ਨਵੀਂ ਦਿੱਲੀ: ਅਜਿਹਾ ਹੀ ਇੱਕ ਮਾਮਲਾ ਸਪੇਨ ਦੇ ਮੈਡ੍ਰਿਡ ਤੋਂ ਆਇਆ ਹੈ, ਜਿੱਥੇ 113 ਸਾਲਾ ਔਰਤ (113 year old lady) ਨੇ ਕੋਰੋਨਾਵਾਇਰਸ (Coronavirus) ਨੂੰ ਹਰਾਇਆ ਹੈ। ਇਸ ਬਜ਼ੁਰਗ ਔਰਤ ਦਾ ਨਾਂ ਮਾਰੀਆ ਬ੍ਰਾਇਨਜ਼ (Maria Branyas) ਹੈ। ਅਮਰੀਕਾ ਵਿੱਚ ਜੰਮੀ ਮਾਰੀਆ ਨੂੰ ਪਿਛਲੇ ਮਹੀਨੇ ਓਲੋਟ ਸ਼ਹਿਰ ਦੇ ਸਾਂਤਾ ਮਾਰੀਆ (Olot’s Santa Maria del Tura) ਵਿੱਚ ਸੰਕਰਮਣ ਹੋਇਆ ਸੀ। ਉਹ ਪਿਛਲੇ 20 ਸਾਲਾਂ ਤੋਂ ਇੱਥੇ ਰਹਿ ਰਹੀ ਹੈ।


ਉਹ ਇੱਕ ਰਿਟਾਇਰਮੈਂਟ ਹੋਮ ਕੇਅਰ ਸੈਂਟਰ ਵਿੱਚ ਰਹਿੰਦੀ ਸੀ ਤੇ ਇੱਥੇ ਹੀ ਕੋਰੋਨਾ ਨੂੰ ਹਰਾਇਆ। ਇੱਕ ਸਥਾਨਕ ਔਰਤ ਨੇ ਦੱਸਿਆ ਕਿ ਮਾਰੀਆ ਬ੍ਰਾਇਨਜ਼ ਨੇ ਕੋਰੋਨਾ ਨੂੰ ਹਰਾਇਆ ਤੇ ਉਹ ਹੁਣ ਠੀਕ ਹੈ। ਔਰਤ ਨੇ ਕਿਹਾ ਕਿ ਉਹ ਹੁਣ ਤੰਦਰੁਸਤ ਹੋ ਰਹੀ ਹੈ। ਪਿਛਲੇ ਹਫਤੇ ਹੋਏ ਟੈਸਟ ‘ਚ ਉਸ ਦੀ ਰਿਪੋਰਟ ਨਕਾਰਾਤਮਕ ਆਈ। ਦੱਸ ਦੇਈਏ ਕਿ ਮਾਰੀਆ ਬ੍ਰਾਇਨਜ਼ ਕੋਰੋਨਾਵਾਇਰਸ ਨੂੰ ਹਰਾਉਣ ਵਾਲੀ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਹੈ। ਦੱਸ ਦਈਏ ਕਿ ਬ੍ਰਾਇਨਜ਼ ਤਿੰਨ ਬੱਚਿਆਂ ਦੀ ਮਾਂ ਹੈ।

ਬ੍ਰਾਇਨਜ਼ ਨੇ ਕੀਤਾ ਧੰਨਵਾਦ:

ਸਥਾਨਕ ਰਿਪੋਰਟਾਂ ਮੁਤਾਬਕ, ਬ੍ਰਾਇਨਜ਼ ਪਿਛਲੇ ਕੁਝ ਹਫ਼ਤਿਆਂ ਤੋਂ ਆਈਸੋਲੇਸ਼ਨ ‘ਚ ਸੀ। ਇੱਕ ਕਰਮਚਾਰੀ ਨੂੰ ਉਸ ਦੇ ਰੁਟੀਨ ਚੈੱਕਅਪ ਤੇ ਦੇਖਭਾਲ ਲਈ ਇੱਕ ਪੂਰੀ ਪ੍ਰੋਟੈਕਟਿਵ ਗੀਅਰ ਕਿੱਟ ਦੇ ਨਾਲ ਤਾਇਨਾਤ ਕੀਤਾ ਗਿਆ ਸੀ। ਠੀਕ ਹੋਣ ਤੋਂ ਬਾਅਦ, ਉਸ ਨੇ ਡਾਕਟਰਾਂ ਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲਿਆਂ ਦਾ ਧੰਨਵਾਦ ਕੀਤਾ।

ਮਾਰੀਆ ਬ੍ਰਾਇਨਜ਼

ਪਹਿਲਾਂ ਹੀ ਫਲੂ ਨੂੰ ਦਿੱਤੀ ਹੈ ਮਾਤ:

ਦੱਸ ਦੇਈਏ ਕਿ ਬ੍ਰਾਇਨਜ਼ ਦਾ ਜਨਮ 4 ਮਾਰਚ, 1907 ਨੂੰ ਸੈਨ ਫਰਾਂਸਿਸਕੋ ਵਿੱਚ ਹੋਇਆ ਸੀ, ਜਿੱਥੇ ਉਸ ਦੇ ਪਿਤਾ ਇੱਕ ਪੱਤਰਕਾਰ ਸੀ। ਉਹ ਸਪੇਨ ਦਾ ਵਸਨੀਕ ਸੀ। ਉਹ ਪਹਿਲੇ ਵਿਸ਼ਵ ਯੁੱਧ ਦੌਰਾਨ ਸਪੇਨ ਚਲੇ ਗਏ ਸੀ। 1918-1919 ਦੌਰਾਨ ਉਸ ਨੂੰ ਵਿਸ਼ਵ ਵਿੱਚ ਸਪੈਨਿਸ਼ ਫਲੂ ਦਾ ਸਾਹਮਣਾ ਕਰਨਾ ਪਿਆ। ਸਾਲ 1936-39 ਦੌਰਾਨ ਸਪੇਨ ਦੀ ਘਰੇਲੂ ਯੁੱਧ ਦੌਰਾਨ ਉਸ ਨੂੰ ਵੀ ਫਲੂ ਦਾ ਸ਼ਿਕਾਰ ਹੋਇਆ ਸੀ, ਪਰ ਉਸ ਨੇ ਇਸ ਨੂੰ ਦੋ ਵਾਰ ਹਰਾਇਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904