ਸੂਡਾਨ: ਇੱਥੇ ਦੇ ਲੋਕ ਰੋਟੀ ਦੀ ਕੀਮਤਾਂ ‘ਚ ਹੋਏ ਵਾਧੇ ਦਾ ਵਿਰੋਧ ਕਰ ਰਹੇ ਹਨ। ਜਿਸ ‘ਚ ਲੋਕਾਂ ਅਤੇ ਦੰਗਾ-ਰੋਕੁ ਪੁਲਿਸ ‘ਚ ਝੜਪਾਂ ‘ਚ ਹੁਣ ਤਕ 19 ਲੋਕਾਂ ਦੀ ਮੌਤ ਅਤੇ 219 ਲੋਕ ਜ਼ਖ਼ਮੀ ਹੋ ਗਏ ਹਨ। ਸੋਮਵਾਰ ਨੂੰ ਸੂਡਾਨੀ ਸਰਕਾਰ ਨੇ ਇੱਕ ਬਿਆਨ ਜਾਰੀ ਕਰ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਮਰਨ ਵਾਲਿਆਂ ‘ਚ 2 ਪੁਲਿਸ ਕਰਮੀ ਵੀ ਹਨ।

ਸੂਡਾਨ ‘ਚ ਇਸ ਪ੍ਰਦਰਸ਼ਨ ਨੂੰ ਹੁਣ ਪਤੱਰਕਾਰਾਂ ਦਾ ਸਾਥ ਵੀ ਮਿਲ ਰਿਹਾ ਹੈ। ਵਿਰੋਧ ਪ੍ਰਦਰਸ਼ਨ ਦੇ ਹਿੰਸਕ ਹੋਣ ਦੇ ਵਿਰੋਧ ‘ਚ ਵੀਰਵਾਰ ਤੋਂ ਸੂਡਾਨੀ ਪੱਤਰਕਾਰ ਵੀ ਹੜਤਾਲ ‘ਤੇ ਹਨ। ਸਥਾਨਿਕ ਸਰਕਾਰਨੇ ਪਹਿਲਾ ਕਿਹਾ ਗਿਆ ਕਿ ਦੰਗੇ ‘ਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਏਮਨੇਸਟੀ ਇੰਟਰਨੇਸ਼ਨਲ ਦਾ ਦਾਅਵਾ ਹੈ ਕਿ ਇਸ ‘ਚ 37 ਲੋਕਾਂ ਦੀ ਮੌਤ ਹੋਈ ਹੈ।



ਸੂਡਾਨੀ ਜਰਨਲਿਸਟ ਨੇਟਵਰਕ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਨਾਲ ਹੜਤਾਲ ‘ਤੇ ਜਾ ਰਹੇ ਹਨ। ਨੇਟਵਰਕ ਨੇ ਐਲਾਨ ਕੀਤਾ ਕਿ ਅਸੀਂ ਹਿੰਸਾ ਖਿਲਾਫ 27 ਦਸੰਬਰ ਤੋਂ 3 ਦਿਨਾਂ ਦੀ ਹੜਤਾਲ ‘ਤੇ ਹਨ। ਇੱਕ ਪੱਤਰਕਾਰ ਨੂੰ ਪੂਛਗਿਛ ਲਈ ਗ੍ਰਿਫ਼ਤਾਰ ਵੀ ਕੀਤਾ ਗਿਆ, ਜਿਸ ਨੂੰ ਜਲਦੀ ਹੀ ਛੱਡ ਦਿੱਤਾ ਜਾਵੇਗਾ।