ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ (Kabul)'ਚ ਸ਼ਨੀਵਾਰ ਨੂੰ ਧਮਾਕਿਆਂ ਨਾਲ ਹਿਲ ਗਿਆ। ਏਐਫਪੀ ਵਲੋਂ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਧਮਾਕੇ ਸ਼ਹਿਰ ਅਤੇ ਉੱਤਰੀ ਖੇਤਰ ਦੇ ਮੱਧ ਵਿਚ ਸੰਘਣੀ ਆਬਾਦੀ ਵਾਲੇ ਗ੍ਰੀਨ ਜ਼ੋਨ ਵਿਚ ਹੋਏ। ਇਨ੍ਹਾਂ ਧਮਾਕਿਆਂ ਵਿਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਲਗਾਤਾਰ ਹੋਏ ਧਮਾਕਿਆਂ ਦੀ ਆਵਾਜ਼ ਤੋਂ ਲਗਦਾ ਹੈ ਕਿ ਇੱਕ ਤੋਂ ਬਾਅਦ ਇੱਕ ਰਾਕੇਟ ਫਾਇਰ ਕੀਤੇ ਗਏ ਹਨ।

ਫਿਲਹਾਲ ਅਧਿਕਾਰੀਆਂ ਨੇ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ, ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਦੋ ਛੋਟੇ 'ਸਟਿੱਕੀ ਬੰਬ' ਫਟੇ। ਉਨ੍ਹਾਂ ਚੋਂ ਇਕ ਨੇ ਪੁਲਿਸ ਦੀ ਕਾਰ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਇੱਕ ਪੁਲਿਸ ਮੁਲਾਜ਼ਮ ਮਾਰਿਆ ਗਿਆ।


ਇਸ ਘਟਨਾ ਬਾਰੇ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅੱਜ ਸਵੇਰੇ ਕਾਬੁਲ ਦੇ ਵੱਖ-ਵੱਖ ਹਿੱਸਿਆਂ ਵਿਚ 14 ਰਾਕੇਟ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਇਹ ਜਾਣਕਾਰੀ ਟੋਲੋ ਨਿਊਜ਼ ਨੇ ਦਿੱਤੀ ਹੈ।

Breaking : ਅਮਰੀਕਾ ਦੇ ਵਿਸਕੌਨਸਿਨ ਮਾਲ 'ਚ ਫਾਇਰਿੰਗ, ਵਾਰਦਾਤ ਨੂੰ ਅੰਜਾਮ ਦੇਣ ਬਾਅਦ ਮੁਲਜ਼ਮ ਫਰਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904