ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕ ਚੁਕੇ ਹਨ।ਇਸ ਦੌਰਾਨ ਰਾਸ਼ਟਰਪਤੀ ਜੋਅ ਬਾਇਡੇਨ ਦੇ ਉਦਘਾਟਨ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਵਾਸ਼ਿੰਗਟਨ, ਡੀ.ਸੀ. ਵਿੱਚ ਤਾਇਨਾਤ 150 ਤੋਂ 200 ਦੇ ਵਿਚਕਾਰ ਨੈਸ਼ਲ ਗਾਰਡਸ ਕੋਰੋਨਵਾਇਰਸ ਪੌਜ਼ੇਟਿਵ ਟੈਸਟ ਕੀਤੇ ਗਏ ਹਨ।


ਸੰਯੁਕਤ ਰਾਜ ਦੀ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵਲੋਂ 6 ਜਨਵਰੀ ਨੂੰ ਰਾਜਧਾਨੀ 'ਤੇ ਹੋਏ ਹਮਲੇ ਤੋਂ ਬਾਅਦ ਸ਼ਹਿਰ ਵਿਚ ਬੇਮਿਸਾਲ ਸੁਰੱਖਿਆ ਉਪਾਅ ਲਗਾਏ ਸੀ।ਨਿਊਜ਼ ਏਜੰਸੀ ਰਾਇਟਰਸ ਨੂੰ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕੇ ਕੋਰੋਨਾ ਪੌਜ਼ੇਟਿਵ ਟੈਸਟ ਕਰਨ ਵਾਲੇ ਨੈਸ਼ਨਲ ਗਾਰਡ ਦੇ ਜਵਾਨਾਂ ਦੀ ਗਿਣਤੀ ਵੱਧ ਸਕਦੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਤਾਇਨਾਤ 25,000 ਤੋਂ ਜ਼ਿਆਦਾ ਜਵਾਨਾਂ ਦੇ ਹਿਸਾਬ ਨਾਲ ਇਹ ਬਹੁਤ ਥੋੜਾ ਜਿਹਾ ਅੰਕੜਾ ਹੈ।

ਸੰਯੁਕਤ ਰਾਜ ਅਮਰੀਕਾ 'ਚ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਰੋਜ਼ਾਨਾ 4,000 ਤੋਂ ਵੱਧ ਰਹੀ।ਸੰਯੁਕਤ ਰਾਜ ਵਿੱਚ ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ੍ਹ ਗਿਣਤੀ 410,000 ਹੋ ਗਈ ਹੈ।