ਮਿਸੀਸਾਗਾ: ਕੈਨੇਡਾ ਦੇ ਮਿਸੀਸਾਗਾ ਸੂਬੇ 'ਚ ਭਾਰਤੀ ਰੈਸਟੋਰੈਂਟ ਬੰਬੇ ਮੇਲ 'ਚ ਹੋਏ ਬੰਬ ਧਮਾਕੇ 'ਚ 15 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸੀਬੀਸੀ ਕੈਨੇਡਾ ਦੀ ਰਿਪੋਰਟ ਮੁਤਾਬਕ ਵੀਰਵਾਰ ਰਾਤ ਸਾਢੇ ਦਸ ਵਜੇ ਇਹ ਹਾਦਸਾ ਵਾਪਰਿਆ।   https://twitter.com/Peel_Paramedics/status/999860582500122625 ਜ਼ਖਮੀਆਂ 'ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਟਰਾਂਟੋ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। 'ਪੀਲ ਮੈਡੀਕਲ ਸਰਵਿਸਿਜ਼' ਦੇ ਇਕ ਅਧਿਕਾਰੀ ਮੁਤਾਬਕ ਦੀ ਬਿਲਡਿੰਗ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਪਹੁੰਚਿਆਂ ਪਰ ਵੱਡੀ ਮਾਤਰਾ 'ਚ ਸ਼ੀਸ਼ਿਆਂ ਦੀ ਟੁੱਟ ਭੱਜ ਹੋਈ ਹੈ। ਨਿਊਜ਼ ਏਜੰਸੀ ਮੁਤਾਬਕ ਬੰਬ ਸੁੱਟਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਉਥੋਂ ਭੱਜਦੇ ਹੋਏ ਦੇਖਿਆ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਬੰਬ ਧਮਾਕਾ ਹੋਣ ਦੇ ਕਾਰਨਾਂ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ।