ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਇਹ 31 ਸਾਲਾ ਸੈਨਾ ਦਾ ਸਿਪਾਹੀ ਰਾਜਸਥਾਨ ਦੇ ਅਲਵਰ ਵਿੱਚ ਇੱਕ ਸਿਗਨਲਮੈਨ ਵਜੋਂ ਤਾਇਨਾਤ ਸੀ।
ਜਵਾਨ ਫੇਫੜੇ ਦੇ ਕੈਂਸਰ ਤੋਂ ਪੀੜਤ ਸੀ, ਉਹ ਦਿੱਲੀ ਦੇ ਧੌਲਾ ਕੂਆਨ ਵਿਖੇ ਆਰਮੀ ਰਿਸਰਚ ਅਤੇ ਰੈਫਰਲ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।
ਇਲਾਜ ਦੌਰਾਨ ਜਵਾਨ ਕੋਵੀਡ -19 ਪੌਜ਼ੇਟਿਵ ਪਾਇਆ ਗਿਆ ਅਤੇ ਫਿਰ 5 ਮਈ ਨੂੰ ਉਸ ਨੂੰ ਦਿੱਲੀ ਦੇ ਨਰੈਣਾ ਦੇ ਆਰਮੀ ਬੇਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਜਵਾਨ ਦੀ ਲਾਸ਼ ਮੰਗਲਵਾਰ ਸਵੇਰੇ 4 ਵਜੇ ਹਸਪਤਾਲ ਦੇ ਬਾਹਰ ਦਰੱਖਤ ਨਾਲ ਲਟਕਦੀ ਮਿਲੀ।
ਡੀਸੀਪੀ (ਵੈਸਟ) ਦੀਪਕ ਪੁਰੋਹਿਤ ਨੇ ਦੱਸਿਆ ਕਿ
ਹਸਪਤਾਲ ਵਿੱਚ ਮੌਜੂਦ ਦੂਸਰੇ ਮਰੀਜ਼ਾਂ ਨੇ ਜਵਾਨ ਨੂੰ ਆਖਰੀ ਦੁਪਹਿਰ 1 ਵਜੇ ਵੇਖਿਆ, ਜਦੋਂ ਉਹ ਬਾਥਰੂਮ ਵੱਲ ਗਿਆ। ਇਸ ਤੋਂ ਬਾਅਦ ਸਵੇਰੇ 4 ਵਜੇ ਸਿਪਾਹੀ ਦੀ ਮ੍ਰਿਤਕ ਦੇਹ ਮਿਲੀ। -
ਪ੍ਰਧਾਨ ਮੰਤਰੀ ਦਾ ਪੈਕੇਜ ਸਿਰਫ਼ ਇੱਕ ‘ਹੈੱਡਲਾਈਨ’, ਕਾਂਗਰਸ ਨੇ ਕਿਹਾ- ਨਹੀਂ ਹੋਇਆ ਮਸਲਾ ਹੱਲ
ਫੌਜ ਕਰੇਗੀ ਪਰਿਵਾਰ ਦੀ ਮਦਦ:
ਪੁਲਿਸ ਅਨੁਸਾਰ ਜਵਾਨ ਨੇ ਕੋਈ ਸੁਸਾਈਡ ਨੋਟ ਨਹੀਂ ਛੱਡਿਆ ਹੈ ਪਰ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਪਣੀ ਬਿਮਾਰੀ ਕਾਰਨ ਉਸ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ। ਮ੍ਰਿਤਕ ਸਿਪਾਹੀ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ, ਪਰ ਉਹ ਆਪਣੇ ਪਰਿਵਾਰ ਨਾਲ ਅਲਵਰ ‘ਚ ਰਹਿੰਦਾ ਸੀ।
ਸੈਨਾ ਦੇ ਬੁਲਾਰੇ ਨੇ ਕਿਹਾ ਕਿ
ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸਦੇ ਨਾਲ ਹੀ ਸੈਨਾ ਵੱਲੋਂ ਇਸ ਮਾਮਲੇ ਵਿੱਚ ਜਾਂਚ ਵੀ ਆਰੰਭ ਦਿੱਤੀ ਗਈ ਹੈ। ਫਿਲਹਾਲ ਫੌਜ ਮ੍ਰਿਤਕ ਜਵਾਨ ਦੇ ਪਰਿਵਾਰ ਦੀ ਉਡੀਕ ਕਰ ਰਹੀ ਹੈ। ਜਵਾਨ ਦਾ ਪੋਸਟਮਾਰਟਮ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ।-
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ