ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਕਾਮਦੋ ਸ਼ਹਿਰ ਤੋਂ 300 ਕਿਲੋਮੀਟਰ ਉੱਤਰੀ ਪੱਛਮੀ 'ਚ 25 ਕਿਲੋਮੀਟਰ ਦੀ ਡੂੰਘਾਈ 'ਚ ਸੀ। ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।