ਮੁੰਬਈ: ਪਿਛਲੇ ਹਫਤੇ ਤੋਂ 1.5 ਬਿਲੀਅਨ ਡਾਲਰ (1,09,79,25,00,000 ਰੁਪਏ) ਜਿੱਤਣ ਵਾਲਾ ਸ਼ਖ਼ਸ  ਲਗਾਤਾਰ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਇਸ ਅਮਰੀਕੀ ਲਾਟਰੀ ਨੂੰ ਜਿੱਤਣ ਵਾਲੇ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਹੁਣ ਤਕ ਅਮਰੀਕਾ ‘ਚ ਜਿੱਤੀ ਗਈ ਦੂਜੀ ਵੱਡੀ ਰਾਸ਼ੀ ਹੈ ਜਿਸ ਦੀ ਜਾਣਕਾਰੀ ਬੁੱਧਵਾਰ ਨੂੰ ਖੁਦ ਕੰਪਨੀ ਨੇ ਦਿੱਤੀ।
ਮੈਗਾ ਮਿਲੀਅਨਸ ਗਰੁੱਪ ਦੇ ਡਾਇਰੈਕਟਰ ਗੋਰਡਨ ਮਡੈਨੀਕਾ ਨੇ ਕਿਹਾ ਕਿ ਜਿਸ ਪਲ ਦਾ ਅਸੀਂ ਇੰਤਜ਼ਾਰ ਕਰ ਰਹੇ ਸੀ, ਉਹ ਫਾਈਨਲੀ ਆ ਹੀ ਗਿਆ। ਇਸ ਲਈ ਅਸੀਂ ਕਾਫੀ ਉਤਸੁਕ ਹਾਂ ਤੇ ਇਹ ਪਲ ਸੱਚ ‘ਚ ਆਪਣੇ ਆਪ ‘ਚ ਇੱਕ ਇਤਿਹਾਸ ਹੈ। ਇਹ ਲਾਟਰੀ ਟਿਕਟ ਦੱਖਣੀ ਕੈਰੋਲੀਨਾ ‘ਚ ਵੇਚਿਆ ਗਿਆ ਸੀ, ਇਸ ਦੀ ਜਾਣਕਾਰੀ ਵੈਬਸਾਈਟ ‘ਤੇ ਦਿੱਤੀ ਗਈ ਹੈ। ਮੈਗਾ ਮਿਲੀਅਨਸ ਨੇ ਕਿਹਾ ਕਿ ਪਹਿਲਾਂ ਵਿਅਕਤੀ ਨੇ 1.6 ਅਰਬ ਅਮਰੀਕੀ ਡਾਲਰ ਦਾ ਜੈਕਪਾਟ ਜਿੱਤਿਆ ਸੀ ਪਰ ਬਾਅਦ ‘ਚ ਇਸ ‘ਚ ਸੁਧਾਰ ਕਰ ਇਸ ਨੂੰ 1.537 ਅਰਬ ਡਾਲਰ ਕੀਤਾ ਗਿਆ। ਪਾਵਰਬਾਲ ਲਾਟਰੀ ਦੇ ਜੈਕਪੌਟ ਰਾਹੀਂ ਜਨਵਰੀ 2016 ‘ਚ 1.586 ਅਰਬ ਡਾਲਰ ਦਾ ਜੈਕਪੌਟ ਵੀ ਮਿਲਿਆ ਸੀ ਜਿਸ ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਸੀ। ਇਹ ਇਸ ਤਰ੍ਹਾਂ ਦਾ ਦੂਜਾ ਵੱਡਾ ਇਨਾਮ ਹੈ ਜਿਸ ‘ਚ 6 ਲੋਕ ਜੇਤੂ ਰਹੇ।