ਕਰੂਜ ਜਹਾਜ਼ ਡਾਇਮੰਡ ਪ੍ਰਿੰਸੈੱਸ 'ਤੇ ਸਵਾਰ 3,711 ਵਿਅਕਤੀ ਪਿਛਲੇ ਹਫਤੇ ਦੇ ਸ਼ੁਰੂ ਵਿੱਚ ਜਾਪਾਨੀ ਤੱਟ' ਤੇ ਪਹੁੰਚੇ ਸਨ ਅਤੇ ਹਾਂਗ ਕਾਂਗ ਵਿੱਚ ਪਿਛਲੇ ਮਹੀਨੇ ਉਤੱਰੇ ਇੱਕ ਯਾਤਰੀ ਨੂੰ ਸਮੁੰਦਰੀ ਜਹਾਜ਼ ਵਿੱਚ ਨਾਵਲ ਵਾਇਰਸ ਦਾ ਕੈਰੀਅਰ ਪਾਇਆ ਗਿਆ ਸੀ। ਸਮੁੰਦਰੀ ਜ਼ਹਾਜ਼ ਵਿੱਚ ਯਾਤਰੀ ਅਤੇ ਚਾਲਕ ਦਲ ਸਮੇਤ ਕੁਲ 138 ਭਾਰਤੀ ਸਵਾਰ ਸਨ।
ਅਧਿਕਾਰੀਆਂ ਨੇ ਕਿਹਾ ਕਿ , “ਕੁਲ 174 ਵਿਅਕਤੀਆਂ ਦੀ ਕੋਰੋਨਾਵਾਇਰਸ ਲਈ ਸਕਾਰਾਤਮਕ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚ ਦੋ ਭਾਰਤੀ ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਹਨ।”
ਸਾਰੇ ਸੰਕਰਮਿਤ ਲੋਕਾਂ ਨੂੰ ਜਾਪਾਨੀ ਸਿਹਤ ਪ੍ਰੋਟੋਕੋਲ ਦੇ ਅਨੁਸਾਰ ਢੁਕਵੇਂ ਇਲਾਜ ਲਈ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ, ਜਿਸ ਵਿੱਚ ਹੋਰ ਕੁਆਰੰਟੀਨ ਵੀ ਸ਼ਾਮਲ ਹੈ।