ਰੂਸ ਦੀ ਨਿਊਜ਼ ਏਜੰਸੀ ਟਾਸ ਨੇ ਦੱਸਿਆ,
ਸੇਂਟ ਜਾਰਜ ਦੇ ਹਸਪਤਾਲ ਵਿਖੇ ਵੈਂਟੀਲੇਟਰ ਮਸ਼ੀਨਾਂ ‘ਤੇ ਰੱਖੇ ਪੰਜ ਮਰੀਜ਼ਾਂ ਦੀ ਇਸ ਅੱਗ ਵਿੱਚ ਮੌਤ ਹੋ ਗਈ।" ਹੁਣ ਅੱਗ 'ਤੇ ਕਾਬੂ ਪਾਇਆ ਗਿਆ ਹੈ।-
ਕੋਰੋਨਾ ਪੌਜ਼ੇਟਿਵ ਜਵਾਨ ਨੇ ਹਸਪਤਾਲ ‘ਚ ਕੀਤੀ ਆਤਮ-ਹੱਤਿਆ, ਨਹੀਂ ਮਿਲਿਆ ਸੁਸਾਇਡ ਨੋਟ
ਸ਼ਾਰਟ ਸਰਕਟ ਕਾਰਨ ਲੱਗੀ ਅੱਗ:
ਰੂਸ ਦੀ ਐਮਰਜੈਂਸੀ ਮੰਤਰਾਲੇ ਦੀ ਪ੍ਰੈਸ ਸਰਵਿਸ ਨੇ ਟਾਸ ਨੂੰ ਦੱਸਿਆ,
ਅੱਗ ਦਸ ਵਰਗ ਮੀਟਰ ਤੱਕ ਫੈਲ ਗਈ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਹਸਪਤਾਲ ਵਿਚੋਂ 150 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਵੈਂਟੀਲੇਟਰ ਮਸ਼ੀਨਾਂ ਵਿੱਚ ਇੱਕ ਸ਼ੋਰਟ ਸਰਕਟ ਅੱਗ ਦਾ ਕਾਰਨ ਹੋ ਸਕਦਾ ਹੈ। ਮਾਰਚ ਦੇ ਮਹੀਨੇ ਤੋਂ ਸੇਂਟ ਜਾਰਜ ਦੇ ਹਸਪਤਾਲ ‘ਚ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ।-
ਪ੍ਰਧਾਨ ਮੰਤਰੀ ਦਾ ਪੈਕੇਜ ਸਿਰਫ਼ ਇੱਕ ‘ਹੈੱਡਲਾਈਨ’, ਕਾਂਗਰਸ ਨੇ ਕਿਹਾ- ਨਹੀਂ ਹੋਇਆ ਮਸਲਾ ਹੱਲ
ਰੂਸ ‘ਚ ਤੇਜ਼ੀ ਨਾਲ ਵੱਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ:
ਰੂਸ ‘ਚ ਕੋਰੋਨਾਵਾਇਰਸ ਨਾਲ ਸੰਕਰਮਣ ਦੀ ਗਤੀ ‘ਚ ਕਾਫ਼ੀ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ 10,899 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ 232,243 ਹੋ ਗਈ ਹੈ। ਇੱਥੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਇੱਕ ਦਿਨ ਵਿੱਚ 10,000 ਤੋਂ ਪਾਰ ਹੋਣ ਦਾ ਸਿਲਸਿਲਾ ਦਸ ਦਿਨਾਂ ਤੋਂ ਜਾਰੀ ਹੈ. ਰੂਸ ‘ਚ ਪਿਛਲੇ 24 ਘੰਟਿਆਂ ‘ਚ ਮੌਤਾਂ ਦੀ ਗਿਣਤੀ 107 ਤੋਂ ਵਧ ਕੇ 2,116 ਹੋ ਗਈ ਹੈ, ਜਦਕਿ 43,512 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ