ਟੋਰਾਂਟੋ: ਐਂਟਾਰੀਓ ਦੀ ਜੇਲ੍ਹ ਵਿੱਚ ਕਿਸੇ ਨਸ਼ੇ ਦਾ ਇਸਤੇਮਾਲ ਕਰਕੇ ਇੱਕ ਕੈਦੀ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਕੈਦੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਅਜਿਹਾ ਡਰੱਗ ਓਵਰਡੋਜ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਮਾਮਲਾ ਐਂਟਾਰੀਓ ਦੇ ਮਿਲਟਨ ਦੀ ਇੱਕ ਜੇਲ੍ਹ ਦਾ ਹੈ।
ਹੈਲਟਨ ਖੇਤਰੀ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ 6 ਕੈਦੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ।
ਘਟਨਾ ਮੈਪਲੇਹਰਸਟ ਕੋਰੈਕਸ਼ਨਲ ਕੰਪਲੈਕਸ (Maplehurst Correctional complex) ਵਿਚ ਵਾਪਰੀ ਸੀ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਨੇ ਦਮ ਤੋੜ ਦਿੱਤਾ ਜਦਕਿ 4 ਕੈਦੀਆਂ ਨੂੰ ਹਾਲਤ ਵਿੱਚ ਸੁਧਾਰ ਕਾਰਨ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਨੂੰ ਵਧੇਰੇ ਇਲਾਜ ਲਈ ਦਾਖ਼ਲ ਕਰ ਲਿਆ ਗਿਆ ਹੈ।
ਪੁਲਿਸ ਨੇ ਇਸ ਬਾਰੇ ਟਿੱਪਣੀ ਨਹੀਂ ਕੀਤੀ ਕਿ ਕਿਹੜੇ ਨਸ਼ੇ ਦੇ ਇਸਤੇਮਾਲ ਕਰਕੇ ਇਹ ਘਟਨਾ ਵਾਪਰੀ ਜਾਂ ਇਹ ਨਸ਼ਾ ਕੈਦੀਆਂ ਤਕ ਪਹੁੰਚਿਆ ਕਿਵੇਂ? ਉਨ੍ਹਾਂ ਦੱਸਿਆ ਕਿ ਸਾਰੇ ਦੇ ਸਾਰੇ 6 ਕੈਦੀ ਇੱਕੋ ਸੈੱਲ ਬਲਾਕ ਵਿੱਚ ਮਿਲੇ ਸਨ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।
ਕੈਨੇਡਾ ਦੀ ਜੇਲ੍ਹ 'ਚ ਪਹੁੰਚਿਆ ਘਾਤਕ ਨਸ਼ਾ, ਇੱਕ ਦੀ ਮੌਤ
ਏਬੀਪੀ ਸਾਂਝਾ
Updated at:
09 May 2019 10:31 AM (IST)
ਘਟਨਾ ਮੈਪਲੇਹਰਸਟ ਕੋਰੈਕਸ਼ਨਲ ਕੰਪਲੈਕਸ (Maplehurst Correctional complex) ਵਿਚ ਵਾਪਰੀ ਸੀ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਨੇ ਦਮ ਤੋੜ ਦਿੱਤਾ ਜਦਕਿ 4 ਕੈਦੀਆਂ ਨੂੰ ਹਾਲਤ ਵਿੱਚ ਸੁਧਾਰ ਕਾਰਨ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਨੂੰ ਵਧੇਰੇ ਇਲਾਜ ਲਈ ਦਾਖ਼ਲ ਕਰ ਲਿਆ ਗਿਆ ਹੈ।
- - - - - - - - - Advertisement - - - - - - - - -